ਕਿਹਾ – ਅੱਧਾ ਘੰਟਾ ਰਿਪੋਰਟ ਪੜ੍ਹੀ, ਪਰ ਸਮਝ ਹੀ ਨਹੀਂ ਆਈ
ਨਵੀਂ ਦਿੱਲੀ/ਬਿਊਰੋ ਨਿਊਜ਼
ਜੰਮੂ-ਕਸ਼ਮੀਰ ਵਿਚੋਂ ਧਾਰਾ 370 ਨੂੰ ਹਟਾਏ ਜਾਣ ਖਿਲਾਫ ਜਨਹਿਤ ਪਟੀਸ਼ਨ ਦਾਇਰ ਕਰਨ ‘ਤੇ ਵਕੀਲ ਐੱਮ. ਐੱਲ. ਸ਼ਰਮਾ ਨੂੰ ਸੁਪਰੀਮ ਕੋਰਟ ਨੇ ਝਾੜਾਂ ਪਾਈਆਂ। ਚੀਫ਼ ਜਸਟਿਸ ਰੰਜਨ ਗੋਗੋਈ ਨੇ ਉਨ੍ਹਾਂਕੋਲੋਂ ਪੁੱਛਿਆ ਹੈ ਕਿ ਇਹ ਕਿਸ ਤਰ੍ਹਾਂ ਦੀ ਪਟੀਸ਼ਨ ਹੈ। ਚੀਫ਼ ਜਸਟਿਸ ਨੇ ਵਕੀਲ ਐੱਮ. ਐੱਲ. ਸ਼ਰਮਾ ਨੂੰ ਝਾੜ ਪਾਉਂਦਿਆਂ ਕਿਹਾ ਕਿ ਮੈਂ ਤੁਹਾਡੀ ਪਟੀਸ਼ਨ ਨੂੰ ਅੱਧੇ ਘੰਟੇ ਤੱਕ ਪੜ੍ਹਦਾ ਰਿਹਾ ਪਰ ਇਹ ਸਮਝ ਨਹੀਂ ਸਕਿਆ ਕਿ ਇਹ ਪਟੀਸ਼ਨ ਕਿਸ ਬਾਰੇ ਹੈ। ਇਸਦੇ ਨਾਲ ਹੀ ਚੀਫ਼ ਜਸਟਿਸ ਗੋਗੋਈ ਨੇ ਕਿਹਾ ਕਿ ਤੁਹਾਡੀ ਪਟੀਸ਼ਨ ਅਜਿਹੀ ਨਹੀਂ ਹੈ, ਜਿਸ ‘ਤੇ ਸੁਣਵਾਈ ਕੀਤੀ ਜਾ ਸਕੇ। ਤੁਹਾਡੀ ਪਟੀਸ਼ਨ ਨੂੰ ਅਸੀਂ ਖ਼ਾਰਜ ਵੀ ਕਰ ਦਿੰਦੇ ਪਰ ਅਜਿਹਾ ਕਰਨ ਨਾਲ ਇਸ ਮਾਮਲੇ ਵਿਚ ਦਾਇਰ ਕਈ ਹੋਰ ਪਟੀਸ਼ਨਾਂ’ਤੇ ਅਸਰ ਪਵੇਗਾ। ਧਿਆਨ ਰਹੇ ਕਿ ਵਕੀਲ ਐੱਮ. ਐੱਲ. ਸ਼ਰਮਾ ਨੇ ਆਪਣੀ ਪਟੀਸ਼ਨ ਵਿਚ ਜੰਮੂ-ਕਸ਼ਮੀਰ ‘ਚੋਂ ਧਾਰਾ 370 ਨੂੰ ਹਟਾਉਣ ਦਾ ਵਿਰੋਧ ਕੀਤਾ ਸੀ।
Check Also
ਪਿ੍ਅੰਕਾ ਗਾਂਧੀ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ
ਪਹਿਲੀ ਵਾਰ ਲੋਕ ਸਭਾ ਮੈਂਬਰ ਬਣੀ ਹੈ ਪਿ੍ਰਅੰਕਾ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਸੰਸਦ ਦੇ ਸਰਦ …