Breaking News
Home / ਕੈਨੇਡਾ / Front / ਪੰਜਾਬ ਸਣੇ ਉਤਰੀ ਭਾਰਤ ’ਚ ਠੰਡ ਦਾ ਪ੍ਰਕੋਪ ਜਾਰੀ

ਪੰਜਾਬ ਸਣੇ ਉਤਰੀ ਭਾਰਤ ’ਚ ਠੰਡ ਦਾ ਪ੍ਰਕੋਪ ਜਾਰੀ

ਪੰਜਾਬ ਸਣੇ ਉਤਰੀ ਭਾਰਤ ’ਚ ਠੰਡ ਦਾ ਪ੍ਰਕੋਪ ਜਾਰੀ

ਸ੍ਰੀਨਗਰ ’ਚ ਤਾਪਮਾਨ ਮਾਈਨਸ 4 ਡਿਗਰੀ ਤੋਂ ਵੀ ਹੇਠਾਂ ਪਹੁੰਚਿਆ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਸਣੇ ਉਤਰੀ ਭਾਰਤ ਵਿਚ ਠੰਡ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਇਸੇ ਦੌਰਾਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਅੱਜ ਬੁੱਧਵਾਰ ਨੂੰ ਵੀ ਸੰਘਣੀ ਧੁੰਦ ਛਾਈ ਰਹੀ ਅਤੇ ਠੰਡ ਨੇ ਲੋਕਾਂ ਨੂੰ ਕੰਬਣੀ ਛੇੜੀ ਰੱਖੀ। ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਇਹ ਤਾਪਮਾਨ 6 ਤੋਂ 9 ਡਿਗਰੀ ਤੱਕ ਦਰਜ ਕੀਤਾ ਗਿਆ।  ਮੌਸਮ ਵਿਭਾਗ ਨੇ ਲੋਕਾਂ ਨੂੰ ਠੰਡ ਤੋਂ ਸਾਵਧਾਨ ਰਹਿਣ ਲਈ ਕਿਹਾ ਹੈ ਅਤੇ ਬਗੈਰ ਕੰਮ ਤੋਂ ਘਰੋਂ ਬਾਹਰ ਨਾ ਜਾਣ ਦੀ ਵੀ ਸਲਾਹ ਦਿੱਤੀ ਹੈ। ਉਤਰ ਭਾਰਤ ਵਿਚ ਪੈ ਰਹੀ ਕੜਾਕੇ ਦੀ ਠੰਡ ਦੇ ਚੱਲਦਿਆਂ ਸ੍ਰੀਨਗਰ ਵਿਚ ਝੀਲਾਂ ਵੀ ਜੰਮਣ ਲੱਗ ਪਈਆਂ ਹਨ ਅਤੇ ਕਸ਼ਮੀਰ ਘਾਟੀ ਵਿਚ ਤਾਪਮਾਨ ਮਾਈਨਸ 4 ਡਿਗਰੀ ਸੈਲਸੀਅਸ ਤੋਂ ਵੀ ਹੇਠਾਂ ਪਹੁੰਚ ਗਿਆ। ਇਹ ਵੀ ਖਬਰ ਮਿਲੀ ਹੈ ਕਿ ਸ੍ਰੀਨਗਰ ਵਿਚ ਡਲ ਝੀਲ ਸਣੇ ਕਈ ਇਲਾਕਿਆਂ ਵਿਚ ਪਾਈਪਾਂ ’ਚ ਪਾਣੀ ਜੰਮ ਗਿਆ ਹੈ। ਇਸ ਪੈ ਰਹੀ ਕੜਾਕੇ ਦੀ ਠੰਡ ਨੇ ਜਨ ਜੀਵਨ ’ਤੇ ਵੀ ਅਸਰ ਪਾਇਆ ਹੈ।

Check Also

ਰੂਸ ਨੇ ਅਫਗਾਨਿਸਤਾਨ ’ਚ ਤਾਲਿਬਾਨ ਸਰਕਾਰ ਨੂੰ ਦਿੱਤੀ ਮਾਨਤਾ

  ਤਾਲਿਬਾਨ ਨੇ ਇਸ ਨੂੰ ਬਹਾਦਰੀ ਵਾਲਾ ਫੈਸਲਾ ਦੱਸਿਆ ਨਵੀਂ ਦਿੱਲੀ/ਬਿਊਰੋ ਨਿਊਜ਼ ਅਫਗਾਨਿਸਤਾਨ ’ਚ ਤਾਲਿਬਾਨ …