-0.6 C
Toronto
Saturday, March 14, 2026
spot_img
Homeਭਾਰਤਮੋਦੀ ਸਰਕਾਰ ਦੀ ਗਲਤਫ਼ਹਿਮੀ ਦੇਸ਼ ਦੇ ਲੋਕਾਂ ਉੱਤੇ ਪਈ ਭਾਰੀ

ਮੋਦੀ ਸਰਕਾਰ ਦੀ ਗਲਤਫ਼ਹਿਮੀ ਦੇਸ਼ ਦੇ ਲੋਕਾਂ ਉੱਤੇ ਪਈ ਭਾਰੀ

ਕਰੋਨਾ ਸਬੰਧੀ ਯੂਐਨ ਦੀ ਪੇਸ਼ਕਸ਼ ਭਾਰਤ ਨੇ ਕੀਤੀ ਸੀ ਅੱਖੋਂ ਪਰੋਖੇ
ਨਵੀਂ ਦਿੱਲੀ : ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਦੇ ਬੁਲਾਰੇ ਨੇ ਦਾਅਵਾ ਕੀਤਾ ਹੈ ਕਿ ਇਸ ਆਲਮੀ ਸੰਸਥਾ ਨੇ ਭਾਰਤ ਨੂੰ ਆਪਣੀ ਏਕੀਕ੍ਰਿਤ ਸਪਲਾਈ ਚੇਨ ‘ਚੋਂ ਸਹਾਇਤਾ/ਮਦਦ ਦੇਣ ਦੀ ਪੇਸ਼ਕਸ਼ ਕੀਤੀ ਸੀ, ਪਰ ਭਾਰਤ ਨੇ ਇਹ ਕਹਿੰਦਿਆਂ ਨਾਂਹ ਕਰ ਦਿੱਤੀ ਕਿ ਕੋਵਿਡ-19 ਨਾਲ ਨਜਿੱਠਣ ਲਈ ਉਸ ਕੋਲ ਆਪਣੀ ਮਜ਼ਬੂਤ ਪ੍ਰਣਾਲੀ ਹੈ। ਬੇਕਾਬੂ ਹੋਈ ਕਰੋਨਾ ਦੀ ਦੂਜੀ ਲਹਿਰ ਨੇ ਹਾਲਾਂਕਿ ਭਾਰਤ ਦੇ ਇਨ੍ਹਾਂ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਮਜ਼ਬੂਤ ਪ੍ਰਣਾਲੀ ਬਾਰੇ ਸਰਕਾਰ ਦੀ ਇਹ ਗ਼ਲਤਫ਼ਹਿਮੀ ਹੁਣ ਲੋਕਾਂ ਨੂੰ ਭਾਰੀ ਪੈਣ ਲੱਗੀ ਹੈ। ਯੂਐੱਨ ਮੁਖੀ ਦੇ ਤਰਜਮਾਨ ਫ਼ਰਹਾਨ ਹੱਕ ਨੇ ਕਿਹਾ, ”ਅਸੀਂ ਭਾਰਤ ਨੂੰ ਕਿਹਾ ਸੀ ਕਿ ਜੇ ਲੋੜ ਹੈ ਤਾਂ ਉਹ ਕੋਵਿਡ-19 ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਆਪਣੀ ਏਕੀਕ੍ਰਿਤ ਸਪਲਾਈ ਚੇਨ ‘ਚੋਂ ਉਸ ਦੀ ਸਹਾਇਤਾ ਕਰਨ ਲਈ ਤਿਆਰ ਹੈ। ਪਰ ਭਾਰਤ ਨੇ ਇਸ ਪੇਸ਼ਕਸ਼ ਨੂੰ ਰੱਦ ਕਰ ਦਿੱਤਾ। ਸਾਨੂੰ ਦੱਸਿਆ ਗਿਆ ਕਿ ਇਸ ਮੌਕੇ ਸਹਾਇਤਾ ਦੀ ਕੋਈ ਲੋੜ ਨਹੀਂ ਕਿਉਂਕਿ ਭਾਰਤ ਕੋਲ ਹਾਲਾਤ ਨਾਲ ਨਜਿੱਠਣ ਲਈ ਮੁਨਾਸਿਬ ਮਜ਼ਬੂਤ ਪ੍ਰਣਾਲੀ ਮੌਜੂਦ ਹੈ। ਪਰ ਸਾਡੀ ਪੇਸ਼ਕਸ ਅੱਜ ਵੀ ਕਾਇਮ ਹੈ। ਜਦੋਂ ਕਦੇ ਵੀ ਭਾਰਤ ਕਹੇਗਾ ਅਸੀਂ ਉਹਦੀ ਹਰ ਸੰਭਵ ਮਦਦ ਕਰਾਂਗੇ।” ਹੱਕ ਨੇ ਕਿਹਾ ਕਿ ਆਲਮੀ ਸੰਸਥਾ ਭਾਰਤ ਦੀ ਹਰ ਸੰਭਵ ਤਰੀਕੇ ਨਾਲ ਮਦਦ ਕਰਨ ਦਾ ਇਰਾਦਾ ਰੱਖਦੀ ਹੈ। ਹੱਕ ਨੇ ਕਿਹਾ ਕਿ ਯੂਐੱਨ ਅਥਾਰਿਟੀਜ਼ ਭਾਰਤ ਦੇ ਮੌਜੂਦਾ ਹਾਲਾਤ ਨੂੰ ਲੈ ਕੇ ਉਥੋਂ ਦੇ ਅਧਿਕਾਰੀਆਂ ਦੇ ਸੰਪਰਕ ਵਿੱਚ ਹਨ। ਹੱਕ ਨੇ ਇਕ ਸਵਾਲ ਦੇ ਜਵਾਬ ‘ਚ ਕਿਹਾ ਕਿ ਸਕੱਤਰ ਜਨਰਲ ਦਫ਼ਤਰ ਦੀ ਅਧਿਕਾਰੀ ਮਾਰੀਆ ਲੁਇਜ਼ਾ ਰਿਬੇਰੋ ਵੀਓਟੀ ਭਾਰਤ ਦੇ ਸਥਾਈ ਨੁਮਾਇੰਦੇ ਟੀ.ਐੱਸ.ਤਿਰੂਮੁਰਤੀ ਦੇ ਸੰਪਰਕ ਵਿੱਚ ਹਨ। ਹੱਕ ਨੇ ਕਿਹਾ, ‘ਸਾਡੇ ਲੋਕ ਅਪਰੇਸ਼ਨਲ ਤੇ ਢੋਆ ਢੁਆਈ ਨਾਲ ਜੁੜੇ ਮੁੱਦਿਆਂ ਨਾਲ ਸਿੱਝਦੇ ਹਨ, ਤੇ ਅਸੀਂ ਹਰ ਸੰਭਵ ਮਦਦ ਦਾ ਇਰਾਦਾ ਰੱਖਦੇ ਹਾਂ। ਜੇ ਸਾਡੀ ਲੋੜ ਹੈ ਤਾਂ ਅਸੀਂ ਆਪਣੀ ਭਾਰਤੀ ਹਮਰੁਤਬਾਵਾਂ ਦੇ ਸੰਪਰਕ ਵਿੱਚ ਹਾਂ।’
ਬੁਲਾਰੇ ਨੇ ਕਿਹਾ ਕਿ ਯੂਐੱਨ ਇਹ ਵੀ ਯਕੀਨੀ ਬਣਾਏਗਾ ਕਿ ਭਾਰਤ ਵਿਚਲੇ ਉਸ ਦੇ ਆਪਣੇ ਸਟਾਫ਼, ਕੌਮਾਂਤਰੀ ਜਾਂ ਕੌਮੀ, ਦਾ ਪੂਰਾ ਖਿਆਲ ਰੱਖਿਆ ਜਾਵੇ ਤਾਂ ਕਿ ਭਾਰਤ ਦੇ ਸਿਹਤ ਸੰਭਾਲ ਪ੍ਰਣਾਲੀ ‘ਤੇ ਕੋਈ ਬੋਝ ਨਾ ਪਏ।’
ਗੂਗਲ ਵਲੋਂ ਭਾਰਤ ਨੂੰ 135 ਕਰੋੜ ਰੁਪਏ ਦੇਣ ਦਾ ਐਲਾਨ
ਨਵੀਂ ਦਿੱਲੀ : ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ ਨੇ ਕਰੋਨਾ ਮਹਾਂਮਾਰੀ ਨਾਲ ਲੜਨ ਲਈ ਭਾਰਤ ਨੂੰ 135 ਕਰੋੜ ਰੁਪਏ ਫ਼ੰਡ ਦੇਣ ਦਾ ਐਲਾਨ ਕੀਤਾ ਹੈ। ਉੱਧਰ ਮਾਈਕ੍ਰੋਸਾਫ਼ਟ ਦੇ ਸੀਈਓ ਸੱਤਿਆ ਨਾਡੇਲਾ ਵੀ ਭਾਰਤ ਦੇ ਸਹਿਯੋਗ ਲਈ ਅੱਗੇ ਆਏ ਹਨ। ਸੱਤਿਆ ਨਾਡੇਲਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਕੰਪਨੀ ਭਾਰਤ ‘ਚ ਲਗਾਤਾਰ ਰਾਹਤ ਪਹੁੰਚਾਉਣ ਦੀ ਕੋਸ਼ਿਸ਼ ਕਰਨ ਦੇ ਨਾਲ-ਨਾਲ ਆਕਸੀਜਨ ਉਪਕਰਣ ਖ਼ਰੀਦਣ ‘ਚ ਵੀ ਮਦਦ ਕਰੇਗੀ। ਮੀਡੀਆ ਰਿਪੋਰਟਾਂ ਮੁਤਾਬਕ ਗੂਗਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੁੰਦਰ ਪਿਚਾਈ ਨੇ ਯੂਨੀਸੈਫ਼ ਗੇਟ ਇੰਡੀਆ ਨੂੰ 135 ਕਰੋੜ ਰੁਪਏ ਦੀ ਰਾਹਤ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਸੱਤਿਆ ਨਾਡੇਲਾ ਨੇ ਇਕ ਟਵੀਟ ਰਾਹੀਂ ਕਿਹਾ ਹੈ ਕਿ ਉਹ ਭਾਰਤ ਦੀ ਮੌਜੂਦਾ ਸਥਿਤੀ ਨੂੰ ਲੈ ਕੇ ਕਾਫ਼ੀ ਫਿਕਰਮੰਦ ਹਨ।

 

RELATED ARTICLES
POPULAR POSTS