6.9 C
Toronto
Friday, November 7, 2025
spot_img
Homeਭਾਰਤਭਾਰਤ ਦਾ ਬ੍ਰਿਟੇਨ ਅਤੇ ਆਇਰਲੈਂਡ ਨਾਲ ਹੋਇਆ ਸਮਝੌਤਾ

ਭਾਰਤ ਦਾ ਬ੍ਰਿਟੇਨ ਅਤੇ ਆਇਰਲੈਂਡ ਨਾਲ ਹੋਇਆ ਸਮਝੌਤਾ


ਨਜਾਇਜ਼ ਤਰੀਕੇ ਨਾਲ ਪਰਵਾਸ ਕੀਤੇ ਭਾਰਤੀਆਂ ਨੂੰ ਵਾਪਸ ਭੇਜਣ ਦਾ ਰਾਹ ਹੋਵੇਗਾ ਪੱਧਰਾ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਨੇ ਬ੍ਰਿਟੇਨ ਤੇ ਆਇਰਲੈਂਡ ਨਾਲ ਇੱਕ ਸਮਝੌਤਾ ਕੀਤਾ ਹੈ, ਜਿਸ ਤਹਿਤ ਨਾਜਾਇਜ਼ ਤਰੀਕੇ ਨਾਲ ਉਨ•ਾਂ ਦੇਸ਼ਾਂ ਵਿੱਚ ਪਰਵਾਸ ਕੀਤੇ ਭਾਰਤੀਆਂ ਨੂੰ ਵਾਪਸ ਭੇਜਿਆ ਜਾ ਸਕਦਾ ਹੈ। ਅੱਜ ਕੇਂਦਰ ਸਰਕਾਰ ਨੇ ਦੋਵਾਂ ਦੇਸ਼ਾਂ ਨਾਲ ਇਕ ਐਮ.ਓ.ਯੂ. ‘ਤੇ ਦਸਤਖ਼ਤ ਕੀਤੇ। ਇਸ ਇਕਰਾਰਨਾਮੇ ਤਹਿਤ ਦੂਜੇ ਦੇਸ਼ ਦੀ ਹੱਦ ਵਿੱਚ ਪਾਏ ਜਾਣ ਵਾਲੇ ਵਿਅਕਤੀ ਦੀ ਨਾਗਰਿਕਤਾ ਦੀ ਪੁਸ਼ਟੀ ਤੋਂ ਬਾਅਦ ਉਸ ਦੀ ਸਪੁਰਦਗੀ ਨੂੰ ਯਕੀਨੀ ਬਣਾਇਆ ਜਾਵੇਗਾ। ਇਸ ਸਮਝੌਤੇ ਦਾ ਉਨ•ਾਂ ਨਾਜਾਇਜ਼ ਪਰਵਾਸੀਆਂ ਨੂੰ ਵੀ ਲਾਭ ਹੋਵੇਗਾ, ਜਿਨ•ਾਂ ਨੂੰ ਇੱਕ ਤੈਅ ਸਮੇਂ ਵਿੱਚ ਕਾਬੂ ਕੀਤਾ ਗਿਆ ਹੈ। ਇਸ ਨਾਲ ਉਨ•ਾਂ ਵਿਅਕਤੀਆਂ ਨੂੰ ਵੀ ਯੂਕੇ ਦੇ ਵੀਜ਼ੇ ਵਿੱਚ ਲਾਭ ਮਿਲੇਗਾ ਜੋ ਬਰਤਾਨੀਆ ਜਾਣ ਲਈ ਜਾਇਜ਼ ਤਰੀਕਾ ਵਰਤਦੇ ਹਨ। ਇਸ ਤੋਂ ਇਲਾਵਾ ਡਿਪਲੋਮੈਟਿਕ ਪਾਸਪੋਰਟ ਧਾਰਕਾਂ ਨੂੰ ਵੀ ਇਸ ਐਮ.ਓ.ਯੂ. ਦਾ ਲਾਭ ਮਿਲੇਗਾ। ਕਾਮਨਵੈਲਥ ਮੁਖੀਆਂ ਦੀ ਬੈਠਕ ਵਿੱਚ ਸ਼ਾਮਲ ਹੋਣ ਲਈ ਇਸੇ ਮਹੀਨੇ ਦੇ ਤੀਜੇ ਹਫ਼ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੰਦਨ ਦਾ ਦੌਰਾ ਵੀ ਕਰ ਸਕਦੇ ਹਨ।

RELATED ARTICLES
POPULAR POSTS