ਸੰਕਟ ਦੇ ਕਾਰਨਾਂ ਦਾ ਵਿਸ਼ਲੇਸ਼ਣ ਕਰਨ ਲਈ ਹਵਾਬਾਜ਼ੀ ਮਾਹਿਰ ਨਿਯੁਕਤ
ਮੁੰਬਈ/ਬਿਊਰੋ ਨਿਊਜ਼ : ਇੰਡੀਗੋ ਦੇ ਸੀਈਓ ਪੀਟਰ ਐਲਬਰਜ਼ ਨੇ ਕਿਹਾ ਕਿ ਉਨ੍ਹਾਂ ਦੀ ਏਅਰਲਾਈਨ ਪੂਰੀ ਤਰ੍ਹਾਂ ਲੀਹ ‘ਤੇ ਆ ਗਈ ਹੈ ਤੇ ਉਨ੍ਹਾਂ ਦਾ ਧਿਆਨ ਅਸਲ ਕਾਰਨਾਂ ਦਾ ਵਿਸ਼ਲੇਸ਼ਣ ਅਤੇ ਮੁੜ ਨਿਰਮਾਣ ‘ਤੇ ਲੱਗਿਆ ਹੋਇਆ ਹੈ। ਇੰਡੀਗੋ ਨੂੰ ਨਵੇਂ ਨਿਯਮਾਂ ਕਾਰਨ ਦਸੰਬਰ ਦੇ ਪਹਿਲੇ ਹਫਤੇ ਸੰਕਟ ਦਾ ਸਾਹਮਣਾ ਕਰਨਾ ਪਿਆ ਸੀ ਤੇ ਇੰਡੀਗੋ ਦੀਆਂ ਹਜ਼ਾਰਾਂ ਉਡਾਣਾਂ ਰੱਦ ਹੋ ਗਈਆਂ ਸਨ ਜਿਸ ਕਾਰਨ ਹਵਾਈ ਅੱਡਿਆਂ ‘ਤੇ ਲੱਖਾਂ ਯਾਤਰੀਆਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ।
ਐਲਬਰਜ਼ ਨੇ ਮੁਲਾਜ਼ਮਾਂ ਨੂੰ ਭੇਜੇ ਵੀਡੀਓ ਸੁਨੇਹੇ ਵਿੱਚ ਕਿਹਾ ਕਿ ਇੰਡੀਗੋ ਦਾ ਧਿਆਨ ਅਪਰੇਸ਼ਨ ਸਥਿਰ ਹੋਣ ਤੋਂ ਬਾਅਦ ਹੁਣ ਜਹਾਜ਼ ਕੰਪਨੀ ਨੂੰ ਮੁੜ ਖੜ੍ਹਾ ਕਰਨ ‘ਤੇ ਹੈ। ਏਅਰਲਾਈਨ ਕੰਪਨੀ ਦੇ ਬੋਰਡ ਆਫ ਡਾਇਰੈਕਟਰਜ਼ ਨੇ ਅਸਲ ਕਾਰਨਾਂ ਦਾ ਵਿਸ਼ਲੇਸ਼ਣ ਕਾਰਨ ਲਈ ਹਵਾਬਾਜ਼ੀ ਮਾਹਿਰ ਨੂੰ ਵੀ ਨਿਯੁਕਤ ਕੀਤਾ ਹੈ।

