Breaking News
Home / ਭਾਰਤ / ਜਾਪਾਨ ਦੇ ਮੰਤਰੀ ਨੇ ਕਿਹਾ : ਵੈਕਸੀਨੇਸ਼ਨ ਵਧਾਉਣ ਲਈ ਜੇ ਪਕੌੜੇ ਵੀ ਖਿਲਾਉਣੇ ਪਏ ਤਾਂ ਪਿੱਛੇ ਨਹੀਂ ਹਟਾਂਗੇ

ਜਾਪਾਨ ਦੇ ਮੰਤਰੀ ਨੇ ਕਿਹਾ : ਵੈਕਸੀਨੇਸ਼ਨ ਵਧਾਉਣ ਲਈ ਜੇ ਪਕੌੜੇ ਵੀ ਖਿਲਾਉਣੇ ਪਏ ਤਾਂ ਪਿੱਛੇ ਨਹੀਂ ਹਟਾਂਗੇ

ਵੈਕਸੀਨ ਲਗਾਉਣ ਦੇ ਲਈ ਦੁਨੀਆ ਭਰ ‘ਚ ਦਿਲ ਖਿੱਚਵੇਂ ਆਫਰ
ਕਿਤੇ ਟੈਕਸ ‘ਚ ਛੋਟ, ਕਰਿਆਨੇ ‘ਚ ਛੋਟ, ਬੋਨਸ ਅਤੇ ਕਿਤੇ ਦੋ ਦਿਨ ਦੀ ਛੁੱਟੀ ਦਾ ਦਿੱਤਾ ਜਾਰਿਹਾ ਹੈ ਲਾਲਚ
ਨਵੀਂ ਦਿੱਲੀ : ਵੈਕਸੀਨ ਲਗਵਾਉਣ ਦੇ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਭਾਰਤ ਸਮੇਤ ਕਈ ਦੇਸ਼ਾਂ ‘ਚ ਦਿਲ ਖਿੱਚਵੇਂ ਆਫ਼ਰ ਦਿੱਤੇ ਜਾ ਰਹੇ ਹਨ। ਦਿੱਲੀ ਨਗਰ ਨਿਗਮ ਵੈਕਸੀਨ ਲਗਾਉਣ ‘ਤੇ ਟੈਕਸ ‘ਚ 5 ਫੀਸਦੀ ਵਾਧੂ ਛੋਟ ਦੇ ਰਿਹਾ ਹੈ, ਜਦਕਿ ਰੂਸ ‘ਚ ਫਰੀ ਆਈਕ੍ਰੀਮ, ਇਜ਼ਰਾਇਲ ‘ਚ ਕੋਕ ਕੇਨ, ਪੀਜ਼ਾ, ਪੇਸਟਰੀਜ਼ ਆਫ਼ਰ ਕੀਤੇ ਜਾ ਰਹੇ ਹਨ। ਅਮਰੀਕਾ ‘ਚ ਫਰੀ ਵੀਡੀਓ ਗੇਮ, ਕਰਿਆਨੇ ਦੇ ਸਮਾਨ ‘ਤੇ ਭਾਰੀ ਛੋਟ ਦੇ ਨਾਲ ਕਈ ਵਸਤੂਆਂ ਫਰੀ ਦਿੱਤੀਆਂ ਜਾ ਰਹੀਆਂ ਹਨ। ਜਾਪਾਨ ‘ਚ ਕਰੋਨਾ ਵੈਕਸੀਨ ਦੇ ਇੰਚਾਰਜ ਮੰਤਰੀ ਤਾਰੋ ਕੋਨੋ ਨੇ ਇਕ ਇੰਟਰਵਿਊ ‘ਚ ਕਿਹਾ ਕਿ ਵੈਕਸੀਨੇਸ਼ਨ ਵਧਾਉਣ ਦੇ ਲਈ ਇਥੋਂ ਦੀ ਮਸ਼ਹੂਰ ਡਿਸ਼ ‘ਗਯੋਝਾ’ (ਇਕ ਤਰ੍ਹਾਂ ਦਾ ਪਕੌੜਾ) ਦੇਣ ‘ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਦੁਬਈ ਦੇ ਤਿੰਨ ਵੱਡੇ ਰੈਸਟੋਰੈਂਟਾਂ ਨੇ ਵੈਕਸੀਨ ਦੀ ਪਹਿਲੀ ਡੋਜ਼ ਲਗਵਾਉਣ ‘ਤੇ 90 ਫੀਸਦੀ ਅਤੇ ਦੂਜੀ ਡੋਜ਼ ਲਗਾਉਣ ‘ਤੇ 80 ਫੀਸਦੀ ਛੋਟ ਦੇਣ ਦਾ ਆਫ਼ਰ ਚਲਾਇਆ ਹੈ। ਮੈਕਸੀਕੋ ‘ਚ ਵੈਕਸੀਨ ਸੈਂਟਰ ‘ਤੇ ਆਏ ਵਿਅਕਤੀਆਂ ਨੂੰ ਉਨ੍ਹਾਂ ਦੀ ਮਨਪਸੰਦ ਬੈਂਡ ਧੁਨ ਸੁਣਾ ਕੇ ਖੁਸ਼ ਕੀਤਾ ਜਾ ਰਿਹਾ ਹੈ।
ਅਮਰੀਕਾ ‘ਚ ਮੈਕਡਾਨਲਜ਼, ਏਟੀ ਐਂਡ ਟੀ, ਇਨਸਾਕਾਰਟ, ਟ੍ਰੇਡਰ ਜੋਸ, ਕੋਬਾਨੀ ਜਿਹੀਆਂ ਕਈ ਕੰਪਨੀਆਂ ਨੇ ਕਰਮਚਾਰੀਆਂ ਨੂੰ ਛੁੱਟੀ ਅਤੇ ਕੈਸ਼ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਕਰਮਚਾਰੀਆਂ ਨੂੰ ਵੈਕਸੀਨ ਕੇਂਦਰਾਂ ਤੱਕ ਆਉਣ-ਜਾਣ ਦੇ ਲਈ 30 ਡਾਲਰ ਯਾਨੀ ਲਗਭਗ 2200 ਰੁਪਏ ਦੇਣ ਦਾ ਐਲਾਨ ਕੀਤਾ ਹੈ। ਮਿਸ਼ੀਗਨ ‘ਚ ਵੈਕਸੀਨ ਲਗਾਉਣ ਵਾਲੇ ਵਿਅਕਤੀਆਂ ਨੂੰ ਪ੍ਰੀਰੋਲਡ ਮਾਰੀਜੁਆਨਾ (ਗਾਂਜਾ) ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਧਰ ਗੁਜਰਾਤ ਦੇ ਮੋਰਬੀ ਜ਼ਿਲ੍ਹੇ ‘ਚ ਪਹਿਲੀ ਲਹਿਰ ‘ਚ ਸੁਨਿਆਰਾ ਸਮਾਜ ਨੇ ਆਪਣੇ ਭਾਈਚਾਰੇ ਦੇ ਵਿਅਕਤੀਆਂ ਦੇ ਲਈ ਅਨੋਖੀ ਪਹਿਲ ਕੀਤੀ ਹੈ। ਸਮਾਜ ਦੀਆਂ 1331 ਮਹਿਲਾਵਾਂ ਨੂੰ ਵੈਕਸੀਨ ਲਗਾਉਣ ‘ਤੇ ਸੋਨੇ ਦੀ ਨੱਥ ਅਤੇ ਪੁਰਸ਼ਾਂ ਨੂੰ ਹੈਂਡ ਬਲੈਂਡਰ ਦਿੱਤੇ ਗਏ। ਇਸ ਦੇ ਲਈ 10 ਲੱਖ ਰੁਪਏ ਖਰਚ ਕੀਤੇ ਗਏ।
ਚੀਨ ‘ਚ ਸਖਤੀ ਵੀ ਕੰਮ ਨਾ ਆਈ, ਫਰੀ ‘ਚ ਆਈਸਕ੍ਰੀਮ ਅਤੇ ਅੰਡੇ ਦਿੱਤੇ ਜਾ ਰਹੇ ਹਨ
ਚੀਨ ‘ਚ ਵੈਕਸੀਨ ਲਗਾਉਣ ਦੇ ਲਈ ਸਖਤੀ ਵੀ ਕੰਮ ਨਾ ਆਈ ਤਾਂ ਉਥੇ ਵੀ ਦਿਲ ਖਿੱਚਵੇਂ ਆਫਰ ਸ਼ੁਰੂ ਹੋ ਗਏ ਹਨ। ਬੀਜਿੰਗ ‘ਚ ਕਈ ਸੈਂਟਰਾਂ ‘ਤੇ ਲੋਕਾਂ ਨੂੰ ਆਈਸਕ੍ਰੀਮ ਫਰੀ ਦਿੱਤੀ ਜਾ ਰਹੀ ਹੈ ਜਦਕਿ 60 ਸਾਲ ਤੋਂ ਜ਼ਿਆਦਾ ਉਮਰ ਵਾਲੇ ਵਿਅਕਤੀਆਂ ਨੂੰ ਅੰਡਿਆਂ ਦੀ ਟਰੇਅ ਅਤੇ ਦੂਜੀ ਡੋਜ਼ ਲਗਾਉਣ ‘ਤੇ ਦੋ ਟਰੇਅ ਦਿੱਤੇ ਜਾ ਰਹੇ ਹਨ। ਇਥੇ ਵੈਕਸੀਨ ਦੇ ਲਈ ਲਾਈਨ ‘ਚ ਖੜ੍ਹੀ 60 ਸਾਲ ਦੀ ਵਾਂਗ ਸ਼ੂਹਈ ਨੇ ਕਿਹਾ ‘ਮੈਂ ਵੈਕਸੀਨ ਲਗਾਉਣ ਆਈ ਨਾ ਕਿ ਅੰਡੇ ਲੈਣ ਲਈ’

Check Also

ਅਰਵਿੰਦ ਕੇਜਰੀਵਾਲ ਦੀ ਨਿਆਂਇਕ ਹਿਰਾਸਤ 7 ਮਈ ਤੱਕ ਵਧੀ

ਸ਼ੂਗਰ ਲੈਵਲ ਵਧਣ ਕਾਰਨ ਜੇਲ੍ਹ ’ਚ ਕੇਜਰੀਵਾਲ ਨੂੰ ਪਹਿਲੀ ਵਾਰ ਦਿੱਤੀ ਗਈ ਇੰਸੁਲਿਨ ਨਵੀਂ ਦਿੱਲੀ/ਬਿਊਰੋ …