ਲਾਕ ਡਾਊਨ ਦੇ ਡਰ ਕਾਰਨ ਪੰਜਾਬ ‘ਚੋਂ ਪਰਵਾਸੀਆਂ ਦੀ ਹਿਜ਼ਰਤ ਸ਼ੁਰੂ
ਚੰਡੀਗੜ੍ਹ : ਕਰੋਨਾ ਮਹਾਮਾਰੀ ਦੇ ਲਗਾਤਾਰ ਵਧਦੇ ਮਾਮਲਿਆਂ ਨੂੰ ਦੇਖਦਿਆਂ ਲਾਕ ਡਾਊਨ ਦੇ ਡਰ ਕਰਕੇ ਪੰਜਾਬ ‘ਚੋਂ ਪਰਵਾਸੀਆਂ ਨੇ ਹਿਜ਼ਰਤ ਕਰਨੀ ਸ਼ੁਰੂ ਕਰ ਦਿੱਤੀਆਂ ਹਨ। ਹਾਲਾਤ ਇਹ ਹਨ ਕਿ ਯੂਪੀ-ਬਿਹਾਰ ਜਾਣ ਵਾਲੀਆਂ ਜ਼ਿਆਦਾਤਰ ਰੇਲ ਗੱਡੀਆਂ ਵਿਚ ਵੇਟਿੰਗ ਲਿਸਟ ਲਗਾਤਾਰ ਵਧਦੀ ਜਾ ਰਹੀ ਹੈ। ਰੇਲਵੇ ਦੇ ਰਿਜ਼ਵੇਸ਼ਨ ਟਿਕਟ ਕਾਊਂਟਰ ‘ਤੇ ਵੱਡੀ ਗਿਣਤੀ ਵਿਚ ਲੋਕ ਟਿਕਟ ਬੁੱਕ ਕਰਵਾਉਣ ਲਈ ਪੁੱਜ ਰਹੇ ਹਨ। ਸਟੇਸ਼ਨ ‘ਤੇ ਟਿਕਟ ਬੁਕਿੰਗ ਕਰਨ ਵਾਲੇ ਜ਼ਿਆਦਾ ਵਿਅਕਤੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਲਾਕਡਾਊਨ ਲੱਗਣ ਦਾ ਡਰ ਸਤਾ ਰਿਹਾ ਹੈ, ਇਸ ਤੋਂ ਇਲਾਵਾ ਬੱਚਿਆਂ ਦੇ ਸਕੂਲ ਵੀ ਬੰਦ ਹਨ। ਅਜਿਹੇ ਵਿਚ ਉਹ ਨਹੀਂ ਚਾਹੁੰਦੇ ਕਿ ਉਹ ਪਿਛਲੇ ਸਾਲ ਦੀ ਤਰ੍ਹਾਂ ਲਾਕਡਾਊਨ ਵਿਚ ਪਰਿਵਾਰ ਦੇ ਨਾਲ ਫਸ ਜਾਣ। ਧਿਆਨ ਰਹੇ ਕਿ ਪੰਜਾਬ ਦੇ ਬਹੁਤੇ ਸ਼ਹਿਰਾਂ ਵਿਚੋਂ ਪਰਵਾਸੀ ਮਜ਼ਦੂਰ ਬੱਸਾਂ ਰਾਹੀਂ ਵੀ ਆਪੋ-ਆਪਣੀ ਘਰੀਂ ਜਾ ਰਹੇ ਹਨ। ਯੂਪੀ ਬਿਹਾਰ ਲਈ ਚੰਡੀਗੜ੍ਹ ਤੋਂ ਸਿਰਫ ਤਿੰਨ ਰੇਲ ਗੱਡੀਆਂ ਚੱਲਦੀਆਂ : ਟ੍ਰਾਈਸਿਟੀ ‘ਚ ਯੂਪੀ-ਬਿਹਾਰ ਦੇ ਪੰਜ ਲੱਖ ਤੋਂ ਵੱਧ ਵਿਅਕਤੀ ਰਹਿੰਦੇ ਹਨ, ਬਾਵਜੂਦ ਇਸਦੇ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਇਨ੍ਹਾਂ ਦੋਵਾਂ ਸੂਬਿਆਂ ਨੂੰ ਸਿਰਫ ਤਿੰਨ ਰੇਲ ਗੱਡੀਆਂ ਚੱਲ ਰਹੀਆਂ ਹਨ। ਮੌਜੂਦਾ ਸਮੇਂ ਵਿਚ ਚੰਡੀਗੜ੍ਹ-ਲਖਨਊ ਐਕਸਪ੍ਰੈਸ ਸਪੈਸ਼ਲ ਰੇਲ ਗੱਡੀ ‘ਚ 28 ਅਪ੍ਰੈਲ ਤੱਕ ਵੇਟਿੰਗ ਲਿਸਟ ਚੱਲ ਰਹੀ ਹੈ। ਇਹ ਰੇਲ ਗੱਡੀਆਂ ਰੋਜ਼ਾਨਾ ਚੱਲਦੀਆਂ ਹਨ। ਚੰਡੀਗੜ੍ਹ-ਲਖਨਊ (ਸਦਭਾਵਨਾ) ਸੁਪਰਫਾਸਟ ਫੈਸਟੀਵਲ ‘ਚ ਵੀ 28 ਅਪ੍ਰੈਲ ਤੱਕ ਵੇਟਿੰਗ ਚੱਲ ਰਹੀ ਹੈ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …