15.9 C
Toronto
Tuesday, September 22, 2026
spot_img
HomeਕੈਨੇਡਾFrontਆਸਟਰੇਲੀਆ ਦੇ ਇਕ ਸ਼ੌਪਿੰਗ ਮੌਲ ’ਚ ਵਾਪਰੀ ਛੁਰੇਬਾਜ਼ੀ ਦੀ ਘਟਨਾ

ਆਸਟਰੇਲੀਆ ਦੇ ਇਕ ਸ਼ੌਪਿੰਗ ਮੌਲ ’ਚ ਵਾਪਰੀ ਛੁਰੇਬਾਜ਼ੀ ਦੀ ਘਟਨਾ

6 ਵਿਅਕਤੀਆਂ ਦੀ ਹੋਈ ਮੌਤ ਅਤੇ 9 ਮਹੀਨੇ ਦੇ ਬੱਚੇ ਸਮੇਤ ਕਈ ਜ਼ਖਮੀ

ਆਸਟਰੇਲੀਆ ਦੇ ਇਕ ਸ਼ੌਪਿੰਗ ਮੌਲ ’ਚ ਵਾਪਰੀ ਛੁਰੇਬਾਜ਼ੀ ਦੀ ਘਟਨਾ
ਸਿਡਨੀ/ਬਿਊਰੋ ਨਿਊਜ਼ : ਆਸਟਰੇਲੀਆ ਦੇ ਸ਼ਹਿਰ ਸਿਡਨੀ ਦੇ ਇਕ ਸ਼ੌਪਿੰਗ ’ਚ ਸ਼ਨੀਵਾਰ ਨੂੰ ਛੁਰੇਬਾਜ਼ੀ ਦੀ ਘਟਨਾ ਵਾਪਰੀ। ਇਸ ਘਟਨਾ ’ਚ 6 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਇਕ 9 ਮਹੀਨੇ ਦੇ ਬੱਚੇ ਸਮੇਤ ਕਈ ਵਿਅਕਤੀ ਜਖਮੀ ਹੋ ਗਏ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਕੀਤੀ ਗਈ ਫਾਈਰਿੰਗ ਦੌਰਾਨ ਹਮਲਾਵਰ ਮਾਰਿਆ ਗਿਆ ਹੈ। ਅਸਿਸਟੈਂਟ ਕਮਿਸ਼ਨਰ ਐਂਥਨੀ ਕੁੱਕ ਨੇ ਦੱਸਿਆ ਕਿ ਸ਼ੱਕੀ ਹਮਲਾਵਰ ਮਾਲ ’ਚ ਸਥਾਨਕ ਸਮੇਂ ਅਨੁਸਾਰ 3 ਵਜੇ ਅਤੇ ਇਸ ਤੋਂ ਕੁੱਝ ਦੇਰ ਬਾਅਦ ਉਹ ਸ਼ੌਪਿੰਗ ਮੌਲ ਤੋਂ ਬਾਹਰ ਚਲਾ ਗਿਆ। ਫਿਰ 3 ਵਜ ਕੇ 20 ਮਿੰਟ ’ਤੇ ਵਾਪਸ ਆਇਆ ਅਤੇ ਉਸ ਸ਼ੌਪਿੰਗ ਮੌਲ ’ਚ ਮੌਜੂਦ ਲੋਕਾਂ ’ਤੇ ਹਮਲਾ ਕਰ ਦਿੱਤਾ।

RELATED ARTICLES
POPULAR POSTS