-7.4 C
Toronto
Friday, February 13, 2026
spot_img
HomeਕੈਨੇਡਾFrontਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਨਾਭਾ ਜੇਲ੍ਹ ’ਚ ਧਰਮਸੋਤ ਨਾਲ...

ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਨਾਭਾ ਜੇਲ੍ਹ ’ਚ ਧਰਮਸੋਤ ਨਾਲ ਕੀਤੀ ਮਲਾਕਾਤ


ਕਿਹਾ : ਧਰਮਸੋਤ ਬਰੀ ਹੋ ਕੇ ਜਲਦੀ ਹੀ ਆਉਣਗੇ ਜੇਲ੍ਹ ਤੋਂ ਬਾਹਰ
ਚੰਡੀਗੜ੍ਹ/ਬਿਊਰੋ ਨਿਊਜ਼ : ਕਰੋੜਾਂ ਰੁਪਏ ਦੇ ਜੰਗਲਾਤ ਘੁਟਾਲੇ ’ਚ ਘਿਰੇ ਅਤੇ ਨਾਭਾ ਜੇਲ੍ਹ ’ਚ ਬੰਦ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨਾਲ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਰਾਜਾ ਵੜਿੰਗ ਨੇ ਮੁਲਾਕਾਤ ਕੀਤੀ। ਉਨ੍ਹਾਂ ਧਰਮਸੋਤ ਨੂੰ ਹੌਸਲਾ ਦਿੰਦੇ ਹੋਏ ਕਿਹਾ ਕਿ ਪ੍ਰਮਾਤਮਾ ਜਲਦੀ ਹੀ ਚੰਗੇ ਦਿਨ ਲੈ ਕੇ ਆਵੇਗਾ। ਧਰਮਸੋਤ ਨਾਲ ਮੁਲਾਕਾਤ ਤੋਂ ਬਾਅਦ ਰਾਜਾ ਵੜਿੰਗ ਨੇ ਇਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਜੇਲ੍ਹ ’ਚ ਕੋਈ ਵਿਅਕਤੀ ਖੁਸ਼ ਨਹੀਂ ਹੁੰਦਾ ਪ੍ਰੰਤੂ ਸਾਧੂ ਸਿੰਘ ਧਰਮਸੋਤ ਦਾ ਹੌਸਲਾ ਪੂਰੀ ਤਰ੍ਹਾਂ ਬੁਲੰਦ ਹੈ ਅਤੇ ਉਹ ਚੜ੍ਹਦੀਕਲਾ ’ਚ ਹਨ। ਵੜਿੰਗ ਨੇ ਅੱਗੇ ਕਿਹਾ ਕਿ ਮੈਨੂੰ ਪੂਰੀ ਉਮੀਦ ਹੈ ਧਰਮਸੋਤ ਜਲਦੀ ਹੀ ਕੇਸ ’ਚੋਂ ਬਰੀ ਹੋ ਕੇ ਜੇਲ੍ਹ ਤੋਂ ਬਾਹਰ ਆਉਣਗੇ। ਕੇਂਦਰ ਸਰਕਾਰ ਵੱਲੋਂ 14 ਫਸਲਾਂ ’ਤੇ ਐਮਐਸਪੀ ਵਧਾਏ ਜਾਣ ਦੇ ਸਵਾਲ ’ਤੇ ਵੜਿੰਗ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਕਣਕ ਅਤੇ ਝੋਨੇ ਦੀ ਫਸਲ ’ਤੇ ਐਮਐਸਪੀ ਦੀ ਗਰੰਟੀ ਮੰਗਦਾ ਹੈ। ਰੇਟ ਵਧਾਉਣਾ ਚੰਗੀ ਗੱਲ ਹੈ ਪ੍ਰੰਤੂ ਜੋ ਫਸਲ ਕਿਸਾਨ ਵੱਲੋਂ ਬੀਜੀ ਜਾ ਰਹੀ ਹੈ ਉਸ ’ਤੇ ਐਮਐਸਪੀ ਦੀ ਗਰੰਟੀ ਦਿੱਤੀ ਜਾਣੀ ਚਾਹੀਦੀ ਹੈ।

RELATED ARTICLES
POPULAR POSTS