ਪੇਈਚਿੰਗ : ਭਾਰਤ ਨੇ ਕਿਹਾ ਹੈ ਕਿ ਭਾਰਤ ਅਤੇ ਚੀਨ ਵਿਚਕਾਰ ਮਜ਼ਬੂਤ ਸਬੰਧਾਂ ਦੀ ਉਸਾਰੀ ਲਈ ਸਰਹੱਦੀ ਖੇਤਰਾਂ ਵਿੱਚ ਮੁਢਲੇ ਤੌਰ ਉੱਤੇ ਅਮਨ ਸਥਾਪਤ ਹੋਣਾ ਲਾਜ਼ਮੀ ਹੈ। ਡੋਕਲਾਮ ਵਿਵਾਦ ਤੋਂ ਬਾਅਦ ਦੋਵਾਂ ਦੇਸ਼ਾਂ ਵਿੱਚ ਨਵੇਂ ਸਿਰੇ ਤੋਂ ਮਜ਼ਬੂਤ ਸਬੰਧਾਂ ਦੀ ਕਾਇਮੀ ਲਈ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇੱਥੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਜ਼ੀ ਨਾਲ ਅਹਿਮ ਗੱਲਬਾਤ ਕੀਤੀ। ਸਵਰਾਜ ਨੇ ਕਿਹਾ ਕਿ ਵਿਸ਼ਵ ਦੀਆਂ ਦੋ ਵੱਡੀਆਂ ਆਰਥਿਕ ਸ਼ਕਤੀਆਂ ਵਿੱਚ ਪਰਸਪਰ ਸਹਿਯੋਗ ਲਾਜ਼ਮੀ ਹੈ। ਦੋਵਾਂ ਆਗੂਆਂ ਵਿਚਕਾਰ ਵੱਖ-ਵੱਖ ਖੇਤਰਾਂ ਵਿੱਚ ਆਪਸੀ ਸਹਿਯੋਗ ਵਧਾਉਣ ਲਈ, ਵਿਸ਼ਵ ਅੱਤਵਾਦ ਅਤੇ ਵਿਸ਼ਵ ਨੂੰ ਦਰਪੇਸ਼ ਹੋਰ ਵੱਡੀਆਂ ਚੁਣੌਤੀਆਂ ਦੇ ਟਾਕਰੇ ਲਈ ਮਿਲ ਕੇ ਨਜਿੱਠਣ ਲਈ ਵੱਡੇ ਪੱਧਰ ਉੱਤੇ ਸਾਰਥਿਕ ਚਰਚਾ ਹੋਈ। ਦੋਵਾਂ ਆਗੂਆਂ ਨੇ ਵਾਤਾਵਰਨ ਤਬਦੀਲੀਆਂ ਅਤੇ ਨਿਰੰਤਰ ਵਿਕਾਸ ਦੇ ਮੁੱਦੇ ਨੂੰ ਵੀ ਵਿਚਾਰਿਆ।
Check Also
ਇਮਰਾਨ ਖਾਨ ਨੂੰ 14 ਸਾਲ ਦੀ ਜੇਲ੍ਹ
ਇਮਰਾਨ ਖਾਨ ਦੀ ਪਤਨੀ ਬੁਸ਼ਰਾ ਨੂੰ ਵੀ 7 ਸਾਲ ਦੀ ਸਜ਼ਾ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਦੀ …