-16 C
Toronto
Friday, January 30, 2026
spot_img
Homeਦੁਨੀਆਦੁਬਈ 'ਚ ਫਾਂਸੀ ਦੇ ਸਜ਼ਾਯਾਫ਼ਤਾ 10 ਪੰਜਾਬੀਆਂ ਦੀ ਜਾਨ ਬਚੀ

ਦੁਬਈ ‘ਚ ਫਾਂਸੀ ਦੇ ਸਜ਼ਾਯਾਫ਼ਤਾ 10 ਪੰਜਾਬੀਆਂ ਦੀ ਜਾਨ ਬਚੀ

ਅਦਾਲਤ ਨੇ ਫਾਂਸੀ ਮੁਆਫ਼ ਕਰਨ ਦੇ ਫ਼ੈਸਲੇ ‘ਤੇ ਲਾਈ ਪੱਕੀ ਮੋਹਰ
ਪਟਿਆਲਾ/ਬਿਊਰੋ ਨਿਊਜ਼ : ਆਬੂਧਾਬੀ ਦੀ ਅਲ ਐਨ ਅਦਾਲਤ ਨੇ ਇਕ ਪਾਕਿਸਤਾਨੀ ਦੇ ਕਤਲ ਦੇ ਕੇਸ ਵਿਚ ਫਾਂਸੀ ਦੀ ਸਜ਼ਾਯਾਫ਼ਤਾ 10 ਪੰਜਾਬੀਆਂ ਦੀ ਫਾਂਸੀ ਦੀ ਸਜ਼ਾ ਮੁਆਫ਼ ਕਰਨ ਦੇ ਫ਼ੈਸਲੇ ‘ਤੇ ਪੱਕੀ ਮੋਹਰ ਲਾ ਦਿਤੀ ਹੈ। ਅਦਾਲਤ ਨੇ ਇਨ੍ਹਾਂ 10 ਪੰਜਾਬੀਆਂ ਲਈ ਵੱਖੋ-ਵੱਖ ਧਾਰਾਵਾਂ ਤਹਿਤ ਵੱਖੋ-ਵਖਰੀ ਸਜ਼ਾ ਮੁਕੱਰਰ ਕੀਤੀ ਹੈ।ઠਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐੱਸ ਪੀ ਸਿੰਘ ਓਬਰਾਏ ਜਿਹੜੇ ਅਲ ਐਨ ਦੀ ਅਦਾਲਤ ਵਿਚ ਖ਼ੁਦ ਜਾ ਕੇ ਇਸ ਕੇਸ ਦੀ ਪੈਰਵਾਈ ਕਰ ਰਹੇ ਹਨ, ਨੇ ਦੁਬਈ ਤੋਂ ਦੱਸਿਆ ਕਿ ਸੁਣਵਾਈ ਦੌਰਾਨ ਭਾਰਤੀ ਦੂਤਾਵਾਸ ਤੋਂ ਨੂਰ ਉਲ ਇਸਲਾਮ ਸਦੇਕੁਰੀ ਅਦਾਲਤ ਵਿਚ ਹਾਜ਼ਰ ਸਨ। 22 ਮਾਰਚ ਨੂੰ ਅਦਾਲਤ ਨੇ ਇਨ੍ਹਾਂ ਦਸ ਪੰਜਾਬੀਆਂ ਦੀ ਫਾਂਸੀ ਦੀ ਸਜ਼ਾ ਮੁਆਫ਼ ਕਰ ਦਿਤੀ ਸੀ।
ਡਾ. ਓਬਰਾਏ ਨੇ ਦੱਸਿਆ ਕਿ ਜਿਨ੍ਹਾਂ ਦੀ ਸਜ਼ਾ 2 ਸਾਲ ਤੋਂ ਘੱਟ ਹੋਈ ਹੈ, ਉਹ ਜਲਦ ਹੀ ਜੇਲ ਵਿਚੋਂ ਰਿਹਾ ਹੋ ਜਾਣਗੇ ਅਤੇ ਬਾਕੀ ਦੇ ਇਸ ਸਾਲ ਦੇ ਅੰਤ ਤੱਕ ਪੰਜਾਬ ਪਰਤ ਆਉਣਗੇ। ਡਾ. ਓਬਰਾਏ ਨੇ ਭਾਰਤੀ ਦੂਤਾਵਾਸ ਵਿਚ ਭਾਰਤੀ ਸਫ਼ੀਰ ਨਵਦੀਪ ਸੂਰੀ ਨਾਲ ਮੁਲਾਕਾਤ ਕੀਤੀ।ઠ
ਓਬਰਾਏ ਅਨੁਸਾਰ ਨਵਦੀਪ ਸੂਰੀ ਨੇ ਉਨ੍ਹਾਂ ਨੂੰ ਭਰੋਸਾ ਦਿਤਾ ਕਿ ਭਾਰਤੀ ਦੂਤਾਵਾਸ ਜਲਦੀ ਹੀ 5 ਪੰਜਾਬੀਆਂ ਦੇ ਆਊਟ ਪਾਸ ਬਣਾ ਕੇ ਇਨ੍ਹਾਂ ਨੂੰ ਵਤਨ ਭੇਜਣ ਦਾ ਪ੍ਰਬੰਧ ਕਰੇਗਾ । ਜਿਨ੍ਹਾਂ ਪੰਜਾਬੀ ਗੱਭਰੂਆਂ ਦੀਆਂ ਜਾਨਾਂ ਬਚ ਗਈਆਂ ઠਹਨ, ਉਨ੍ਹਾਂ ਵਿਚ ਸਤਮਿੰਦਰ ਸਿੰਘ ਠੀਕਰੀਵਾਲਾ ਜ਼ਿਲ੍ਹਾ ਬਰਨਾਲਾ, ਚੰਦਰ ਸ਼ੇਖ਼ਰ ਨਵਾਂਸ਼ਹਿਰ, ਚਮਕੌਰ ਸਿੰਘ ਮਾਲੇਰਕੋਟਲਾ, ਕੁਲਵਿੰਦਰ ਸਿੰਘ ਲੁਧਿਆਣਾ, ਬਲਵਿੰਦਰ ਸਿੰਘ ਚਲਾਂਗ, ਲੁਧਿਆਣਾ, ਧਰਮਵੀਰ ਸਿੰਘ ਸਮਰਾਲਾ, ਹਰਜਿੰਦਰ ਸਿੰਘ ਮੋਹਾਲੀ, ਤਰਸੇਮ ਸਿੰਘ ਮੱਧ, ਅੰਮ੍ਰਿਤਸਰ, ਗੁਰਪ੍ਰੀਤ ਸਿੰਘ ਪਟਿਆਲਾ ਅਤੇ ਜਗਜੀਤ ਸਿੰਘ ਗੁਰਦਾਸਪੁਰ ਸ਼ਾਮਲ ਹਨ।

RELATED ARTICLES
POPULAR POSTS