ਇਸਲਾਮਾਬਾਦ/ਬਿਊਰੋ ਨਿਊਜ਼
ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਭਾਰਤ ਨੂੰ ਸਿੱਧੇ ਤੌਰ ਉਤੇ ਚਿਤਾਵਨੀ ਦਿੰਦਿਆਂ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਾ ਮੁਲਕ ‘ਹਾਈਬ੍ਰਿਡ ਜੰਗ ਦੇ ਪੰਜਵੇਂ ਗੇੜ’ ਵਿਚ ਜਿੱਤ ਹਾਸਲ ਕਰੇਗਾ। ਜਨਰਲ ਹੈੱਡਕੁਆਰਟਰ, ਰਾਵਲਪਿੰਡੀ ਵਿਚ ਰੱਖਿਆ ਦਿਵਸ ਮੌਕੇ ਸੰਬੋਧਨ ਕਰਦਿਆਂ ਬਾਜਵਾ ਨੇ ਕਿਹਾ ਕਿ ਪਾਕਿਸਤਾਨ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਜਿਨ੍ਹਾਂ ਦਾ ਮੰਤਵ ਮੁਲਕ ਅਤੇ ਇਸ ਦੇ ਹਥਿਆਰਬੰਦ ਬਲਾਂ ਦਾ ਅਪਮਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ‘ਹਾਈਬ੍ਰਿਡ ਜੰਗ ਦੇ ਰੂਪ ਵਿਚ ਇਹ ਚੁਣੌਤੀਆਂ ਥੋਪੀਆਂ ਜਾ ਰਹੀਆਂ ਹਨ। ਮਕਸਦ ਪਾਕਿਸਤਾਨ ਤੇ ਫ਼ੌਜ ਨੂੰ ਬੇਇੱਜ਼ਤ ਕਰਨਾ ਹੈ।’ ਬਾਜਵਾ ਨੇ ਕਿਹਾ ਕਿ ਉਹ ਇਸ ਖ਼ਤਰੇ ਤੋਂ ਚੰਗੀ ਤਰ੍ਹਾਂ ਜਾਣੂ ਹਨ। ਇਸ ਜੰਗ ਨੂੰ ਬੇਸ਼ੱਕ ਦੇਸ਼ ਦੇ ਸਹਿਯੋਗ ਨਾਲ ਅਸੀਂ ਜਿੱਤ ਲਵਾਂਗੇ। ਸਿੱਧੇ ਤੌਰ ਉਤੇ ਭਾਰਤ ਦਾ ਨਾਂ ਲਏ ਬਗੈਰ ਬਾਜਵਾ ਨੇ ਕਿਹਾ ਕਿ ਪਾਕਿਸਤਾਨ ਥੋਪੀ ਗਈ ਕਿਸੇ ਵੀ ਜੰਗ ਦਾ ਮੂੰਹ ਤੋੜ ਜਵਾਬ ਦੇਵੇਗਾ। ਫ਼ੌਜ ਮੁਖੀ ਨੇ ਨਾਲ ਹੀ ਕਿਹਾ ਕਿ ਪਾਕਿਸਤਾਨ ਅਮਨ ਪਸੰਦ ਮੁਲਕ ਹੈ, ਪਰ ਜੇ ਮਜਬੂਰ ਕੀਤਾ ਗਿਆ ਤਾਂ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ‘ਦੁਸ਼ਮਨ ਦੇ ਨੀਚ ਇਰਾਦਿਆਂ ਨੂੰ ਪਸਤ ਕਰਨ ਲਈ ਉਹ ਹਮੇਸ਼ਾ ਤਿਆਰ ਹਨ।’ ਭਾਰਤ ‘ਤੇ ਨਿਸ਼ਾਨਾ ਸੇਧਦਿਆਂ ਬਾਜਵਾ ਨੇ ਕਿਹਾ ਕਿ ‘1965 ਵਿਚ ਪਾਕਿਸਤਾਨ ਨੇ ਭਾਰਤ ਨੂੰ ਹਰਾਇਆ ਸੀ, ਅਜਿਹਾ ਦੁਸ਼ਮਣ ਜੋ ਸਾਡੇ ਨਾਲੋਂ ਕਿਤੇ ਵੱਧ ਤਾਕਤਵਰ ਸੀ।’ ਫ਼ੌਜ ਮੁਖੀ ਨੇ 2019 ਵਿਚ ਭਾਰਤ ਵੱਲੋਂ ਕੀਤੇ ਬਾਲਾਕੋਟ ਹਵਾਈ ਹਮਲੇ ਦੇ ਪਾਕਿ ਵੱਲੋਂ ਦਿੱਤੇ ਜਵਾਬ ਦਾ ਵੀ ਜ਼ਿਕਰ ਕੀਤਾ।
Check Also
ਟਰੰਪ ਪ੍ਰਸ਼ਾਸਨ ਵੱਲੋਂ ਹਾਰਵਰਡ ਯੂਨੀਵਰਸਿਟੀ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ’ਤੇ ਰੋਕ
ਹਾਰਵਰਡ ਨੇ ਇਸ ਫੈਸਲੇ ਨੂੰ ਗਲਤ ਦੱਸਦਿਆਂ ਵਿਦੇਸ਼ੀ ਵਿਦਿਆਰਥੀਆਂ ਦੇ ਸਮਰਥਨ ਦਾ ਕੀਤਾ ਵਾਅਦਾ ਬੋਸਟਨ/ਬਿਊਰੋ …