1.6 C
Toronto
Thursday, November 27, 2025
spot_img
Homeਦੁਨੀਆਦੁਨੀਆ ਭਰ ਵਿਚ 1 ਕਰੋੜ ਦੇ ਅੰਕੜੇ ਵੱਲ ਨੂੰ ਵਧੇ ਕਰੋਨਾ ਮਰੀਜ਼

ਦੁਨੀਆ ਭਰ ਵਿਚ 1 ਕਰੋੜ ਦੇ ਅੰਕੜੇ ਵੱਲ ਨੂੰ ਵਧੇ ਕਰੋਨਾ ਮਰੀਜ਼

Image Courtesy : ਏਬੀਪੀ ਸਾਂਝਾ

ਕਰੋਨਾ ਦੀ ਦਵਾਈ ਬਣਾਉਣ ਵੱਲ ਵਧਿਆ ਬ੍ਰਿਟੇਨ
ਵਾਸ਼ਿੰਗਟਨ/ਬਿਊਰੋ ਨਿਊਜ਼
ਦੁਨੀਆ ਭਰ ਵਿਚ ਕਰੋਨਾ ਵਾਇਰਸ ਨਾਲ ਪੀੜਤ ਲੋਕਾਂ ਦਾ ਅੰਕੜਾ 1 ਕਰੋੜ ਵੱਲ ਨੂੰ ਵਧ ਰਿਹਾ ਹੈ ਅਤੇ ਹੁਣ ਤੱਕ ਇਹ ਗਿਣਤੀ 97 ਲੱਖ 50 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ। ਇਨ੍ਹਾਂ ਵਿਚੋਂ 52 ਲੱਖ 73 ਹਜ਼ਾਰ ਤੋਂ ਜ਼ਿਆਦਾ ਮਰੀਜ਼ ਸਿਹਤਯਾਬ ਵੀ ਹੋਏ ਹਨ ਅਤੇ ਹੁਣ ਤੱਕ 4 ਲੱਖ 92 ਹਜ਼ਾਰ ਤੋਂ ਜ਼ਿਆਦਾ ਮੌਤਾਂ ਵੀ ਹੋ ਗਈਆਂ ਹਨ। ਦੁਨੀਆ ਦੇ ਸਾਰੇ ਦੇਸ਼ ਕਰੋਨਾ ਵਾਇਰਸ ਦੀ ਦਵਾਈ ਬਣਾਉਣ ਵਿਚ ਲੱਗੇ ਹੋਏ ਹਨ ਅਤੇ ਹੁਣ ਬ੍ਰਿਟੇਨ ਵਿੱਚ ਕੋਰੋਨਾ ਵਾਇਰਸ ਟੀਕੇ ਦੀ ਕਲੀਨੀਕਲ ਅਜ਼ਮਾਇਸ਼ ਅੰਤਮ ਪੜਾਅ ਵਿੱਚ ਹੈ।
ਇਸੇ ਦੌਰਾਨ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ ਨੇ ਦੱਸਿਆ ਕਿ ਅਮਰੀਕਾ ਵਿਚ ਦੋ ਕਰੋੜ ਤੋਂ ਜ਼ਿਆਦਾ ਲੋਕਾਂ ਦੇ ਕਰੋਨਾ ਵਾਇਰਸ ਨਾਲ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ। ਉਧਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਜੇਕਰ ਕੋਈ ਦੇਸ਼ ਕਰੋਨਾ ਵਾਇਰਸ ਨੂੰ ਲੈ ਕੇ ਕਨਫਿਊਜ਼ ਨਹੀਂ ਹੈ ਤਾਂ ਉਹ ਹੈ ਸਿਰਫ ਪਾਕਿਸਤਾਨ।

RELATED ARTICLES
POPULAR POSTS