ਲੰਡਨ/ਬਿਊਰੋ ਨਿਊਜ਼ : ਭਾਰਤੀ ਸਿਨੇਮਾ ਦੀ ਅਭਿਨੇਤਰੀ ਸੋਨਮ ਕਪੂਰ ਨੇ ਬਰਤਾਨੀਆ ਦੇ ਮਹਾਰਾਜਾ ਚਾਰਲਸ ਅਤੇ ਰਾਣੀ ਕੈਮਿਲਾ ਦੇ ਤਾਜਪੋਸ਼ੀ ਸਮਾਰੋਹ ਦੇ ਸਬੰਧ ‘ਚ ਕਰਵਾਏ ਗਏ ਸੰਗੀਤਕ ਸਮਾਰੋਹ ‘ਚ ਸ਼ਿਰਕਤ ਕੀਤੀ। ਇਸ ਸਮਾਰੋਹ ‘ਚ ਰਾਸ਼ਟਰਮੰਡਲ ਦੇਸ਼ਾਂ ਦੇ ਕਲਾਕਾਰਾਂ ਨੇ ਹਿੱਸਾ ਲਿਆ। ਸੋਨਮ ਨੇ ਰਾਸ਼ਟਰ ਮੰਡਲ ਦੇਸ਼ਾਂ ਦੀ ਵਿਭਿੰਨਤਾ ਅਤੇ ਅਮੀਰ ਇਤਿਹਾਸ ਬਾਰੇ ਵਿਚਾਰ ਪੇਸ਼ ਕੀਤੇ। ਸੋਨਮ ਨੇ ਆਪਣਾ ਭਾਸ਼ਣ ਹਿੰਦੀ ‘ਚ ‘ਨਮਸਤੇ ਨਮਸਤੇ’ ਨਾਲ ਸ਼ੁਰੂ ਕੀਤਾ। ਸੋਨਮ ਕਪੂਰ ਨੇ ਕਿਹਾ ਕਿ ਸਾਡਾ ਰਾਸ਼ਟਰਮੰਡਲ ਇਕ ਸੰਘ ਹੈ। ਇਕੱਠੇ ਅਸੀਂ ਦੁਨੀਆ ਦੇ ਇਕ ਤਿਹਾਈ ਲੋਕ ਹਾਂ। ਦੁਨੀਆ ਦੇ ਇਕ ਤਿਹਾਈ ਸਮੁੰਦਰ ਅਤੇ ਇਕ ਤਿਹਾਈ ਧਰਤੀ ਹੈ। ਸਾਡਾ ਹਰੇਕ ਦੇਸ਼ ਵਿਲੱਖਣ ਹੈ ਅਤੇ ਸਾਡੇ ਹਰੇਕ ਲੋਕ ਵਿਸ਼ੇਸ਼ ਹਨ ਪਰ ਅਸੀਂ ਇਕ ਹੋ ਕੇ ਖੜੇ ਹੁੰਦੇ ਹਾਂ। ਸਾਡੇ ਇਤਿਹਾਸ ਤੋਂ ਸਿੱਖੋ, ਸਾਡੀ ਵਿਭਿੰਨਤਾ ਬਖਸ਼ਿਸ਼ ਹੈ, ਸਾਡੀਆਂ ਕਦਰਾਂ ਕੀਮਤਾਂ ਅਤੇ ਦ੍ਰਿੜ ਸੰਕਲਪ ਸ਼ਾਂਤੀ ਪੈਦਾ ਕਰਦੀਆਂ ਹਨ, ਜਿੱਥੇ ਕਿਫਾਇਤੀ ਅਤੇ ਖੁਸ਼ਹਾਲ ਬਣਾਉਣ ਦੀ ਹਰ ਆਵਾਜ਼ ਸੁਣੀ ਜਾਂਦੀ ਹੈ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …