Breaking News
Home / ਦੁਨੀਆ / ਡੋਨਾਲਡ ਟਰੰਪ ਨੇ ਮੋਦੀ ਨੂੰ ਦੱਸਿਆ ਆਪਣਾ ਸੱਚਾ ਦੋਸਤ

ਡੋਨਾਲਡ ਟਰੰਪ ਨੇ ਮੋਦੀ ਨੂੰ ਦੱਸਿਆ ਆਪਣਾ ਸੱਚਾ ਦੋਸਤ

ਭਾਰਤੀ ਮੂਲ ਦੇ ਵਿਅਕਤੀਆਂ ਨੇ ਨਰਿੰਦਰ ਮੋਦੀ ਦਾ ਕੀਤਾ ਭਰਵਾਂ ਸਵਾਗਤ
ਵਾਸ਼ਿੰਗਟਨ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦੇਸ਼ਾਂ ਦੀ ਯਾਤਰਾ ਦਾ ਪਹਿਲਾ ਗੇੜ ਮੁਕੰਮਲ ਕਰਨ ਮਗਰੋਂ ਅਮਰੀਕਾ ਪੁੱਜ ਗਏ ਅਤੇ ਇਸੇ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ ਨੂੰ ਆਪਣਾ ‘ਸੱਚਾ ਦੋਸਤ’ ਕਰਾਰ ਦਿਤਾ। ਭਾਰਤੀ ਮੂਲ ਦੇ ਲੋਕਾਂ ਨੇ ਮੋਦੀ ਦਾ ਭਰਵਾਂ ਸਵਾਗਤ ਕੀਤਾ।ઠ
ਮੋਦੀ ਨੇ ਸੱਭ ਤੋਂ ਪਹਿਲਾਂ ਅਮਰੀਕਾ ਦੇ 20 ਪ੍ਰਮੁੱਖ ਕਾਰੋਬਾਰੀਆਂ ਨਾਲ ਮੀਟਿੰਗ ਕੀਤੀ ਜਿਨ੍ਹਾਂ ਵਿਚ ਗੂਗਲ ਦੇ ਸੀ.ਈ.ਓ.ਸੁੰਦਰ ਪਿਚਈ, ਮਾਈਕ੍ਰੋਸਾਫ਼ਟ ਦੇ ਸੀ.ਈ.ਓ. ਸਤਿਆ ਨਾਡੇਲਾ, ਐਪਲ ਦੇ ਟਿਮ ਕੁੱਕ ਅਤੇ ਮਾਸਟਰ ਕਾਰਡ ਦੇ ਅਜੇਪਾਲ ਸਿੰਘ ਬਾਂਗਾ ਸ਼ਾਮਲ ਸਨ। ਗੋਲਮੇਜ਼ ਮੀਟਿੰਗ ਦੌਰਾਨ ਮੋਦੀ ਨੇ ਅਮਰੀਕੀ ਕਾਰੋਬਾਰੀਆਂ ਨੂੰ ਦੱਸਿਆ ਕਿ ਨਿਵੇਸ਼ ਆਕਰਸ਼ਤ ਕਰਨ ਲਈ ਭਾਰਤ ਵਿਚ 7 ਹਜ਼ਾਰ ਸੁਧਾਰ ਲਾਗੂ ਕੀਤੇ ਗਏ ਹਨ ਅਤੇ ਉਨ੍ਹਾਂ ਨੂੰ ਇਨ੍ਹਾਂ ਦਾ ਲਾਭ ਉਠਾਉਣਾ ਚਾਹੀਦਾ ਹੈ। ਮੀਟਿੰਗ ਲਈ ਤੈਅ ਸਥਾਨ ਵਿਲਾਰਡ ਇੰਟਰ ਕਾਂਟੀਨੈਂਟਲ ਹੋਟਲ ਦੇ ਬਾਹਰ ਵੱਡੇ ਗਿਣਤੀ ਵਿਚ ਐਨ.ਆਰ.ਆਈ. ਮੋਦੀ ਦੀ ਉਡੀਕ ਕਰ ਰਹੇ ਸਨ। ਜਿਵੇਂ ਹੀ ਮੋਦੀ ਦਾ ਕਾਫ਼ਲਾ ਹੋਟਲ ਪੁੱਜਾ ਅਤੇ ਉਹ ਅਪਣੀ ਕਾਰ ਵਿਚੋਂ ਬਾਹਰ ਨਿਕਲੇ ਤਾਂ ਐਨ.ਆਰ.ਆਈਜ਼. ਦਾ ਹੱਥ ਹਿਲਾ ਕੇ ਸਵਾਗਤ ਕਬੂਲ ਕੀਤਾ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਾ ਹਵਾਈ ਅੱਡੇ ‘ਤੇ ਸਵਾਗਤ ਕਰਨ ਲਈ ਭਾਰਤ ਦੇ ਹਾਈ ਕਮਿਸ਼ਨਰ ਨਵਤੇਜ ਸਰਨਾ ਅਤੇ ਦਿੱਲੀ ਵਿਚ ਅਮਰੀਕੀ ਦੂਤਘਰ ਦੇ ਮੁਖੀ ਮੈਰੀਕੇ ਲਾਸ ਕਾਰਲਸਨ ਪੁੱਜੇ ਹੋਏ ਸਨ। ਮੋਦੀ ਦੇ ਅਮਰੀਕਾ ਪਹੁੰਚਣ ਤੋਂ ਪਹਿਲਾਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੋਦੀ ਦੇ ਸਵਾਗਤ ਵਿਚ ਟਵੀਟ ਕੀਤਾ।ઠਜੁਆਇੰਟ ਬੇਸ ਐਂਡ੍ਰਿਯੂਜ਼ ਦੇ ਬਾਹਰ ਭਾਰਤੀ ਮੂਲ ਦੇ ਲੋਕ ਮੋਦੀ ਦੇ ਸਵਾਗਤ ਲਈ ਪਹਿਲਾਂ ਤੋਂ ਮੌਜੂਦ ਸਨ, ਜੋ ‘ਮੋਦੀ-ਮੋਦੀ’ ਦੇ ਨਾਅਰੇ ਲਗਾ ਰਹੇ ਸਨ। ਇਨ੍ਹਾਂ ਵਿਚ ਕੁੱਝ ਲੋਕਾਂ ਨੇ ਹੱਥਾਂ ਵਿਚ ਪੋਸਟਰ ਅਤੇ ਕਈਆਂ ਨੇ ਤਿਰੰਗੇ ਫੜੇ ਹੋਏ ਸਨ।
ਮੋਦੀ ਨੇ ਮਿਲੇਨੀਆ ਟਰੰਪ ਨੂੰ ਹੁਸ਼ਿਆਰਪੁਰ ਦੇ ਬਣੇ ਸੰਦੂਕ ਦਾ ਦਿੱਤਾ ਤੋਹਫਾ
ਨਰਿੰਦਰ ਮੋਦੀ ਨੇ ਡੋਨਾਲਡ ਟਰੰਪ ਤੇ ਉਹਨਾਂ ਦੀ ਪਤਨੀ ਮਿਲੇਨੀਆ ਟਰੰਪ ਨੂੰ ਖੂਬਸੂਰਤ ਤੋਹਫੇ ਦਿੱਤੇ। ਇਨ੍ਹਾਂ ਤੋਹਫਿਆਂ ਵਿਚ ਇਕ ਖੂਬਸੂਰਤ ਸੰਦੂਕ ਵੀ ਸ਼ਾਮਲ ਹੈ। ਲੱਕੜ ਦਾ ਇਹ ਸੰਦੂਕ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਬਣਿਆ ਹੈ ਤੇ ਇਸ ‘ਤੇ ਮਹੀਨ ਤੇ ਖੂਬਸੂਰਤ ਨੱਕਾਸ਼ੀ ਕੀਤੀ ਗਈ ਹੈ। ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ‘ਚ ਹੱਥ ਦੇ ਬਣੇ ਸ਼ਾਲ, ਹਿਮਾਚਲ ਦੇ ਰਵਾਇਤੀ ਚਾਂਦੀ ਦੇ ਬ੍ਰੈਸਲੈਟ, ਕਾਂਗੜਾ ਘਾਟੀ ਦੀ ਚਾਹ ਤੇ ਸ਼ਹਿਦ ਵੀ ਭੇਟ ਕੀਤਾ ਹੈ।

Check Also

ਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ – 10 ਕਰੂ ਮੈਂਬਰਾਂ ਦੀ ਮੌਤ

ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ …