ਕੈਪਟਨ ਵਲੋਂ ਨੌਜਵਾਨਾਂ ਵਿਰੁੱਧ ਦਰਜ ਧਾਰਾ 307 ਨੂੰ ਵਾਪਸ ਲੈਣ ਦੇ ਹੁਕਮ
ਚੰਡੀਗੜ੍ਹ, ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਦੇ ਹੁਸ਼ਿਆਰਪੁਰ ਸਥਿਤ ਘਰ ‘ਚ ਗੋਹਾ ਸੁੱਟਣ ਦੇ ਮਾਮਲੇ ‘ਚ ਨੌਜਵਾਨਾਂ ਵਿਰੁੱਧ ਦਰਜ ਧਾਰਾ 307 ਨੂੰ ਵਾਪਸ ਲੈਣ ਦੇ ਹੁਕਮ ਦਿੱਤੇ ਹਨ। ਨਾਲ ਹੀ ਕੈਪਟਨ ਨੇ ਉਸ ਐਸ. ਐਚ. ਓ. ਦੇ ਤਬਾਦਲੇ ਦੇ ਵੀ ਹੁਕਮ ਦਿੱਤੇ ਹਨ, ਜਿਸ ਨੇ ਨੌਜਵਾਨਾਂ ‘ਤੇ ‘ਹੱਤਿਆ ਦੀ ਕੋਸ਼ਿਸ਼’ ਤਹਿਤ ਮੁਕੱਦਮਾ ਦਰਜ ਕੀਤਾ ਹੈ। ਕੈਪਟਨ ਦਾ ਕਹਿਣਾ ਹੈ ਕਿ ਇਸ ਮਾਮਲੇ ‘ਚ ਹੱਤਿਆ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਤੀਕਸ਼ਣ ਸੂਦ ਵਲੋਂ ਬਿਆਨ ਦਿੱਤਾ ਗਿਆ ਸੀ ਕਿ ਸੰਘਰਸ਼ ‘ਚ ਸ਼ਾਮਿਲ ਹੋਣ ਲਈ ਜਾਣ ਵਾਲੇ ਕਿਸਾਨ ਦਿੱਲੀ ਸਰਹੱਦਾਂ ਵਿਖੇ ਪਿਕਨਿਕ ਮਨਾ ਰਹੇ ਹਨ। ਇਸੇ ਦੇ ਵਿਰੋਧ ‘ਚ ਕੁਝ ਨੌਜਵਾਨਾਂ ਵਲੋਂ ਉਨ੍ਹਾਂ ਦੇ ਘਰ ‘ਚ ਗੋਹਾ ਸੁੱਟਿਆ ਗਿਆ ਸੀ।
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …