Breaking News
Home / ਪੰਜਾਬ / ਦਿੱਲੀ ਕਿਸਾਨ ਅੰਦੋਲਨ ‘ਚੋਂ ਵਾਪਸ ਪਰਤ ਰਹੇ ਬਠਿੰਡਾ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਦਿੱਲੀ ਕਿਸਾਨ ਅੰਦੋਲਨ ‘ਚੋਂ ਵਾਪਸ ਪਰਤ ਰਹੇ ਬਠਿੰਡਾ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਅੰਦੋਲਨ ਦੌਰਾਨ ਬਿਮਾਰ ਹੋਏ ਇਕ ਹੋਰ ਕਿਸਾਨ ਨਾਜ਼ਰ ਸਿੰਘ ਦੀ ਗਈ ਜਾਨ
ਬਠਿੰਡਾ, ਬਿਊਰੋ ਨਿਊਜ਼
ਕੇਂਦਰ ਸਰਕਾਰ ਦੇ ਹੈਂਕੜ ਭਰੇ ਰਵੱਈਏ ਖ਼ਿਲਾਫ਼ ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਤੋਂ ਵਾਪਸ ਪਰਤ ਰਹੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਮੰਡੀ ਕਲਾਂ ਦੇ 24 ਸਾਲਾ ਨੌਜਵਾਨ ਮਨਪ੍ਰੀਤ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਿੰਡ ਵਾਸੀਆਂ ਨੇ ਦੱਸਿਆ ਕਿ ਉਕਤ ਨੌਜਵਾਨ ਦੋ ਹਫਤਿਆਂ ਤੋਂ ਟਰੈਕਟਰ ਟਰਾਲੀ ਲੈ ਕੇ ਕਿਸਾਨ ਅੰਦੋਲਨ ‘ਚ ਗਿਆ ਹੋਇਆ ਸੀ। ਲੰਘੀ ਰਾਤ ਉਹ ਆਪਣੇ ਪਰਿਵਾਰ ਨੂੰ ਮਿਲਣ ਲਈ ਪਿੰਡ ਵਾਪਸ ਪਰਤ ਰਿਹਾ ਸੀ ਤੇ ਰਸਤੇ ਵਿਚ ਹੀ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਮ੍ਰਿਤਕ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਇਸੇ ਤਰ੍ਹਾਂ ਦਿੱਲੀ ਅੰਦੋਲਨ ਵਿਚ ਬਿਮਾਰ ਹੋਏ ਤਪਾ ਮੰਡੀ ਨੇੜਲੇ ਪਿੰਡ ਢਿੱਲਵਾਂ ਦੇ ਕਿਸਾਨ ਨਾਜ਼ਰ ਸਿੰਘ ਦੀ ਵੀ ਮੌਤ ਹੋ ਗਈ ਹੈ। ਜ਼ਿਕਰਯੋਗ ਹੈ ਕਿ ਨਾਜ਼ਰ ਸਿੰਘ ਅੰਦੋਲਨ ਦੌਰਾਨ ਬਿਮਾਰ ਹੋਣ ਤੋਂ ਬਾਅਦ ਪਿੰਡ ਪਰਤ ਆਇਆ ਸੀ।

Check Also

ਲੁਧਿਆਣਾ ’ਚ ਵੀ ਇਕ ਸਕੂਲ ਦਾ ਹੋਇਆ ਦੂਜੀ ਵਾਰ ਉਦਘਾਟਨ

ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਦੱਸਿਆ ਇਸ ਨੂੰ ਗੋਗੀ ਦਾ ਅਪਮਾਨ ਲੁਧਿਆਣਾ/ਬਿਊਰੋ ਨਿਊਜ਼ : ਪੰਜਾਬ …