Breaking News
Home / ਪੰਜਾਬ / ਏਜੀ ਨੂੰ ਹਟਾਉਣ ਤੋਂ ਬਾਅਦ ਇਕਜੁੱਟ ਸਿੱਧੂ ਅਤੇ ਚੰਨੀ – ਰਵਨੀਤ ਬਿੱਟੂ ਨੇ ਪੁੱਛੇ ਮੁੱਖ ਮੰਤਰੀ ਅਤੇ ਪ੍ਰਧਾਨ ਕੋਲੋਂ ਸਵਾਲ

ਏਜੀ ਨੂੰ ਹਟਾਉਣ ਤੋਂ ਬਾਅਦ ਇਕਜੁੱਟ ਸਿੱਧੂ ਅਤੇ ਚੰਨੀ – ਰਵਨੀਤ ਬਿੱਟੂ ਨੇ ਪੁੱਛੇ ਮੁੱਖ ਮੰਤਰੀ ਅਤੇ ਪ੍ਰਧਾਨ ਕੋਲੋਂ ਸਵਾਲ

ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਐਡਵੋਕੇਟ ਜਨਰਲ ਏਪੀਐਸ ਦਿਓਲ ਨੂੰ ਹਟਾਉਣ ਦਾ ਫੈਸਲਾ ਲੈਣ ਤੋਂ ਬਾਅਦ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਮੁੱਖ ਮੰਤਰੀ ਚੰਨੀ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਨੂੰ ਸਵਾਲ ਪੁੱਛੇ ਹਨ। ਬਿੱਟੂ ਨੇ ਕਿਹਾ ਕਿ ਇਸ ਫੈਸਲੇ ਤੋਂ ਬਾਅਦ ਨਵਜੋਤ ਸਿੱਧੂ ਅਤੇ ਚਰਨਜੀਤ ਚੰਨੀ ਇਕਜੁਟ ਹੋ ਗਏ ਹਨ ਅਤੇ ਇਕ ਦੂਜੇ ਦੇ ਸੁਰ ਵਿਚ ਸੁਰ ਮਿਲਾ ਰਹੇ ਹਨ। ਰਵਨੀਤ ਬਿੱਟੂ ਨੇ ਟਵੀਟ ਕਰਦੇ ਹੋਏ ਕਿਹਾ ਕਿ ਕੀ ਹੁਣ ਡਰੱਗ ਰਿਪੋਰਟ ਨੂੰ ਜਨਤਕ ਕੀਤਾ ਜਾਵੇਗਾ? ਅਤੇ ਕੀ ਏਜੀ ਨੂੰ ਬਦਲਣ ਨਾਲ ਬਰਗਾੜੀ ਮਾਮਲੇ ਲਈ ਨਿਆਂ ਯਕੀਨੀ ਹੋਵੇਗਾ? ਇਸ ਤੋਂ ਇਲਾਵਾ ਬਿੱਟੂ ਨੇ ਨਵਜੋਤ ਸਿੱਧੂ ਦੀ ਇਕ ਵੀਡੀਓ ਵੀ ਪੋਸਟ ਕੀਤੀ ਹੈ, ਜਿਸ ਵਿਚ ਸਿੱਧੂ ਵਲੋਂ ਦੋ ਦਿਨ ਪਹਿਲਾਂ ਕੀਤੀ ਗਈ ਪ੍ਰੈਸ ਕਾਨਫਰੰਸ ਦੇ ਤਿੰਨ ਕਲਿਪ ਜੋੜ ਕੇ ਦਿਖਾਏ ਗਏ ਹਨ। ਜਿਸ ਵਿਚ ਸਿੱਧੂ ਕਹਿ ਰਹੇ ਹਨ ਕਿ ਜੇਕਰ ਐਸਟੀਐਫ ਦੀ ਰਿਪੋਰਟ ਜਨਤਕ ਕਰਨ ਦੀ ਹਿੰਮਤ ਨਹੀਂ ਹੈ ਤਾਂ ਪਾਰਟੀ ਨੂੰ ਦੇ ਦਿਓ, ਮੈਂ ਕਰ ਦਿਆਂਗਾ। ਇਸ ਤੋਂ ਬਾਅਦ ਬਿੱਟੂ ਨੇ ਕਿਹਾ ਕਿ ਜਦੋਂ ਕੈਬਨਿਟ ਮੀਟਿੰਗ ਵਿਚ ਏਜੀ ਨੂੰ ਹਟਾਉਣ ਦਾ ਫੈਸਲਾ ਹੋਇਆ ਤਾਂ ਸਿੱਧੂ ਪਲਟ ਗਏ। ਧਿਆਨ ਰਹੇ ਕਿ ਰਵਨੀਤ ਬਿੱਟੂ ਅਕਸਰ ਹੀ ਸਿੱਧੂ ਨੂੰ ਸਿਆਸੀ ਤੌਰ ’ਤੇ ਘੇਰਦੇ ਰਹੇ ਹਨ ਅਤੇ ਕਹਿੰਦੇ ਆ ਰਹੇ ਹਨ ਕਿ ਸਿੱਧੂ ਪਾਰਟੀ ਲਈ ਸਹੀ ਵਿਅਕਤੀ ਨਹੀਂ ਹੈ।

 

Check Also

ਡਾ.ਅਟਵਾਲ ਦੀ ਅੰਤਿਮ ਅਰਦਾਸ ਵੇਲੇ ਵੱਡੀ ਗਿਣਤੀ ਵਿੱਚ ਪੁੱਜੇ ਸਾਹਿਤਕਾਰ 

ਚੰਡੀਗੜ੍ਹ :ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੁਸਾਇਟੀ ਦੇ …