-11 C
Toronto
Wednesday, January 21, 2026
spot_img
Homeਕੈਨੇਡਾਕੰਸਰਵੇਟਿਵ ਪਾਰਟੀ ਵਲੋਂ ਸਾਰੇ ਇੰਡੋ-ਕੈਨੇਡੀਅਨ ਭਾਰਤੀਆਂ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ

ਕੰਸਰਵੇਟਿਵ ਪਾਰਟੀ ਵਲੋਂ ਸਾਰੇ ਇੰਡੋ-ਕੈਨੇਡੀਅਨ ਭਾਰਤੀਆਂ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ

logo-2-1-300x105-3-300x105ਟੋਰਾਂਟੋ : ਕੰਸਰਵੇਟਿਵ ਪਾਰਟੀ ਵਲੋਂ ਸਾਰੇ ਇੰਡੋ-ਕੈਨੇਡੀਅਨ ਭਾਰਤੀਆਂ ਨੂੰ ਵਧਾਈਆਂ ਦਿੰਦਿਆਂ ਹੋਇਆਂ ਪਾਰਟੀ ਦੀ ਅੰਤਰਿਮ ਆਗੂ ਰੋਨਾ ਐਮਬਰੋਜ਼ ਨੇ ਆਖਿਆ ਕਿ ਜਿੱਥੇ ਪੂਰੇ ਸੰਸਾਰ ਵਿਚ ਇਸ ਮਹੱਤਵਪੂਰਨ ਮੀਲ ਪੱਥਰ ਨੂੰ ਮਨਾਉਣ ਲਈ ਲੱਖਾਂ ਲੋਕ ਇਕੱਠੇ ਹੁੰਦੇ ਹਨ, ਉਥੇ ਕੈਨੇਡੀਅਨਜ਼, ਕੈਨੇਡਾ ਅਤੇ ਭਾਰਤ ਵਿਚਕਾਰ ਚਿਰਸਥਾਈ ਅਤੇ ਖਾਸ ਰਿਸ਼ਤੇ ਦਰਸਾਉਂਦੇ ਹਨ। ਸਾਡੇ ਆਰਥਿਕ ਰਿਸਤਿਆਂ ਤੋਂ ਉਪਰ ਭਾਰਤੀ ਮੂਲ ਦੇ ਕੈਨੇਡੀਅਨ ਲੋਕਾਂ ਨੇ ਕੈਨੇਡਾ ਨੂੰ ਬਹੁਵਾਦੀ ਅਤੇ ਖੁਸ਼ਹਾਲ ਬਣਾਉਣ ਵਿਚ ਇਕ ਅਹਿਮ ਭੂਮਿਕਾ ਨਿਭਾਈ ਹੈ। ਇਨ੍ਹਾਂ ਯੋਗਦਾਨਾਂ ਕਰਕੇ ਕੈਨੇਡਾ ਨੂੰ ਅੱਜ ਇਕ ਵਿਸ਼ਾਲ ਅਤੇ ਪ੍ਰਫੁਲਤ ਦੇਸ਼ ਵਜੋਂ ਜਾਣਿਆ ਜਾਂਦਾ ਹੈ। ਕੈਨੇਡਾ ਵਿਚ ਇਕ ਮਿਲੀਅਨ ਤੋਂ ਵੱਧ ਭਾਰਤੀ ਮੂਲ ਦੇ ਲੋਕ ਕਹਿੰਦੇ ਹਨ ਅਤੇ ਸਾਡੀ ਪਿਛਲੀ ਕੰਸਰਵੇਟਿਵ ਸਰਕਾਰ ਦੇ ਅਧੀਨ ਕੈਨੇਡੀਅਨਾਂ ਨੇ ਭਾਰਤ ਤੋਂ ਲੱਖਾਂ ਨਵੇਂ ਲੋਕਾਂ ਦਾ ਸਵਾਗਤ ਕੀਤਾ ਹੈ। ਇੰਡੋ-ਕੈਨੇਡੀਅਨ ਸਾਡੇ ਦੇਸ਼ ਦੇ ਮੋਹਰੀ ਹਨ ਅਤੇ ਇਕ ਬਹੁਤ ਹੀ ਸਾਕਾਰਾਤਮਕ ਅਸਰ ਪਾਉਂਦੇ ਹਨ। ਉਹ ਸਾਡੇ ਦੇਸ਼ ਦੇ ਇਤਿਹਾਸ ਨੂੰ ਬਣਾਉਣ ਵਿਚ ਮੱਦਦ ਕਰਨਾ ਜਾਰੀ ਰੱਖਦੇ ਹਨ। ਮੈਂ ਸਰਕਾਰੀ ਵਿਰੋਧੀ ਧਿਰ ਅਤੇ ਕੰਸਰਵੇਟਿਵ ਪਾਰਟੀ ਆਫ ਕੈਨੇਡਾ ਵਲੋਂ ਸਾਰੇ ਇੰਡੋ ਕੈਨੇਡੀਅਨਾਂ ਨੂੰ ਭਾਰਤੀ ਗਣਤੰਤਰ ਦਿਵਸ ‘ਤੇ ਵਧਾਈ ਦੇਣ ‘ਤੇ ਮਾਣ ਮਹਿਸੂਸ ਕਰਦੀ ਹਾਂ।

RELATED ARTICLES
POPULAR POSTS