Breaking News
Home / ਕੈਨੇਡਾ / ਕੈਨੇਡਾ ਸਰਕਾਰ ਦੀ ਵਿੱਤੀ ਰਣਨੀਤੀ 2020 ਤਹਿਤ ਬੱਚਿਆਂ, ਬਜ਼ੁਰਗਾਂ ਤੋਂ ਲੈ ਕੇ ਕਾਰੋਬਾਰਾਂ ਸਮੇਤ ਸਾਰੇ ਵਰਗਾਂ ਲਈ ਕੀਤੇ ਗਏ ਵੱਡੇ ਐਲਾਨ

ਕੈਨੇਡਾ ਸਰਕਾਰ ਦੀ ਵਿੱਤੀ ਰਣਨੀਤੀ 2020 ਤਹਿਤ ਬੱਚਿਆਂ, ਬਜ਼ੁਰਗਾਂ ਤੋਂ ਲੈ ਕੇ ਕਾਰੋਬਾਰਾਂ ਸਮੇਤ ਸਾਰੇ ਵਰਗਾਂ ਲਈ ਕੀਤੇ ਗਏ ਵੱਡੇ ਐਲਾਨ

ਕੈਨੇਡਾ ਸਰਕਾਰ ਨੇ ਕੋਵਿਡ -19 ਮਹਾਂਮਾਰੀ ਨੂੰ ਨਜਿੱਠਣ ਅਤੇ ਆਰਥਿਕ ਰਿਕਵਰੀ ਲਈ ਵਿੱਤੀ ਰਣਨੀਤੀ ਜਾਰੀ ਕੀਤੀ ਹੈ, ਜਿਸ ਤਹਿਤ ਬੱਚਿਆਂ ਤੋਂ ਲੈਕੇ ਬਜ਼ੁਰਗਾਂ ਤੱਕ ਅਤੇ ਛੋਟੇ ਕਾਰੋਬਾਰਾਂ ਤੋਂ ਲੈਕੇ ਟੂਰਿਜ਼ਮ ਸੈਕਟਰ ਤੱਕ ਲਈ ਕਈ ਅਹਿਮ ਐਲਾਨ ਕੀਤੇ ਗਏ ਹਨ।
ਬੱਚਿਆਂ ਲਈ ਕੈਨੇਡਾ ਚਾਈਲਡ ਬੈਨੀਫਿਟ – 2021 ਦੌਰਾਨ ਕੈਨੇਡਾ ਚਾਈਲਡ ਬੈਨੀਫਿਟ ਤਹਿਤ ਛੇ ਸਾਲ ਤੋਂ ਘੱਟ ਉਮਰ ਦੇ ਬੱਚੇ ਹਰੇਕ ਲਈ 1,200 ਡਾਲਰ ਅਤੇ ਉਹ ਪਰਿਵਾਰ ਜੋ ਕੈਨੇਡਾ ਚਾਈਲਡ ਬੈਨੀਫਿਟ ਲਈ ਯੋਗਤਾ ਪੂਰੀ ਕਰਦੇ ਹਨ ਅਤੇ $ 120,000 ਜਾਂ ਇਸ ਤੋਂ ਘੱਟ ਦੀ ਕੁੱਲ ਆਮਦਨ ਕਮਾਉਂਦੇ ਹਨ, ਉਨ੍ਹਾਂ ਨੂੰ ਸਾਲ ਵਿੱਚ $ 300 ਦੀ ਚਾਰ ਵਾਰ ਟੈਕਸ ਮੁਕਤ ਅਦਾਇਗੀ ਪ੍ਰਾਪਤ ਹੋਵੇਗੀ।
ਨੌਜਵਾਨਾਂ ਲਈ ਕੈਨੇਡਾ ਸਮਰ ਜਾਬ ਪ੍ਰੋਗਰਾਮ – ਫੈਡਰਲ ਸਰਕਾਰ 2021-22 ਵਿਚ 447.5 ਮਿਲੀਅਨ ਡਾਲਰ ਖਰਚ ਕਰੇਗੀ ਤਾਂ ਜੋ ਨੌਜਵਾਨਾਂ ਲਈ 40,000 ਕੈਨੇਡਾ ਸਮਰ ਜੌਬ ਤਹਿਤ ਦੇ ਵਾਧੂ ਰੁਜ਼ਗਾਰ ਮੌਕੇ ਸਥਾਪਤ ਕੀਤੇ ਜਾ ਸਕਣ। ਇਸਦੇ ਨਾਲ ਹੀ ਸਰਕਾਰ ਪ੍ਰੋਗਰਾਮ ਵਿਚ ਲੋੜੀਂਦੇ ਬਦਲਾਅ ਕਰਨ ਜਾ ਰਹੀ ਹੈ।
ਪੀਪੀਈ ਨੂੰ ਨਹੀਂ ਲੱਗੇਗੀ ਜੀਐਸਟੀ / ਐਚਐਸਟੀ – ਫੈਡਰਲ ਸਰਕਾਰ ਨੇ ਫੇਸ ਮਾਸਕ ਅਤੇ ਫੇਸ ਸ਼ੀਲਡ ਤੋਂ ਜੀਐਸਟੀ / ਐਚਐਸਟੀ ਨੂੰ ਹਟਾਉਣ ਦਾ ਫੈਸਲਾ ਲਿਆ ਹੈ। 2020-21 ਤੋਂ ਸ਼ੁਰੂ ਹੋ ਕੇ ਦੋ ਸਾਲਾਂ ਦੌਰਾਨ ਇਸ ਉਪਰਾਲੇ ਲਈ 95 ਮਿਲੀਅਨ ਡਾਲਰ ਦੀ ਲਾਗਤ ਆਵੇਗੀ। ਨਸਲੀ ਅਤੇ ਗੈਂਗ ਹਿੰਸਾ ਨੂੰ ਰੋਕਣ ਲਈ ਵੱਡੇ ਐਲਾਨ, ਫਰੰਟ ਲਾਈਨ ਆਰਸੀਐਮਪੀ ਅਧਿਕਾਰੀਆਂ ਦੇ ਬਾਡੀ ਕੈਮਰਿਆਂ ਲਈ ਵੀ ਫੰਡਿੰਗ ਦਾ ਐਲਾਨ – ਫਰੰਟ ਲਾਈਨ ਆਰਸੀਐਮਪੀ ਦੇ ਅਧਿਕਾਰੀਆਂ ਦੇ ਬਾਡੀ ਕੈਮਰਿਆਂ ਲਈ 2020-21 ਤੋਂ ਸ਼ੁਰੂ ਹੋ ਰਹੇ ਅਗਲੇ ਛੇ ਸਾਲਾਂ ਵਿਚ ਪ੍ਰੋਗਰਾਮ ਲਈ 238.5 ਮਿਲੀਅਨ ਡਾਲਰ ਦੀ ਲਾਗਤ ਆਵੇਗੀ। ਉਸ ਤੋਂ ਬਾਅਦ, ਪ੍ਰੋਗਰਾਮ ਨੂੰ 50 ਮਿਲੀਅਨ ਡਾਲਰ ਦੇ ਸਾਲਾਨਾ ਫੰਡਾਂ ਨਾਲ ਜਾਰੀ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਫੈਡਰਲ ਸਰਕਾਰ 2021-22 ਤੋਂ ਗੈਂਗ ਵਿਰੋਧੀ ਵਿਰੋਧੀ ਪ੍ਰੋਗਰਾਮਾਂ ਦੀ ਸਹਾਇਤਾ ਲਈ ਮਿਊਂਸੀਪੈਲਿਟੀਆਂ ਅਤੇ ਕਮਿਊਨਟੀ-ਅਗਵਾਈ ਵਾਲੀਆਂ ਪਹਿਲਕਦਮੀਆਂ ਨੂੰ ਪੰਜ ਸਾਲਾਂ ਦੌਰਾਨ 250 ਮਿਲੀਅਨ ਡਾਲਰ ਦੇਣ ਜਾ ਰਹੀ ਹੈ।
ਬਜ਼ੁਰਗਾਂ ਦੇ ਲੌਂਗ ਟਰਮ ਕੇਅਰ ਹੋਮ ਲਈ ਫੰਡ ਦੇਣ ਦਾ ਵਾਅਦਾ – ਅਗਲੇ ਤਿੰਨ ਸਾਲਾਂ ਦੌਰਾਨ ਲੌਂਗ ਟਰਮ ਕੇਅਰ ਹੋਮਜ਼ ਵਿੱਚ ਪ੍ਰੋਵਿੰਸਾਂ ਅਤੇ ਪ੍ਰਦੇਸ਼ਾਂ ਦੀ ਕੋਵਿਡ-19 ਲਾਗ ਕੰਟਰੋਲ ਵਿੱਚ ਸੁਧਾਰ ਲਈ ਕੈਨੇਡਾ ਸਰਕਾਰ ਵੱਲੋਂ ਇੱਕ 1 ਬਿਲੀਅਨ ਡਾਲਰ ਦੇ ਫੰਡ ਦੇਣ ਦਾ ਵਾਅਦਾ ਕੀਤਾ ਗਿਆ ਹੈ।
ਘਰ ਤੋਂ ਕੰਮ ਕਰ ਰਹੇ ਕਾਮਿਆਂ ਨੂੰ ਟੈਕਸ ਤੋਂ ਮਿਲੇਗੀ ਛੋਟ – ਕੋਵਿਡ-19 ਦੌਰਾਨ ਬਹੁਤ ਸਾਰੇ ਕੈਨੇਡੀਅਨ ਘਰ ਤੋਂ ਕੰਮ ਕਰ ਰਹੇ ਹਨ, ਇਸ ਲਈ ਕੈਨੇਡਾ ਰੈਵੇਨਿਊ ਏਜੰਸੀ ਕੈਨੇਡੀਅਨਾਂ ਨੂੰ ਆਪਣੇ ਖਰਚਿਆਂ ਦਾ ਵਿਸਥਾਰਤ ਖਾਤਾ ਰੱਖੇ ਬਿਨਾਂ ਘਰ ਤੋਂ ਕੰਮ ਕਰਨ ਲਈ /400 ਤੱਕ ਦੇ ਟੈਕਸ ਕਟੌਤੀ ਦਵੇਗੀ ਤਾਂ ਜੋ ਘਰ ਤੋਂ ਕੰਮ ਕਰਨ ‘ਚ ਹੁੰਦੇ ਖਰਚਿਆਂ ਦੇ ਬੋਝ ਤੋਂ ਕਾਮਿਆਂ ਨੂੰ ਰਾਹਤ ਮਿਲ ਸਕੇ।

Check Also

ਸਿੱਖ ਕੌਮ ਵੱਲੋਂ ਸਿੱਖ ਨਸਲਕੁਸ਼ੀ 1984 ਦੇ 40ਵੇਂ ਸਾਲ ‘ਤੇ ਐਬਸਫੋਰਡ ਵਿਖੇ ਖੂਨਦਾਨ ਕੈਂਪ ਨੂੰ ਬੇਮਿਸਾਲ ਹੁੰਗਾਰਾ

ਐਬਸਫੋਰਡ/ ਡਾ. ਗੁਰਵਿੰਦਰ ਸਿੰਘ : ਸਿੱਖ ਕੌਮ ਵੱਲੋਂ ਸਿੱਖ ਨਸਲਕੁਸ਼ੀ 1984 ਦੀ ਯਾਦ ਵਿੱਚ, ਕੈਨੇਡਾ …