ਟੋਰਾਂਟੋ/ਬਿਊਰੋ ਨਿਊਜ਼ : ਓਨਟਾਰੀਓ ਪੰਜਾਬੀ ਥੀਏਟਰ ਐਂਡ ਆਰਟਸ ਅਤੇ ਫੁਲਕਾਰੀ ਮੀਡੀਆ ਵਲੋ ਨਾਟਕ ‘ਰਿਸ਼ਤੇ’ 6 ਅਕਤੂਬਰ 2019 ਨੂੰ ਠੀਕ 3-30 ਵਜੇ ਸੈਕੰਡਰੀ
ਸਕੂਲ, 1370 ਵੀਲੀਅਮ ਪਾਰਕਵੇ ਵਿਖੇ ਖੇਡਿਆ ਜਾ ਰਿਹਾ ਹੈ। ਇਸ ਨਾਟਕ ਦੇ ਗੀਤ ਉਂਕਾਰਪ੍ਰੀਤ ਅਤੇ ਆਵਾਜ਼ ਰਾਜ ਘੁੰਮਣ ਦੇ ਦਿੱਤੀ ਹੈ। ਇਹ ਨਾਟਕ ਸੀਨੀਅਰਜ਼ ਦੇ ਇੱਕਲੇ ਪਨ ਦੀ ਕਹਾਣੀ ਦਰਸਾਉਂਦਾ ਹੈ ਜਦੋਂ ਉਨ੍ਹਾਂ ਦੇ ਬੱਚੇ ਆਪਣੇ ਕੰਮਾ-ਕਾਰਾਂ ਕਰਕੇ ਦੂਰ ਦੁਰਾਡੇ ਚਲੇ ਜਾਂਦੇ ਹਨ। ਇਸ ਨਾਟਕ ਵਿੱਚ ਹਰ ਤਰ੍ਹਾਂ ਦਾ ਮਸਾਲਾ ਦਰਸ਼ਕਾਂ ਨੂੰ ਮਿਲੇਗਾ। ਇਸ ਨਾਟਕ ਵਿੱਚ ਟੋਰਾਂਟੋ ਦੇ ਨਾਮਵਰ ਕਲਾਕਾਰ ਭਾਗ ਲੈ ਰਹੇ ਹਨ। ਜਸਪਾਲ ਢਿੱਲੋਂ ਪਿਛਲੇ ਚਾਰ ਦਹਾਕਿਆਂ ਤੋਂ ਨਾਟਕ ਖੇਡਦਾ ਆ ਰਿਹਾ ਹੈ। ਇਸ ਟੀਮ ਨੇ ਤੂਤਾਂ ਵਾਲਾ ਖੂਹ, ਛਿਪਣ ਤੋਂ ਪਹਿਲਾਂ, ਅੱਲੇ ਜ਼ਖਮ ਪੰਜਾਬ ਦੇ, ਮਿਰਚ ਮਸਾਲਾ, ਬਹਿਜਾ ਬਹਿਜਾ ਹੋ ਗਈ, ਰਾਂਝੇ ਦਾ ਪੀ ਆਰ ਕਾਰਡ, ਤੈਂ ਕੋ ਦਰਦ ਨਾ ਆਇਆ, ਹਿੰਦ ਦੀ ਚਾਦਰ ਅਤੇ ਹੋਰ ਬਹੁਤ ਸਾਰੇ ਨਾਟਕ ਦਰਸ਼ਕਾਂ ਦੀ ਝੋਲੀ ਪਾਏ ਹਨ ਅਤੇ ਦਰਸ਼ਕਾਂ ਵਲੋਂ ਵਾਹ ਵਾਹ ਵੀ ਖੱਟੀ ਹੈ। ਵਧੇਰੀ ਜਾਣਕਾਰੀ ਲਈ ਜਸਪਾਲ ਢਿਲੋਂ (416-564-9290), ਇੰਦਰਜੀਤ ਢਿਲੋਂ (416-451-9290) ਅਤੇ ਰਾਜ ਘੁੰਮਣ (647-457- 1320) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਜਸਪਾਲ ਢਿੱਲੋਂ ਦੀ ਨਿਰਦੇਸ਼ਨਾ ਹੇਠ ਨਾਟਕ ‘ਰਿਸ਼ਤੇ’ 6 ਅਕਤੂਬਰ ਨੂੰ ਖੇਡਿਆ ਜਾਵੇਗਾ
RELATED ARTICLES