Breaking News
Home / ਕੈਨੇਡਾ / ਸਕਾਈਡੋਮ ਗਰੁੱਪ ਕੰਪਨੀ ਦਾ ਸਿਲਵਰ ਜੁਬਲੀ ਮੇਲਾ ਯਾਦਗਾਰੀ ਹੋ ਨਿਬੜਿਆ

ਸਕਾਈਡੋਮ ਗਰੁੱਪ ਕੰਪਨੀ ਦਾ ਸਿਲਵਰ ਜੁਬਲੀ ਮੇਲਾ ਯਾਦਗਾਰੀ ਹੋ ਨਿਬੜਿਆ

ਬਰੈਂਪਟਨ : ਹਰ ਸਾਲ ਦੀ ਤਰਾਂ ਇਸ ਸਾਲ ਵੀ 20 ਮਈ 2018 ਦਿਨ ਐਤਵਾਰ ਨੂੰ ਵਿਸਾਖੀ ਮੇਲਾ ਕਮਿਊਨਟੀ ਐਪਰੀਸੇਸ਼ਨ ਡੇ 210 ਰੁਦਰਪੁਰ ਰੋਡ ਸਾਊਥ ਬਰੈਂਪਟਨ ਵਿਖੇ, ਬੜੇ ਹੀ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਇਹ ਮੇਲਾ ਸਕਾਈਡੋਮ ਗਰੁੱਪ ਆਫ ਕੰਪਨੀ ਦਾ 23ਵਾਂ ਸਾਲਾਨਾ ਮੇਲਾ ਸੀ ਅਤੇ ਸਕਾਈਡੋਮ ਗਰੁੱਪ ਕੰਪਨੀ ਦੀ (25ਵੀਂ) ਸਿਲਵਰ ਜੁਬਲੀ ਵੀ ਮਨਾਈ ਗਈ। ਇਸ ਮੌਕੇ ਭਾਰੀ ਇਕੱਠ ਵਿੱਚ ਅੰਜਨਾ ਕੁਮਾਰੀ ਨੇ ਆਪਣੇ ਗੀਤ ਗਾ ਕੇ ਆਏ ਮਹਿਮਾਨਾਂ ਦਾ ਭਰਪੂਰ ਮਨੋਰੰਜਨ ਕੀਤਾ ਸਟੇਜ ਸਕੱਤਰ ਦੀ ਕਾਰਵਾਈ ਰਾਜਵੀਰ ਬੋਪਾਰਾਏ ਅਤੇ ਪ੍ਰਭਪ੍ਰੀਤ ਖੁਰਲ ਨੇ ਬਹੁਤ ਹੀ ਵਧੀਆ ਢੰਗ ਨਾਲ ਚਲਾਈ। ਇਸ ਮੇਲੇ ਦਾ ਇੱਕ ਤੋਂ ਇਕ ਵੱਧ ਕੇ ਵਧੀਆ ਕਲਾਕਾਰ, ਮਿਸਟਰ ਭੰਗੂ, ਸੈਮ ਪਰੂਥੀ, ਰਾਬੀਆ ਸੱਗੂ, ਬਲਜ਼ੀਤ ਸੰਧੂ ਨੇ ਵੀ ਗੀਤ ਗਾ ਕੇ ਆਪਣੇ ਫਨ ਨੂੰ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ, ਜਿਸ ਨੂੰ ਸਾਰਿਆਂ ਨੇ ਭਰਪੂਰ ਸਲਾਹਿਆ। ਇਸ ਮੌਕੇ ‘ਤੇ ਸਕਾਈਡੋਮ ਗਰੁੱਪ ਕੰਪਨੀ ਵੱਲੋਂ ਦਸ ਇਨਾਮ ਵੀ ਲੱਕੀ ਡਰਾਅ ਰਾਹੀਂ ਕੱਢੇ ਗਏ ਜਿਨਾਂ ਵਿੱਚ ਮੁੱਖ ਤੌਰ ‘ਤੇ ਪਚਵੰਜਾ ਇੰਚ ਟੈਲੀਵਿਜ਼ਨ, ਪੈਟੀਓ ਸੈੱਟ, ਸਾਈਕਲ, ਮਾਈਕ੍ਰੋਵੇਵ, ਆਦਿ ਮੁੱਖ ਤੌਰ ‘ਤੇ ਸ਼ਾਮਲ ਸਨ। ਇਹ ਇਨਾਮ ਉਥੇ ਹਾਜ਼ਰ ਮਹਿਮਾਨਾਂ ਵਿੱਚੋਂ ਕੱਢੇ ਗਏ। ਕੌਰ ਮਨਦੀਪ ਜੋ ਕਿ ਥੋੜੇ ਦਿਨ ਪਹਿਲਾਂ ਹੀ ਇੰਡੀਆ ਤੋਂ ਆਈ, ਨੇ ਸਾਰੰਗੀ ਵਜਾ ਕੇ ਗੀਤ ਗਾਏ ਅਤੇ ਸੁਣਨ ਵਾਲਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਇਸ ਬੀਬੀ ਨੂੰ ਮਹਿਮਾਨਾਂ ਨੇ ਬਹੁਤ ਸਲਾਹਿਆ। ਚਾਹ, ਪਕੌੜੇ, ਪੂਰੀਆਂ ਛੋਲੇ, ਜਲੇਬੀਆਂ ਅਤੇ ਕੋਲਡ ਡਰਿੰਕ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਸੀ। ਜੋ ਕਿ ਸਾਰਾ ਦਿਨ ਹੀ ਚੱਲਦਾ ਰਿਹਾ। ਬੱਚਿਆਂ ਲਈ ਵਿਸ਼ੇਸ਼ ਇਨਾਮ ਰੱਖੇ ਗਏ ਸਨ ਅਤੇ ਉਨਾਂ ਦੇ ਖੇਡਣ ਲਈ ਵਧੀਆ ਪ੍ਰਬੰਧ ਕੀਤਾ ਗਿਆ ਸੀ। ਇਸ ਵਿਸਾਖੀ ਮੇਲੇ ਵਿੱਚ ਗੁਰਪ੍ਰੀਤ ਢਿੱਲੋਂ ਕੌਂਸਲਰ, ਹਰਿੰਦਰ ਮੱਲੀ ਐਮ ਪੀ ਪੀ, ਸੋਨੀਆ ਸਿੱਧੂ ਐਮ ਪੀ , ਰੂਬੀ ਸਹੋਤਾ ਐਮ ਪੀ, ਰਮੇਸ਼ਵਰ ਸਿੰਘ ਸੰਘਾ ਐੱਮ ਪੀ, ਸਰਦਾਰ ਅਮਰੀਕ ਸਿੰਘ ਆਹਲੂਵਾਲੀਆ ਪੀਲ ਪੁਲਿਸ ਦੇ ਚੀਫ ਆਦਿ ਵੀ ਵਿਸ਼ੇਸ਼ ਤੌਰ ‘ਤੇ ਪਹੁੰਚੇ ਹੋਏ ਸਨ। ਇਨਾਂ ਨਾਮਵਰ ਸ਼ਖਸੀਅਤਾਂ ਨੂੰ ਵੀ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਇਨਾਮਾਂ ਦੀ ਵੰਡ ਸਾਡੀ ਸਾਡੀ ਕਮਿਊਨਿਟੀ ਦੀਆਂ ਇਨਾਂ ਨਾਮਵਰ ਸ਼ਖਸੀਅਤਾਂ ਨੇ ਕੀਤੀ। ਮਿਊਜ਼ਿਕ ਦਾ ਸਾਰਾ ਇੰਤਜ਼ਾਮ ਰਣਜੀਤ ਸਿੰਘ ਲਾਲ ਦੀ ਟੀਮ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਕੀਤਾ, ਉਨਾਂ ਨੇ ਹਰ ਇਕ ਕਲਾਕਾਰ ਨਾਲ ਬਹੁਤ ਵਧੀਆ ਢੰਗ ਨਾਲ ਸਹਿਯੋਗ ਦਿੱਤਾ। ਅੰਤ ਵਿੱਚ ਬਹੁਤ ਹੀ ਵਧੀਆ ਭੋਜਨ ਜੋ ਕਿ ਪੂਰੀਆਂ ਛੋਲਿਆਂ ਦੇ ਸਨ , ਦਾ ਸਾਰੇ ਮਹਿਮਾਨਾਂ ਨੇ ਬਹੁਤ ਆਨੰਦ ਮਾਣਿਆ। ਭਾਰਤ ਤੋਂ ਵੀ ਕੁਝ ਸ਼ਖ਼ਸੀਅਤਾਂ ਇਸ ਮੌਕੇ ‘ਤੇ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਈਆਂ ਸਨ। ਜਿਨਾਂ ਵਿੱਚ ਬਲਵੰਤ ਸਿੰਘ ਝੰਡੇਆਣਾ ਮੋਗਾ, ਸ਼ਮਸ਼ੇਰ ਸਿੰਘ ਖੁਰਲ ਦਿੱਲੀ, ਬਲਵਿੰਦਰ ਸਿੰਘ ਲੁਧਿਆਣਾ, ਜ਼ਰੂਰਤ ਸਿੰਘ ਲੁਧਿਆਣਾ, ਦਿਲਬਾਗ ਸਿੰਘ ਭੰਮਰਾ ਨੂਰਮਹਿਲ ਅਤੇ ਉੱਘੇ ਗੀਤਕਾਰ ਰੁਪਿੰਦਰ ਰਿੰਪੀ ਜੋ ਕਿ ਸਪੈਸ਼ਲ ਤੌਰ ‘ਤੇ ਇਸ ਮੇਲੇ ਵਿੱਚ ਪਹੁੰਚੀ ਸੀ , ਨੇ ਸੱਭਿਆਚਾਰਕ ਗੀਤ ਗਾ ਕੇ ਮਹਿਮਾਨਾਂ ਤੋਂ ਵਾਹਵਾ ਖੱਟੀ। ਖੇਡ ਕਲੱਬਾਂ ਤੋਂ ਸ਼ੇਰ ਦਲਜੀਤ ਸਿੰਘ ਢਿੱਲੋਂ, ਰਾਜਨੀਤਕ ਪਾਰਟੀਆਂ, ਸਾਹਿਤਕ ਸਭਾਵਾਂ ਅਜੈਬ ਸਿੰਘ ਚੱਠਾ, ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਪ੍ਰਦੁਮਣ ਸਿੰਘ ਪਾਇਲ, ਯੂਥ ਅਕਾਲੀ ਦਲ ਪੰਜਾਬ ਮਿਸਟਰ ਚੀਮਾ ਅਤੇ ਰਾਮਗੜੀਆ ਸਿੱਖ ਫਾਊਂਡੇਸ਼ਨ ਤੋਂ ਪ੍ਰਧਾਨ ਜਸਵੀਰ ਸਿੰਘ ਸੈਂਬੀ, ਜਰਨੈਲ ਸਿੰਘ ਮਠਾੜੂ, ਮਨਜੀਤ ਸਿੰਘ ਭਚੂ, ਮੱਖਣ ਸਿੰਘ ਰਿਆਤ, ਮਹਿੰਦਰ ਸਿੰਘ ਘੜਿਆਲ, ਬਲਜਿੰਦਰ ਸਿੰਘ ਘੜਿਆਲ, ਗੁਰਦੀਪ ਸਿੰਘ ਮੁੰਡੇ, ਕੁਲਦੀਪ ਸਿੰਘ ਮੁੰਡੇ ਯੂ ਐੱਸ ਏ ਹਰਜੀਤ ਸਿੰਘ ਮਠਾੜੂ, ਹਰਪਾਲ ਸਿੰਘ ਮਠਾੜੂ , ਹਰਦੇਵ ਸਿੰਘ ਸੋਂਦ ਹਰਜਿੰਦਰ ਸਿੰਘ ਜੀਤਾ,ਸਤਨਾਮ ਸਿੰਘ ਚੀਤਾ ਹਰਬੰਸ ਸਿੰਘ ਮਠਾੜੂ ਜੋਗਿੰਦਰ ਸਿੰਘ ਅਰੋੜਾ ਬਹੁਤ ਸ਼ਖਸੀਅਤਾਂ ਸ਼ਾਮਲ ਹੋਈਆਂ।
ਅੰਤ ਵਿੱਚ ਸਕਾਈਡੋਮ ਗਰੁੱਪ ਕੰਪਨੀ ਦੇ ਚੇਅਰਮੈਨ ਸਰਦਾਰ ਦਲਜੀਤ ਸਿੰਘ ਨੇ ਸਕਾਈਡੋਮ ਗਰੁੱਪ ਕੰਪਨੀ ਦੇ ਸਾਰੇ ਸਾਰੇ ਮੈਂਬਰ ਸਤਨਾਮ ਸਿੰਘ ਗੈਦੂ, ਇੰਦਰਜੀਤਸਿੰਘ ਗੈਦੂ , ਇੰਦਰ ਪਾਲ ਸਿੰਘ ਗੈਦੂ, ਸੱਤਬੀਰ ਸਿੰਘ ਗੈਦੂ, ਗੈਦੂ ਪਰਿਵਾਰ, ਸਕਾਈਡੋਮ ਦਾ ਸਾਰਾ ਸਟਾਫ ਅਤੇ ਵਰਕਰਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ, ਜੋ ਕਿ ਇਹ ਮੇਲਾ ਉਨਾਂ ਦੀ ਬਦੌਲਤ ਹੀ ਸਫਲ ਹੋ ਸਕਿਆ ਹੈ !
ਹੋਰ ਸਾਰੇ ਆਏ ਪਤਵੰਤੇ ਸੱਜਣਾ ਕਸਟਮਰ ਰਿਸ਼ਤੇਦਾਰ ਮਿੱਤਰਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ। ਇਸ ਮੇਲੇ ਦੀ ਅਤੇ ਹੋਰ ਆਉਣ ਵਾਲੇ ਪ੍ਰੋਗਰਾਮਾਂ ਦੀ ਜਾਣਕਾਰੀ ਵਾਸਤੇ ਦਲਜੀਤ ਸਿੰਘ ਗੈਦੂ ਨੂੰ ਇਸ ਨੰਬਰ ੪੧੬ ੩੦੫ 9878 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …