1.4 C
Toronto
Tuesday, February 17, 2026
spot_img
Homeਕੈਨੇਡਾਮੈਰੀਕੀਨਾ ਸ਼ੂਗਰਕੇਨ ਫਰੈਂਡਸ਼ਿਪ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਕੈਨੇਡਾ ਡੇਅ ਸਬੰਧੀ ਸਲਾਨਾ ਸਮਾਗਮ...

ਮੈਰੀਕੀਨਾ ਸ਼ੂਗਰਕੇਨ ਫਰੈਂਡਸ਼ਿਪ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਕੈਨੇਡਾ ਡੇਅ ਸਬੰਧੀ ਸਲਾਨਾ ਸਮਾਗਮ 8 ਜੁਲਾਈ ਨੂੰ

ਬਰੈਂਪਟਨ : ਮੈਰੀਕੀਨਾ ਸ਼ੂਗਰਕੇਨ ਫਰੈਂਡਸ਼ਿਪ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ 8 ਜੁਲਾਈ 2023 ਨੂੰ ਕੈਨੇਡਾ ਡੇਅ ਮੈਰੀਕੀਨਾ ਫਰੈਂਡਸ਼ਿਪ ਪਾਰਕ ਬਰੈਂਪਟਨ ਨੇੜੇ ਹਿਊਸਨ ਪਬਲਿਕ ਸਕੂਲ ਫਾਦਰ ਟੌਬਿਨ ਰੋਡ ਬਰੈਂਪਟਨ ਵਿਖੇ ਮਨਾਇਆ ਜਾ ਰਿਹਾ ਹੈ। ਇਸ ਮੌਕੇ ਤਾਸ਼ ਸਵੀਪ, ਬੱਚਿਆਂ ਦੀਆਂ ਦੌੜਾਂ ਅਤੇ ਬੀਬੀਆਂ ਦੀ ਮਿਊਜ਼ੀਕਲ ਚੇਅਰ ਰੇਸ ਦੇ ਮੁਕਾਬਲੇ ਕਰਵਾਏ ਜਾਣਗੇ। ਤਾਸ ਦੀ ਐਂਟਰੀ ਫੀਸ 10 ਡਾਲਰ ਹੋਵੇਗੀ, ਜੋ ਕਿ ਉਸੇ ਦਿਨ ਸਵੇਰੇ 11 ਵਜੇ ਤੱਕ ਲਈ ਜਾਵੇਗੀ। ਟੀਮਾਂ ਤਾਸ਼ ਆਪਣੀ ਲੈ ਕੇ ਆਉਣ। ਬੱਚਿਆਂ ਦੀਆਂ ਦੌੜਾਂ 6-8, 9-11 ਅਤੇ 12-14 ਉਮਰ ਵਰਗ ਵਿਚ ਹੋਣਗੀਆਂ। ਉਮਰ ਦੇ ਸਬੂਤ ਵਜੋਂ ਹੈਲਥ ਕਾਰਡ ਜਾਂ ਹੋਰ ਕੋਈ ਯੋਗ ਸ਼ਨਾਖਤੀ ਕਾਰਡ ਲੈ ਕੇ ਆਉਣ। ਮਿਊਜ਼ੀਕਲ ਚੇਅਰ ਰੇਸ ਵਿਚ 40 ਸਾਲ ਤੋਂ ਉਪਰ ਉਮਰ ਵਾਲੀਆਂ ਬੀਬੀਆਂ ਹਿੱਸਾ ਲੈ ਸਕਦੀਆਂ ਹਨ। ਹੋਰ ਜਾਣਕਾਰੀ ਲਈ ਕਲੱਬ ਪ੍ਰਧਾਨ ਦਰਸ਼ਨ ਸਿੰਘ ਬਰਾੜ 647-300-4423, ਹਰਬੰਸ ਸਿੰਘ ਧਾਲੀਵਾਲ ਸਕੱਤਰ 437-833-1169 ਜਾਂ ਦਰਸ਼ਨ ਸਿੰਘ ਤਾਤਲਾ 647-550-6228 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

 

RELATED ARTICLES
POPULAR POSTS