ਟੋਰਾਂਟੋ : ਕੈਨੇਡਾ ਇੰਡੀਆ ਫਾਊਂਡੇਸ਼ਨ ਦੀ ਨਵੀਂ ਟੀਮ ਨੇ ਕੰਮਕਾਜ ਸੰਭਾਲ ਲਿਆ ਹੈ, ਜਿਸ ਵਿਚ ਸ੍ਰੀ ਅਨਿਲ ਸ਼ਾਹ, ਸ੍ਰੀ ਸਤੀਸ਼ ਠੱਕਰ ਅਤੇ ਸ੍ਰੀ ਪੰਕਜ ਦਵੇ ਸ਼ਾਮਲ ਹਨ। ਇਨ੍ਹਾਂ ਦੀ ਨਵੀਂ ਟੀਮ ਫਾਊਂਡੇਸ਼ਨ ਨੂੰ ਨਵੀਂ ਦਿਸ਼ਾ ਦੇਵੇਗੀ। ਸ੍ਰੀ ਸ਼ਾਹ ਜੋ ਕਿ ਪਿਛਲੇ ਦੋ ਸਾਲਾਂ ਤੋਂ ਫਾਊਂਡੇਸ਼ਨ ਦੇ ਨੈਸ਼ਨਲ ਕਨਵੀਨਰ ਹਨ ਅਤੇ ਹੁਣ ਇਸਦੇ ਚੇਅਰਮੈਨ ਹੋਣਗੇ ਅਤੇ ਇਸਦਾ ਕੰਮਕਾਜ ਦੇਖਣਗੇ। ਪ੍ਰੋਫੈਸ਼ਨ ਵਿਚ ਕੈਮੀਕਲ ਇੰਜੀਨੀਅਰ ਸ੍ਰੀ ਸ਼ਾਹ ਧਾਤੂਆਂ ਦੇ ਕਾਰੋਬਾਰ ਵਿਚ ਹਨ। ਉਹ ਨੀਮੇਟ ਮੈਟਲਸ ਇੰਕ ਦੇ ਪ੍ਰੈਜੀਡੈਂਟ ਹਨ, ਜੋ ਕਿ 1990 ਵਿਚ ਟੋਰਾਂਟੋ ਵਿਚ ਕਾਰੋਬਾਰ ਕਰ ਰਹੇ ਹਨ। ਸ੍ਰੀ ਸਤੀਸ਼ ਠੱਕਰ ਨੂੰ ਫਾਊਂਡੇਸ਼ਨ ਦਾ ਨੈਸ਼ਨਲ ਕਨਵੀਨਰ ਨਿਯੁਕਤ ਕੀਤਾ ਗਿਆ ਹੈ। ਸਤੀਸ਼ ਐਕਸਲਸਰ ਫਾਈਨੈਂਸ਼ੀਅਲ ਗਰੁੱਪ ਦੇ ਪ੍ਰਧਾਨ ਹਨ। ਕੋ-ਕਨਵੀਨਰ ਪੰਕਜ ਦਵੇ ਨੇ ਮਾਨਸ ਇੰਟਰਨੈਸ਼ਨਲ ਇੰਕ. ਸਥਾਪਤ ਕੀਤੀ ਹੈ।
Check Also
‘ਏਕਮ ਸਾਹਿਤ ਮੰਚ’ ਵੱਲੋਂ ਸੱਤਵੇਂ ਸਲਾਨਾ ਸਮਾਗਮ ਦੌਰਾਨ ਅਦਬੀ ਸ਼ਖ਼ਸੀਅਤਾਂ ਤੇ ਪੰਜਾਬੀ ਕਵੀਆਂ ਨੂੰ ਕੀਤਾ ਗਿਆ ਸਨਮਾਨਿਤ
ਤਿੰਨ ਪੁਸਤਕਾਂ ਲੋਕ-ਅਰਪਿਤ ਕੀਤੀਆਂ ਗਈਆਂ ਅੰਮ੍ਰਿਤਸਰ/ਡਾ. ਝੰਡ : ਲੰਘੇ ਸ਼ਨੀਵਾਰ 12 ਅਪੈਲ ਨੂੰ ‘ਏਕਮ ਸਾਹਿਤ …