-4.6 C
Toronto
Wednesday, December 3, 2025
spot_img
Homeਕੈਨੇਡਾਸੀਨੀਅਰ ਬਲੈਕ ਓਕ ਕਲੱਬ ਨੇ ਭਾਰਤ ਦਾ ਅਜ਼ਾਦੀ ਦਿਹਾੜਾ ਮਨਾਇਆ

ਸੀਨੀਅਰ ਬਲੈਕ ਓਕ ਕਲੱਬ ਨੇ ਭਾਰਤ ਦਾ ਅਜ਼ਾਦੀ ਦਿਹਾੜਾ ਮਨਾਇਆ

ਬਰੈਂਪਟਨ : ਸੀਨੀਅਰ ਬਲੈਕ ਓਕ ਕਲੱਬ ਦੇ ਪ੍ਰਧਾਨ ਆਤਮਾ ਸਿੰਘ ਅਤੇ ਕਲੱਬ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਭਾਰਤ ਦਾ ਅਜ਼ਾਦੀ ਦਿਹਾੜਾ ਬਲਿਊ ਪਾਰਕ ਦੇ ਗਰਾਊਂਡ ਵਿਖੇ 25 ਅਗਸਤ ਨੂੰ ਬੜੇ ਜੋਸ਼ ਨਾਲ ਮਨਾਇਆ। ਸਮਾਗਮ ਦੀ ਸ਼ੁਰੂਆਤ ਭਾਰਤ ਦਾ ਕੌਮੀ ਤਿਰੰਗਾ ਝੰਡਾ ਲਹਿਰਾ ਕੇ ਅਤੇ ਭਾਰਤ ਦਾ ਰਾਸ਼ਟਰੀ ਗੀਤ ਗਾ ਕੇ ਕੀਤੀ ਗਈ। ਸਟੇਜ ਦੀ ਜ਼ਿੰਮੇਵਾਰ ਸਰੂਪ ਸਿੰਘ ਗਿੱਲ ਨੇ ਸੰਭਾਲੀ। ਸਟੇਜ ਸਕੱਤਰ ਵੱਲੋਂ ਅਜ਼ਾਦੀ ਦਿਵਸ ਦੇ ਸਬੰਧ ਵਿਚ ਜਾਣਕਾਰੀ ਸਾਂਝੀ ਕੀਤੀ ਗਈ। ਬੂਟਾ ਸਿੰਘ ਵੱਲੋਂ ਅਜ਼ਾਦੀ ਘੁਲਾਟੀਆਂ ਬਾਰੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਹਰੇਕ ਸਿੰਘ ਵੱਲੋਂ ਬੜੇ ਵਿਸਥਾਰ ਨਾਲ ਭਾਰਤ ਦੀ ਅਜ਼ਾਦੀ ਪ੍ਰਾਪਤੀ ਬਾਰੇ ਦੱਸਿਆ। ਸਿਕੰਦਰ ਸਿੰਘ ਝੱਜ ਵੱਲੋਂ ਅਜੋਕ ਸਮੇਂ ਦੇ ਸਬੰਧ ਵਿਚ ਜੋ ਕੁਝ ਵੀ ਭਾਰਤ ਵਿਚ ਇਸ ਸਮੇ ਵਾਪਰ ਰਿਹਾ ਬਾਰੇ ਚਾਨਣਾ ਪਾਇਆ। ਅਖੀਰ ਵਿਚ ਸਰੂਪ ਸਿੰਘ ਗਿੱਲ ਵੱਲੋਂ ਮੰਚ ‘ਤੇ ਬਿਰਾਜਮਾਨ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ।

RELATED ARTICLES
POPULAR POSTS