ਮਿਸੀਸਾਗਾ/ਹਰਜੀਤ ਬਾਜਵਾ : ਗੁਰੂ ਨਾਨਕ ਕਮਿਊਨਿਟੀ ਸਰਵਸਿਜ਼ ਫਾਊਂਡੇਸ਼ਨ ਵੱਲੋਂ ਯੂਨਾਇਟਿਡ ਸਪੋਰਟਸ ਕਲੱਬ ਅਤੇ ਟੋਰਾਂਟੋ ਆਟੋ ਅਪਰੇਟਸ ਕਲੱਬ ਦੇ ਸਹਿਯੋਗ ਨਾਲ 19ਵੀਂ ਸਲਾਨਾ ਗੁਰੂ ਨਾਨਕ ਕਾਰ ਰੈਲੀ ਅਤੇ ਪਰਿਵਾਰਕ ਪਿਕਨਿਕ 24 ਸਤੰਬਰ ਐਤਵਾਰ ਨੂੰ ਪੌਲ ਕੌਫੀ ਪਾਰਕ (3430 ਡੈਰੀ ਰੋਡ ਈਸਟ ਮਿਸੀਸਾਗਾ (ਨੇੜੇ ਗੋਰਵੇ ਐਂਡ ਡੈਰੀ ਰੋਡ ਮਾਲਟਨ) ਵਿਖੇ ਕਰਵਾਈ ਜਾ ਰਹੀ ਹੈ। ਉੱਘੇ ਰਿਆਲਟਰ ਅਤੇ ਸੰਸਥਾ ਦੇ ਚੇਅਰਮੈਨ ਮੇਜਰ ਸਿੰਘ ਨਾਗਰਾ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਇਸ ਮੌਕੇ ਜਿੱਥੇ ਚਾਹ-ਪਾਣੀ ਅਤੇ ਦੁਪਿਹਰ ਦੇ ਖਾਣੇ ਦਾ ਪ੍ਰਬੰਧ ਹੋਵੇਗਾ ਉੱਥੇ ਹੀ ਬੱਚਿਆਂ ਅਤੇ ਵੱਡਿਆਂ ਦੀਆਂ ਖੇਡਾਂ ਵੀ ਹੋਣਗੀਆਂ ਜਦੋਂ ਕਿ ਕਾਰ ਰੈਲੀ ਦੇ ਜੇਤੂਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਇਸੇ ਸਬੰਧ ਵਿੱਚ ਫਾਉਂਡੇਸ਼ਨ ਦੇ ਮੈਂਬਰਾਂ ਦੀ ਇੱਕ ਮੀਟਿੰਗ ਬਰੈਂਪਟਨ ਵਿਖੇ ਹੋਈ।
ਜਿਸ ਵਿੱਚ ਸਮਾਗਮ ਦੀ ਰੂਪ ਰੇਖਾ ਤਿਆਰ ਕਰਦਿਆਂ ਡਿਊਟੀਆਂ ਵੀ ਲਗਾਈਆਂ ਗਈਆਂ। ਇਸ ਮੀਟਿੰਗ ਵਿੱਚ ਅਮਨਦੀਪ ਸਿੰਘ, ਮੇਜਰ ਨਾਗਰਾ ਨਵ ਕੌਰ ਭੱਟੀ, ਜੋਤ ਕੌਰ ਚੀਮਾ, ਅਜਾਇਬ ਸਿੰਘ ਸੰਘਾ, ਬਲਬੀਰ ਸਿੰਘ ਸੰਧੂ, ਲਵਲੀਨ ਕੌਰ, ਦਪਿੰਦਰ ਸਿੰਘ ਲੂੰਬਾ,ਹਰਜੀਤ ਸਿੰਘ ਅਤੇ ਦਰਸ਼ਨ ਸਿੰਘ ਬਿਲਖੂ ਹਾਜ਼ਰ ਸਨ।