Breaking News
Home / ਕੈਨੇਡਾ / ਸਰਬੋਤਮ ਵਾਰਤਿਕ ਲਿਖਾਰੀ ਦਾ ਫੈਸਲਾ ਕਿਵੇਂ ਹੋਵੇਗਾ

ਸਰਬੋਤਮ ਵਾਰਤਿਕ ਲਿਖਾਰੀ ਦਾ ਫੈਸਲਾ ਕਿਵੇਂ ਹੋਵੇਗਾ

logo-2-1-300x105-3-300x10525 ਜੂਨ, 2016 ਦੇ ਮਲਟੀਕਲਚਰਲ ਸਨਮਾਨ ਵਾਸਤੇ
ਬਰੈਂਪਟਨ/ਅਜੀਤ ਸਿੰਘ ਰੱਖੜਾ
ਬਰੈਂਪਟਨ ਸੌਕਰ ਸੈਂਟਰ ਵਿਚ 12 ਤੋਂ 4 ਵਜੇ ਤਕ ਹੋਣ ਵਾਲੇ ਮਲਟੀਕਲਚਰ ਸਮਾਗਮ ਸਮੇ ਸਰਬੋਤਮ ਲਿਖਾਰੀ ਨੂੰ ਘੋਸ਼ਿਤ ਕਰਨ ਲਈ ਇਕ ਸਰਵੇਖਣ ਹੋਇਆ ਹੈ। ਸਰਵੇਖਣ ਵਾਸਤੇ, 35 ਲੇਖਕਾਂ ਦੀ ਸੂਚੀ ਅਖਬਾਰ ਵਿਚ ਛਪੀ ਸੀ। ਸਰਵੇਖਣ ਦੇ ਨਤੀਜੇ ਬੜੇ ਦਿਲਚਸਪ ਰਹੇ ਹਨ। ਇਸ ਸਰਵੇਖਣ ਨੂੰ ਗੁਰੂ ਤੇਗ ਬਹਾਦੁਰ ਇੰਟਰਨੈਸ਼ਨਲ ਸਕੂਲ ਦੇ ਸਟਾਫ ਨੇ ਕੰਪਿਊਟਰ ਰਾਹੀਂ ਤਿਆਰ ਕੀਤਾ ਹੈ। ਇਸ ਵਿਚ ਭਾਗ ਲੈਣ ਵਾਲੇ ਪਾਠਕਾਂ ਦੀ ਖੋਜ ਵਾਸਤੇ ਵੱਖ-ਵੱਖ ਗਰੁੱਪਾਂ ਨੂੰ ਪਹੁੰਚ ਕੀਤੀ ਗਈ ਸੀ, ਜਿਵੇਂ ਕਿ ਬਰੈਂਪਟਨ ਸੌਕਰ ਸੈਂਟਰ ਵਿਚ ਬੈਠਣ ਵਾਲੇ ਬਜ਼ੁਰਗ, ਕੇਨ ਸੀਨੀਅਰਜ਼ ਸੈਂਟਰ ਅਤੇ ਨਾਰਥ ਯਾਰਕ ਨੇਬਰਹੁਡ ਸਰਵਿਸਜ਼। ਇਸ ਤੋਂ ਇਲਾਵਾ ਫੋਨ ਸਰਵੇ ਵੀ ਕੀਤਾ ਗਿਆ ਸੀ।  200 ਤੋਂ ਵੱਧ ਲੋਕਾਂ ਨਾਲ ਸੰਪਰਕ ਹੋਇਆ। ਸੰਪਰਕ  ਤੋਂ ਬਾਅਦ ਪਾਏ ਗਏ ਕੁਝ ਤੱਥ ਹਾਜਰ ਹਨ। 35 ਵਿਚੋਂ ਕੁਝ ਲਿਖਾਰੀ ਐਸੇ ਦਿਗਜ਼ ਹਨ ਜਿਨ੍ਹਾਂ ਬਾਰੇ ਸਰਵੇਖਣ ਕਰਵਾਉਣਾ, ਉਨ੍ਹਾਂ ਦੀ ਹਸਤੀ ਨੂੰ ਨੀਵਾਂ ਕਰਨ ਤੁਲ ਹੈ। ਉਹ ਪਹਿਲੋਂ ਹੀ ਸਥਾਪਤ ਬੁਲੰਦੀ ਉਪਰ ਬੈਠੇ ਹੋਏ ਹਨ। ਫਲਸਰੂਪ ਸਰਵੇਖਣ ਵਿਚੋਂ ਉਨ੍ਹਾਂ ਦੇ ਨਾਮ ਵਾਪਿਸ ਲੈ ਲਏ ਗਏ ਹਨ। ਸਮਾਗਮ ਸਮੇ ਉਨ੍ਹਾਂ ਨੂੰ ਕੇਵਲ ਅਰਘ ਦਿਤਾ ਜਾਵੇਗਾ, ਯਾਨੀ ਸਤਿਕਾਰ ਦਿਤਾ ਜਾਵੇਗਾ। ਅਜਿਹੇ ਲਿਖਾਰੀ ਹਨ, ਬਲਬੀਰ ਸਿੰਘ ਮੋਮੀ, ਇਕਬਾਲ ਸਿੰਘ ਰਾਮੂਵਾਲੀਆ, ਸਲਮਨ ਨਾਜ਼, ਵਰਿਆਮ ਸਿੰਘ ਸੰਧੂ, ਪ੍ਰਿੰ ਸਰਵਣ ਸਿੰਘ, ਪੂਰਨ ਸਿੰਘ ਪਾਂਧੀ, , ਡੀਪੀ ਸਿੰਘ ਅਤੇ ਪ੍ਰਿੰ. ਬਲਕਾਰ ਸਿੰਘ ਬਾਜਵਾ। ਇਨ੍ਹਾਂ ਵਿਚੋਂ ਕੁਝ ਨੂੰ ਜੱਜਮੈਂਟ ਤਿਆਰ ਕਰਨ ਲਈ ਬੇਨਤੀ ਕੀਤੀ ਗਈ ਹੈ। ਕੋਈ ਹੋਰ ਲਿਖਾਰੀ ਆਪਣੇ ਆਪ ਨੂੰ ਇਨ੍ਹਾਂ ਮੁਅਜਜ਼ ਲਿਖਾਰੀਆਂ ਦੀ ਸੂਚੀ ਵਿਚ ਸੁਮਾਰ ਸਮਝਦਾ ਹੋਵੇ, ਉਹ ਪ੍ਰਬੰਧਕਾਂ ਨਾਲ ਰਾਫਤਾ ਕਰ ਸਕਦਾ ਹੈ।  35 ਲਿਖਾਰੀਆਂ ਦੀ ਲਿਸਟ ਵਿਚੋਂ ਕੇਵਲ 14 ਲੇਖਕਾਂ ਨੂੰ 20% ਜਾਂ ਇਸ ਤੋਂ ਵਧ ਵੋਟਾਂ ਪਈਆਂ ਹਨ। ਯਾਨੀ 14 ਲੇਖਕਾਂ ਨੂੰ ਲੋਕ ਪੜ੍ਹਦੇ ਹਨ। ਉਹ ਹਨ 1-ਡਾ: ਸੁਖਦੇਵ ਸਿੰਘ ਝੰਡ, 2-ਇਕਬਾਲ ਸਿੰਘ ਮਾਹਲ,3-ਡਾ: ਸਲਮਨ ਨਾਜ਼, ਹਰਜੀਤ ਸਿੰਘ ਬੇਦੀ, 4-ਮੇਜਰ ਸਿੰਘ ਮਾਂਗਟ, 5-ਬਲਬੀਰ ਸਿੰਘ ਮੋਮੀ, 6-ਬੀਬੀ ਬਲਬੀਰ ਕੌਰ ਸੰਘੇੜਾ, 7-ਕੁਲਵਿੰਦਰ ਖੈਰਾ,8-ਪ੍ਰਿੰ. ਬਲਕਾਰ ਸਿੰਘ ਬਾਜਵਾ,9-ਇਕਬਾਲ ਸਿੰਘ ਰਾਮੂਵਾਲੀਆ,10-ਅਜੀਤ ਸਿੰਘ ਰੱਖੜਾ, 11-ਵਰਿਆਮ ਸਿੰਘ ਸੰਧੂ,12-ਪੂਰਨ ਸਿੰਘ ਪਾਂਧੀ, 13-ਪ੍ਰਿੰ. ਸਰਵਣ ਸਿੰਘ ਅਤੇ 14-ਕ੍ਰਿਪਾਲ ਸਿੰਘ ਪੰਨੂੰ। ਬਾਕੀਆਂ ਨੂੰ ਸੋਚਣਾ ਬਣਦਾ ਹੈ ਕਿ ਉਹ ਇਸ ਲਿਸਟ ਵਿਚ ਕਿਓਂ ਨਹੀਂ ਆ ਸਕੇ। ਸਾਨੂੰ ਇਸ ਗਲ ਦੀ ਵੀ ਤਸੱਲੀ ਰਹੀ ਕਿ ਦਿਗਜ਼ ਲੇਖਕ ਸਾਰੇ ਹੀ ਸੇਫ ਰਹੇ ਹਨ ਅਤੇ ਕਈ ਕਹਿੰਦੇ ਕਹਾਉਂਦੇ ਲੇਖਕ ਲੋਕਾਂ ਦੀ ਚੋਣ ਵਿਚ ਨਾ ਆ ਸਕੇ। ਬਹੁਤੇ ਪੰਜਾਬੀ ਬਜ਼ੁਰਗ, ਅਖਬਾਰਾਂ ਕੇਵਲ ਆਪਣੀਆਂ ਫੋਟੋ ਵੇਖਣ ਲਈ ਚੁੱਕਦੇ ਹਨ, ਜਾਂ ਕੇਵਲ ਖਬਰਾਂ ਪੜ੍ਹਨ ਲਈ। ਲੇਖਾਂ ਜਾਂ ਕਹਾਣੀਆਂ ਨੂੰ ਬਹੁਤ ਘੱਟ ਲੋਕ ਪੜ੍ਹਦੇ ਹਨ। 200 ਵਿਚੋਂ 50 ਪਾਠਕਾਂ ਦਾ ਮਿਲਣਾ ਇਹੀ ਸਿੱਧ ਕਰਦਾ ਹੈ। ਇਹ ਗੱਲ ਐਥੋਂ ਤਕ ਸੱਚ ਹੈ ਕਿ ਲਿਖਾਰੀ ਲੋਕ ਵੀ ਕੇਵਲ ਆਪਣਾ ਲਿਖਿਆ ਹੀ ਪੜ੍ਹਦੇ ਹਨ, ਦੂਸਰਿਆਂ ਦਾ ਬੜਾ ਘੱਟ ਪੜ੍ਹਦੇ ਹਨ।
ਕਿਸੇ ਸੱਜਣ ਨੂੰ ਇਹ ਇਤਰਾਜ਼ ਹੋਣਾ ਵਾਜਬ ਨਹੀਂ ਕਿ ਸਰਵੇਖਣ ਕਰਨ ਕਰਵਾਉਣ ਵਾਲੇ ਗੈਰ ਲਿਖਾਰੀ ਹਨ। ਦੱਸਿਆ ਜਾਂਦਾ ਹੈ ਕਿ ਇਹ ਲੋਕ ਕੇਵਲ ਸੇਵਾ ਕਰ ਰਹੇ ਹਨ। ਅਸਲੀ ਕੰਮ ਜਨਤਾ ਜਨਾਰਧਿਨ, ਹੀ ਕਰ ਰਹੀ ਹੈ ਜੋ ਕਿ ‘ਉਪਭੋਗਤਾ’ ਹੈ। ਉਪਭੋਗਤਾ ਲੋਕ ਕੇਵਲ ਕੈਨੇਡਾ ਵਿਚ ਹੀ ਨਹੀਂ ਸਾਰੀ ਦੁਨੀਆਂ ਵਿਚ ਅਹਿਮੀਅਤ ਰਖਦੇ ਹਨ। ਜਾਣਕਾਰੀ ਵਜੋਂ ਦਸਿਆ ਜਾਂਦਾ ਹੈ ਕਿ ਦੁਨੀਆ ਵਿਚ ਮੰਨੀਆਂ ਹੋਈਆਂ ਦੋ ਏਜੰਸੀਆਂ ਹਨ ਜਿਨ੍ਹਾਂ ਦੇ ਨਾਮ hn.ISO- International Standards Organisation ਅਤੇ Better Business Bureau. ਇਹ ਦੋਨੋ ਸੰਸਥਾਵਾਂ ਦੁਨੀਆਂ ਵਿਚ ਕੁਆਲਟੀ ਅਤੇ ਗ੍ਰਾਹਕਾਂ ਲਈ ਇਨਸਾਫ ਪਸੰਦੀ ਵਾਸਤੇ ਮਸ਼ਹੂਰ ਹਨ। ਤੁਸੀਂ ਹੈਰਾਨ ਹੋਵੋਗੇ ਇਸ ਜਾਣਕਾਰੀ ਨਾਲ ਕਿ ਇਹ ਕੋਈ ਸਰਕਾਰੀ ਸੰਸਥਾਵਾਂ ਨਹੀਂ ਹਨ ਕੇਵਲ ਉਪਭੋਗਤਾਵਾਂ ਨੇ ਬਣਾਈਆਂ ਹੋਈਆਂ ਹਨ। ਹੇਰਾ ਫੇਰੀਆਂ ਕਰਨ ਵਾਲੇ ਅਦਾਰੇ ਇਨ੍ਹਾਂ ਕੋਲੋਂ ਹਮੇਸ਼ਾ ਸਹਿਮੇ ਰਹਿੰਦੇ ਹਨ। ਬਈਮਾਨ ਲੋਕਾਂ ਦੇ ਬਿਜ਼ਨਸ ਬੰਦ ਹੋ ਜਾਂਦੇ ਹਨ ਜੇਕਰ ਇਹ ਸੰਸਥਾਵਾਂ ਕਿਸੇ ਨੂੰ ਗਲਤ ਘੋਸ਼ਿਤ ਕਰ ਦੇਣ। ਉਪਰ ਦੱਸੇ ਲਿਖਾਰੀਆਂ ਵਿਚੋਂ ਵੋਟਾਂ ਦੀ ਗਿਣਤੀ ਅਨੁਸਾਰ ਪਹਿਲੇ 10 ਸੂਚੀ ਵੱਧ ਕਰ ਲਏ ਗਏ ਹਨ। ਵੱਧ ਤੋਂ ਵੱਧ ਨੰਬਰ 25 ਹੋਣਗੇ। ਸਭ ਤੋਂ ਵੱਧ ਨੰਬਰਾਂ ਵਾਲਾ ਲੇਖਕ, ਸਰਬੋਤਮ ਲਿਖਾਰੀ ਗਿਣਿਆਂ ਜਾਵੇਗਾ। ਸਰਵੇਖਣ ਦੀ ਟੈਕਨੀਕਲ ਜਿੰਮੇਦਾਰੀ ਗੁਰੂ ਤੇਗ ਬਹਾਦੁਰ ਇੰਟਰਨੈਸ਼ਨਲ ਸਕੂਲ ਦੇ ਸਟਾਫ ਦੀ ਹੈ ਜੀ। ਇਨ੍ਹਾਂ 10 ਲਿਖਾਰੀਆਂ ਨੂੰ ਨੰਬਰ ਦੇਣ ਹਿਤ, ਜੱਜਾਂ ਲਈ ਨੀਚੇ ਲਿਖਿਆ ਪਾਪ ਦੰਡ ਰੱਖਿਆ ਗਿਆ ਹੈ, ਜਿਸ ਮੁਤਾਬਕ ਉਹ 5 ਫੈਕਟਰਜ਼ ਉਪਰ 0 ਤੋਂ 5 ਦੀ ਸਕੇਲ ਵਿਚ ਨੰਬਰ ਦੇਣਗੇ।
1-ਲੇਖਕ ਦੀ ਭਾਸ਼ਾ ਅਤੇ ਸ਼ੈਲੀ ਮਨ ਨੂੰ ਕਿੰਨੀ ਕੁ ਚੰਗੀ ਲਗਦੀ ਹੈ।
2-ਲੇਖਕ ਦਾ ਲਿਖਣ ਅਕੀਦਾ ਕਿੰਨਾ ਕੁ ਜਨ ਕਲਿਆਣੀ ਹੈ। ਕਿਸੇ ਖਾਸ ਬੰਦੇ, ਧਰਮ ਜਾਂ ਪਾਰਟੀ ਵਿਸ਼ੇਸ਼ ਨੂੰ ਤਾਂ ਨਹੀਂ ਪ੍ਰਚਾਰਦਾ।
3-ਲੇਖਕ ਦੀ ਰਚਨਾ ਵਿਚੋਂ ਆਸ਼ਾਵਾਦੀ ਸੁਨੇਹਾ ਕਿਨਾ ਕੁ ਉਭਰਦਾ ਹੈ।
4-ਲੇਖਕ ਦੀਆਂ ਰਚਨਾਵਾਂ ਵਿਚੋਂ ਕਿਨੀਆਂ ਕੁ ਨਵੀਆਂ ਜਾਣਕਾਰੀਆਂ ਮਿਲਦੀਆਂ ਹਨ।
5-ਲੇਖਕ ਦੀ ਰਚਨਾ ਵਿਚੋਂ ਕਿਨੇ ਕੁ ਨਵੇਂ ਸ਼ਬਦ, ਨਵੇਂ ਵਿਚਾਰ ਅਤੇ ਨਵੀਆਂ ਸੰਭਾਵਨਾਵਾਂ ਨਜ਼ਰ ਗੋਚਰੇ ਹੁੰਦੀਆਂ ਹਨ।
ਬਾਕੀ ਦੇ ਨਤੀਜੇ ਸੁਨਣ ਅਤੇ ਵੇਖਣ ਲਈ ਤੁਹਾਨੂੰ ਸਮਾਗਮ ਵਿਚ ਆਉਣਾ ਹੋਵੇਗਾ। ਸਭ ਨੂੰ ਖੁਲਾ ਸੱਦਾ ਹੈ। ਅਗਾਊਂ ਬੁਕਿੰਗ ਲਾਜ਼ਮੀ ਹੈ ਜੀ। ਬੁਕਿੰਗ ਲਈ ਜਾਂ ਪੁਛ ਗਿਛ ਲਈ ਸੰਪਰਕ ਬ੍ਰਗੇਡੀਅਰ 647 609 2633, ਰੱਖੜਾ 905 794 7882 ਧਵਨ 904 840 4500, ਵੈਦ 647- 292 1576 ਜਾਂ ਵਿਰਕ 647 631 9445

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …