ਕਿਸਾਨ ਭਲਕੇ ਫਿਰ ਕਰਨਾਲ ’ਚ ਕਰਨਗੇ ਮਹਾਂ ਪੰਚਾਇਤ
ਕਰਨਾਲ/ਬਿਊਰੋ ਨਿਊਜ਼
ਕਰਨਾਲ ਦੇ ਸਕੱਤਰੇਤ ਸਾਹਮਣੇ ਕਿਸਾਨਾਂ ਦਾ ਮੋਰਚਾ ਅੱਜ ਚੌਥੇ ਦਿਨ ਵੀ ਜਾਰੀ ਰਿਹਾ। ਕਿਸਾਨਾਂ ਨੇ ਹਰਿਆਣਾ ਸਰਕਾਰ ’ਤੇ ਦਬਾਅ ਪਾਉਣ ਲਈ ਭਲਕੇ 11 ਸਤੰਬਰ ਨੂੰ ਫਿਰ ਮਹਾਂ ਪੰਚਾਇਤ ਕਰਨ ਦਾ ਫੈਸਲਾ ਲਿਆ ਹੈ। ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਆਗੂ ਗੁਰਨਾਮ ਸਿੰਘ ਚਡੂਨੀ ਨੇ ਕਿਹਾ ਕਿ ਕਿਸਾਨ ਹਰਿਆਣਾ ਪ੍ਰਸ਼ਾਸਨ ਨਾਲ ਅਜੇ ਵੀ ਗੱਲਬਾਤ ਕਰਨ ਲਈ ਤਿਆਰ ਹਨ, ਪਰ ਜੇਕਰ ਪ੍ਰਸ਼ਾਸਨ ਨੇ ਐਸਡੀਐਮ ਨੂੰ ਸਸਪੈਂਡ ਨਾ ਕੀਤਾ ਕਿ ਭਲਕੇ 11 ਸਤੰਬਰ ਨੂੰ ਫਿਰ ਮਹਾਂ ਪੰਚਾਇਤ ਹੋਵੇਗੀ। ਧਿਆਨ ਰਹੇ ਕਿ ਕਿਸਾਨਾਂ ਨੇ ਸਕੱਤਰੇਤ ਮੂਹਰੇ ਪੱਕੇ ਟੈਂਟ ਗੱਡ ਲਏ ਹਨ ਅਤੇ ਧਰਨਾ ਲਗਾਤਾਰ ਜਾਰੀ ਹੈ। ਇਸ ਤੋਂ ਪਹਿਲਾਂ ਕਿਸਾਨਾਂ ਤੇ ਪ੍ਰਸ਼ਾਸਨ ਵਿਚਾਲੇ ਦੋ ਦੌਰ ਦੀ ਮੀਟਿੰਗ ਵੀ ਹੋਈ ਸੀ, ਜੋ ਕਿ ਬੇਨਤੀਜਾ ਰਹੀ ਸੀ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀਲੰਕਾ ਤੋਂ ਮਛੂਆਰਿਆਂ ਦੀ ਰਿਹਾਈ ਦੀ ਕੀਤੀ ਮੰਗ
ਤਮਿਲਾਂ ਨੂੰ ਪੂਰਾ ਅਧਿਕਾਰ ਦੇਣ ਦੀ ਵੀ ਕੀਤੀ ਗੱਲ ਕੋਲੰਬੋ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ …