Breaking News
Home / ਭਾਰਤ / ਅੰਨਾ ਨੇ ਕੇਜਰੀਵਾਲ ਨੂੰ ਦਿੱਤੀ ਸਲਾਹ

ਅੰਨਾ ਨੇ ਕੇਜਰੀਵਾਲ ਨੂੰ ਦਿੱਤੀ ਸਲਾਹ

ਕਿਹਾ, ਜੇ ਗਲਤੀ ਨਹੀਂ ਕੀਤੀ ਤਾਂ ਜਾਂਚ ਲਈ ਤਿਆਰ ਰਹੋ
ਅਹਿਮਦਨਗਰ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਅੰਦਰ ਭਖੀ ਸਿਆਸਤ ਦਰਮਿਆਨ ਸਮਾਜ ਸੇਵੀ ਅੰਨਾ ਹਜ਼ਾਰੇ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਲਾਹ ਦਿੱਤੀ ਹੈ। ਅੰਨਾ ਨੇ ਕਿਹਾ ਕਿ “ਜੇ ਕੇਜਰੀਵਾਲ ਨੇ ਗਲਤੀ ਨਹੀਂ ਕੀਤੀ ਤਾਂ ਉਸ ਨੂੰ ਜਾਂਚ ਲਈ ਤਿਆਰ ਰਹਿਣਾ ਚਾਹੀਦਾ ਹੈ। ਜੇ ਕੇਜਰੀਵਾਲ ਦੋਸ਼ੀ ਹੈ ਤਾਂ ਉਸ ਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ।” ਇਸ ਦੇ ਨਾਲ ਹੀ ਅੰਨਾ ਨੇ ਦੋਸ਼ ਲਾਉਣ ਵਾਲੇ ਕਪਿਲ ਮਿਸ਼ਰਾ ਨੂੰ ਵੀ ਸਵਾਲ ਕੀਤਾ ਹੈ ਕਿ ਮਿਸ਼ਰਾ ਨੇ ਕੇਜਰੀਵਾਲ ਨੂੰ ਦੋ ਕਰੋੜ ਲੈਂਦਿਆਂ ਕਦੋਂ ਦੇਖਿਆ ਸੀ। ਅੰਨਾ ਨੇ ਇਸ ਮੁੱਦੇ ‘ਤੇ ਅਫਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਮੈਨੂੰ ਦੁੱਖ ਹੈ ਕਿ ਕੇਜਰੀਵਾਲ ਖਿਲਾਫ ਰਿਸ਼ਵਤ ਲੈਣ ਦੇ ਦੋਸ਼ ਲੱਗੇ ਹਨ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਖਿਲਾਫ ਅਸੀਂ ਇਕੱਠਿਆਂ ਲੜਾਈ ਲੜੀ ਸੀ। ਕੇਜਰੀਵਾਲ ਨੇ ਇਸੇ ਮੁੱਦੇ ‘ਤੇ ਹੀ ਦਿੱਲੀ ਵਿੱਚ ਆਪਣੀ ਸਰਕਾਰ ਵੀ ਬਣਾਈ।

Check Also

ਈਡੀ ਨੇ ਸ਼ਿਲਪਾ ਸ਼ੈਟੀ ਅਤੇ ਰਾਜਕੁੰਦਰਾ ਦੀ 97.79 ਕਰੋੜ ਰੁਪਏ ਦੀ ਪ੍ਰਾਪਰਟੀ ਕੀਤੀ ਕੁਰਕ

ਮਨੀ ਲਾਂਡਰਿੰਗ ਦੇ ਮਾਮਲੇ ’ਚ ਈਡੀ ਵੱਲੋਂ ਕੀਤੀ ਗਈ ਕਾਰਵਾਈ ਮੁੰਬਈ/ਬਿਊਰੋ ਨਿਊਜ਼ : ਇਨਫੋਰਸਮੈਂਟ ਡਾਇਰੈਕਟੋਰੇਟ …