ਕਿਹਾ, ਫੌਜਾਂ ਦੇ ਸਾਜੋ ਸਮਾਨ ਨੂੰ ਕਰ ਰਹੇ ਹਾਂ ਆਧੁਨਿਕ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਫੌਜ ਮੁਖੀ ਬਿਪਿਨ ਰਾਵਤ ਨੇ ਕਿਹਾ ਕਿ ਫੌਜ ਚੀਨ, ਪਾਕਿਸਤਾਨ ਤੇ ਦੇਸ਼ ਦੇ ਅੰਦਰੂਨੀ ਦੁਸ਼ਮਣਾਂ ਸਮੇਤ ਹਰ ਮੋਰਚੇ ਉੱਤੇ ਜੰਗ ਲਈ ਤਿਆਰ ਹੈ। ਰਾਵਤ ਨੇ ਕਿਹਾ ਕਿ “ਅਸੀਂ ਤੇਜ਼ੀ ਨਾਲ ਫੌਜਾਂ ਦੇ ਸਾਜੋ ਸਾਮਾਨ ਨੂੰ ਆਧੁਨਿਕ ਕਰ ਰਹੇ ਹਾਂ।” ਕਸ਼ਮੀਰ ਦੇ ਮਾਮਲੇ ਉੱਤੇ ਰਾਵਤ ਨੇ ਆਖਿਆ ਕਿ “ਕਸ਼ਮੀਰ ਵਿੱਚ ਹਾਲਾਤ ਤੇਜ਼ੀ ਨਾਲ ਸੁਧਰ ਰਹੇ ਹਨ। ਇਹ ਪਾਕਿਸਤਾਨ ਦਾ ਸੋਸ਼ਲ ਮੀਡੀਆ ਹੈ ਜੋ ਭਰਮ ਫੈਲਾਅ ਕੇ ਕਸ਼ਮੀਰ ਦੇ ਨੌਜਵਾਨਾਂ ਨੂੰ ਭੜਕਾ ਰਿਹਾ ਹੈ।” ਚੇਤੇ ਰਹੇ ਕਿ ਪਿਛਲੇ ਦਿਨੀਂ ਜਨਰਲ ਰਾਵਤ ਨੇ ਆਖਿਆ ਸੀ, “ਕਸ਼ਮੀਰ ਵਿੱਚ ਸਾਡੀ ਸੈਨਾ ਜਿਸ ਤਰੀਕੇ ਨਾਲ ਡਰਟੀ ਵਾਰ ਦਾ ਸਾਹਮਣਾ ਕਰ ਰਹੀ ਹੈ, ਉਸ ਨਾਲ ਨਜਿੱਠਣ ਲਈ ‘ਇਨੋਵੇਟਿਵ’ ਤਰੀਕੇ ਵੀ ਜ਼ਰੂਰੀ ਹਨ।” ਜਨਰਲ ਰਾਵਤ ਨੇ ਕਿਹਾ ਕਿ ਗ਼ਲਤ ਅਨਸਰਾਂ ਨੂੰ ਫੌਜ ਦਾ ਡਰ ਹੋਣਾ ਚਾਹੀਦਾ ਹੈ।
Check Also
ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ
ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …