-1.1 C
Toronto
Friday, March 13, 2026
spot_img
Homeਕੈਨੇਡਾ'ਅੰਤਰਰਾਸ਼ਟਰੀ ਔਰਤ ਦਿਵਸ' ਨੂੰ ਸਮਰਪਿਤ ਜ਼ੂਮ-ਸਮਾਗਮ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ...

‘ਅੰਤਰਰਾਸ਼ਟਰੀ ਔਰਤ ਦਿਵਸ’ ਨੂੰ ਸਮਰਪਿਤ ਜ਼ੂਮ-ਸਮਾਗਮ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ 15 ਮਾਰਚ ਨੂੰ ਕਰਵਾਇਆ ਜਾਏਗਾ

ਬਰੈਂਪਟਨ/ਡਾ. ਝੰਡ : ‘ਅੰਤਰਰਾਸ਼ਟਰੀ ਔਰਤ ਦਿਵਸ’ ਸਾਰੀ ਦੁਨੀਆਂ ਵਿੱਚ 8 ਮਾਰਚ ਨੂੰ ਸਾਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਦੀ ਅਹਿਮੀਅਤ ਨੂੰ ਮੁੱਖ ਰੱਖਦਿਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮਾਰਚ ਮਹੀਨੇ ਦਾ ਸਮਾਗਮ ਨੂੰ ਇਸ ਮਹਾਨ ਦਿਨ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ। ਇਸ ਸਬੰਧੀ ਆਉਂਦੇ ਐਤਵਾਰ 15 ਮਾਰਚ 2026 ਨੂੰ ਸਭਾ ਵੱਲੋਂ ਕਰਵਾਏ ਜਾ ਰਹੇ ਜ਼ੂਮ-ਸਮਾਗਮ ਦੇ ਪਹਿਲੇ ਸੈਸ਼ਨ ਵਿੱਚ ਔਰਤਾਂ ਨਾਲ ਸਬੰਧਿਤ ਵਿਸ਼ੇ ”ਔਰਤਾਂ ਦਾ ਸਮਾਜਿਕ ਰੁਤਬਾ ਅਤੇ ਵਿਸ਼ਵ-ਪੱਧਰ ‘ਤੇ ਅਜੋਕੀ ਹਾਲਤ” ਉੱਪਰ ਵਿਚਾਰ-ਚਰਚਾ ਕਰਵਾਈ ਜਾ ਰਹੀ ਹੈ।
ਇਸ ਵਿਚਾਰ-ਚਰਚਾ ਵਿੱਚ ਵਿਦਵਾਨ ਔਰਤਾਂ ਡਾ. ਨਵਜੋਤ ਕੌਰ ਸਾਬਕਾ ਪ੍ਰਿੰਸੀਪਲ ਲਾਇਲਪੁਰ ਖਾਲਸਾ ਕਾਲਜ ਜਲੰਧਰ, ਡਾ. ਆਂਚਲ ਅਰੋੜਾ ਅਸਿਸਟੈਂਟ ਪ੍ਰੋਫ਼ੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਡਾ. ਸ਼ਬਨਮ ਇਸ਼ਾਕ ਗਵਰਨਮੈਂਟ ਕਾਲਜ ਯੂਨੀਵਰਸਿਟੀ ਲਾਹੌਰ (ਪਾਕਿਸਤਾਨ), ਮੈਡਮ ਦੀਪ ਸਈਦਾ ਸੋਸ਼ਲ ਐਕਟੀਵਿਸਟ ਲਾਹੌਰ (ਪਾਕਿਸਤਾਨ), ਮੈਡਮ ਕਿਰਨਜੀਤ ਕੁਲਾਰ ਸਿਡਨੀ (ਆਸਟ੍ਰੇਲੀਆ) ਵਿੱਚ ਨਰਸਿੰਗ ਅਤੇ ਹੈੱਲਥ ਕੋਰਸ ਅਧਿਆਪਕ, ਡਾ. ਸਤਿੰਦਰ ਕੌਰ ਕਾਹਲੋ ਸੇਵਾ-ਮੁਕਤ ਸਕੂਲ ਅਧਿਆਪਕ ਬਟਾਲਾ (ਗੁਰਦਾਸਪੁਰ) ਅਤੇ ਮੈਡਮ ਸੁਖਚਰਨਜੀਤ ਕੌਰ ਗਿੱਲ ਸੇਵਾ-ਮੁਕਤ ਅਧਿਆਪਕ ਲੁਧਿਆਣਾ ਭਾਗ ਲੈ ਰਹੀਆਂ ਹਨ। ਸਮਾਗਮ ਦੇ ਇਸ ਪਹਿਲੇ ਸੈਸ਼ਨ ਦਾ ਸੰਚਾਲਣ ਮੈਡਮ ਸੁਰਿੰਦਰ ਕੌਰ ਵੱਲੋਂ ਕੀਤਾ ਜਾਏਗਾ।
ਸਮਾਗਮ ਦੇ ਦੂਸਰੇ ਸੈਸ਼ਨ ਵਿੱਚ ਕਵੀ-ਦਰਬਾਰ ਹੋਵੇਗਾ ਜਿਸ ਵਿੱਚ ਕਵੀਜਨ ਤੇ ਕਵਿੱਤਰੀਆਂ ਵੱਲੋਂ ਅੰਤਰਰਾਸ਼ਟਰੀ ਔਰਤ ਦਿਵਸ ਜਾਂ ਹੋਰ ਕਿਸੇ ਵੀ ਵਿਸ਼ੇ ‘ਤੇ ਕਵਿਤਾਵਾਂ ਤੇ ਗੀਤ ਪੇਸ਼ ਕੀਤੇ ਜਾਣਗੇ।
ਸਮਾਗਮ ਨਾਲ ਜੁੜਨ ਲਈ ਹੇਠ ਲਿਖੇ ਲਿੰਕ ਦੀ ਵਰਤੋਂ ਕਰੋ, ਜੀ।
https://us02web.zoom.us/j/82131226891?pwd=nmPZdXFamna7LbfRb7N4z3rQ0RmPFU.1
Meeting ID: 821 3122 6891 Passcode: 700156
Time: Mar 15, 2026, 09:30 AM Eastern Time (US and Canada), 7.00 PM India, 6.30 PM Pakistan

 

RELATED ARTICLES
POPULAR POSTS