Breaking News
Home / ਕੈਨੇਡਾ / ਪੀਲ ਸਕੂਲ ਬੋਰਡ ‘ਚ ਮੁੱਦਿਆਂ ਉਪਰ ਨਿੱਠ ਕੇ ਕੰਮ ਕਰਨ ਵਾਲੇ ਟਰੱਸਟੀ ਦੀ ਜ਼ਰੂਰਤ : ਸਤਪਾਲ ਸਿੰਘ ਜੌਹਲ

ਪੀਲ ਸਕੂਲ ਬੋਰਡ ‘ਚ ਮੁੱਦਿਆਂ ਉਪਰ ਨਿੱਠ ਕੇ ਕੰਮ ਕਰਨ ਵਾਲੇ ਟਰੱਸਟੀ ਦੀ ਜ਼ਰੂਰਤ : ਸਤਪਾਲ ਸਿੰਘ ਜੌਹਲ

ਜੌਹਲ ਦੀ ਚੋਣ ਮੁਹਿੰਮ ਨੂੰ ਭਾਈਚਾਰੇ ਵਲੋਂ ਆਪ ਮੁਹਾਰੇ ਸਾਥ ਮਿਲਣਾ ਜਾਰੀ
ਬਰੈਂਪਟਨ/ਹਰਜੀਤ ਸਿੰਘ ਬਾਜਵਾ : ਮਿਊਂਸਪਲ ਇਲੈਕਸ਼ਨ ਦੇ ਚੱਲ ਰਹੇ ਚੋਣ ਪ੍ਰਚਾਰ ਦੌਰਾਨ ਬਰੈਂਪਟਨ ਦੇ ਵਾਰਡ 9-10 ਤੋਂ ਪੀਲ ਪਬਲਿਕ ਸਕੂਲ ਬੋਰਡ ਟਰੱਸਟੀ ਉਮੀਦਵਾਰ ਸਤਪਾਲ ਸਿੰਘ ਜੌਹਲ ਨੇ ਕਿਹਾ ਕਿ ਇਸ ਸਮੇਂ ਕਮਿਊਨਿਟੀ ਨੂੰ ਮੁੱਦਿਆਂ ਉਪਰ ਨਿੱਠ ਕੇ ਕੰਮ ਕਰਨ ਵਾਲੇ ਟਰੱਸਟੀ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਬੱਸਾਂ, ਨਸਲਵਾਦ, ਡਰੱਗ, ਬੁਲਿੰਗ ਅਤੇ ਸਕੂਲਾਂ ਵਿੱਚ ਸਹੂਲਤਾਂ ਦੀ ਘਾਟ ਅਜਿਹੇ ਮੁੱਦੇ ਹਨ, ਜਿਨ੍ਹਾਂ ਨੂੰ ਹੱਲ ਕੀਤੇ ਬਿਨਾ ਮਾਪਿਆਂ, ਬੱਚਿਆਂ ਅਤੇ ਟੀਚਰਾਂ ਸਮੇਤ ਸਕੂਲ ਸਟਾਫ ਦਾ ਜੀਵਨ ਸੌਖਾ ਕਰਨਾ ਸੰਭਵ ਨਹੀਂ ਹੈ।
ਜੌਹਲ ਨੇ ਇਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਸਕੂਲ ਟਰੱਸਟੀ ਵਲੋਂ ਵਿਦਿਅਕ ਸਿਸਟਮ ਅਤੇ ਕਮਿਊਨਿਟੀ ਵਿਚਕਾਰ ਇਕ ਕੜੀ ਵਜੋਂ ਕੰਮ ਕੀਤਾ ਜਾਣਾ ਹੁੰਦਾ ਹੈ ਅਤੇ ਉਹ ਕੜੀ ਮਜ਼ਬੂਤ ਹੋਣਾ ਸਮੇਂ ਦੀ ਲੋੜ ਹੈ। ਜਿਸ ਦਾ ਭਾਵ ਹੈ ਕਿ ਸਕੂਲ ਟੱਰਸਟੀ ਜਿੰਨਾ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਣ ਅਤੇ ਉਨ੍ਹਾਂ ਦੀ ਕਦਰ ਕਰਨ ਵਾਲਾ ਹੋਵੇਗਾ, ਓਨਾ ਹੀ ਉਹ ਲੋਕਹਿੱਤ ਨੀਤੀਆਂ ਬਣਾਉਣ ਵਿੱਚ ਸਹਾਈ ਹੋ ਸਕੇਗਾ। ਇਸੇ ਦੌਰਾਨ ਬੀਤੇ ਦਿਨੀਂ ਵਾਰਡ 9 ਅਤੇ 10 ਵਿੱਚ ਸਤਪਾਲ ਸਿੰਘ ਜੌਹਲ ਦਾ ਚੋਣ ਪ੍ਰਚਾਰ ਧੜੱਲੇ ਨਾਲ਼ ਚੱਲਦਾ ਰਿਹਾ ਅਤੇ ਇਹ ਵੀ ਕਿ ਕਮਿਊਨਿਟੀ ਵਲੋਂ ਉਨ੍ਹਾਂ ਦਾ ਆਪਮੁਹਾਰੇ ਸਾਥ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੀ ਵਲੰਟੀਅਰ ਟੀਮ ਵੀ ਵੱਡੀ ਹੈ ਜਿਨ੍ਹਾਂ ਵਲੋਂ ਲੋਕਾਂ ਨਾਲ਼ ਸੰਪਰਕ ਕਰਕੇ ਉਨ੍ਹਾਂ ਨੂੰ ਜੌਹਲ ਦੀ ਉਮੀਦਵਾਰੀ ਬਾਰੇ ਦੱਸਿਆ ਜਾਣਾ ਜਾਰੀ ਹੈ।
ਬੀਤੇ ਦਿਨ ਟੋਰਾਂਟੋ ਪੀਅਰਸਨ ਏਅਰਪੋਰਟ ਰਨਰਜ਼ ਕਲੱਬ ਦੇ ਚੇਅਰਮੈਨ ਸੰਧੂਰਾ ਸਿੰਘ ਬਰਾੜ ਨੇ ਆਪਣੀ ਟੀਮ ਸਮੇਤ ਸਤਪਾਲ ਸਿੰਘ ਜੌਹਲ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ‘ਤੇ ਬਰਾੜ, ਗੁਰਦੇਵ ਸਿੰਘ ਗਿੱਲ, ਗੈਰੀ ਗਰੇਵਾਲ, ਕੁਲਵੰਤ ਸਿੰਘ ਧਾਲੀਵਾਲ ਅਤੇ ਉਨ੍ਹਾਂ ਦੀ ਟੀਮ ਦੇ ਮੈਂਬਰਾਂ ਨੇ ਆਖਿਆ ਕਿ ਉਹ ਜੌਹਲ ਦੀ ਕੰਪੇਨ ਦੇ ਨਾਲ਼ ਡਟੇ ਹੋਏ ਹਨ। ਕਿਉਂਕਿ ਬੀਤੇ ਸਮੇਂ ਵਿੱਚ ਸਤਪਾਲ ਸਿੰਘ ਜੌਹਲ ਨੇ ਲੋਕਾਂ ਦੀਆਂ ਨਿਸ਼ਕਾਮ ਸੇਵਾਵਾਂ ਕੀਤੀਆਂ ਅਤੇ ਕਈ ਜਟਿੱਲ ਸਮਿੱਸਆਵਾਂ ਹੱਲ ਕਰਕੇ ਚੰਗੇ ਸਿੱਟੇ ਕੱਢੇ ਹਨ। ਬਰਾੜ ਨੇ ਕਿਹਾ ਕਿ ਜੌਹਲ ਕੋਲ਼ ਕਮਿਊਨਿਟੀ ਵਾਸਤੇ ਨਿੱਠ ਕੇ ਕੰਮ ਕਰਨ ਦਾ ਹੁਨਰ ਅਤੇ ਗਹਿਰਾ ਤਜ਼ਰਬਾ ਹੈ।
ਜੌਹਲ ਨੇ ਵੋਟਰਾਂ ਨੂੰ ਅਪੀਲ ਕਰਦਿਆਂ ਆਖਿਆ ਕਿ ਚੋਣਾਂ ਦਾ ਦਿਨ 24 ਅਕਤੂਬਰ ਦਿਵਾਲੀ ਤੇ ਬੰਦੀ ਛੋੜ ਹੈ ਜਿਸ ਕਰਕੇ 14 ਅਤੇ 15 ਅਕਤੂਬਰ ਨੂੰ ਐਡਵਾਂਸ ਪੋਲਿੰਗ ਵਿੱਚ ਹੁਮ ਹੁਮਾ ਕੇ ਵੋਟਾਂ ਪਾਈਆਂ ਜਾਣ।
ਵਾਰਡ 9 ਵਿੱਚ ਡਿਕਸੀ ਰੋਡ ਤੇ ਸੰਦਲਵੁੱਡ ਦੀ ਨੁੱਕਰ ‘ਤੇ ਸਥਿਤ ਸੇਵ ਮੈਕਸ ਸੈਂਟਰ (ਸਾਕਰ ਸੈਂਟਰ) ਅਤੇ ਵਾਰਡ 10 ਵਿੱਚ ਗੋਰਮੀਡੋ ਕਮਿਊਨਿਟੀ ਸੈਂਟਰ ਵਿਖੇ ਐਡਵਾਂਸ ਦੋ ਦਿਨ ਪੋਲਿੰਗ ਹੋਵੇਗੀ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …