Breaking News
Home / ਕੈਨੇਡਾ / ਟੀ.ਪੀ.ਏ.ਆਰ.ਕਲੱਬ ਦੇ ਮੈਂਬਰ ਮਨਜੀਤ ਨੋਟਾ ਅਤੇ ਤਜਿੰਦਰ ਸਿੰਘ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ

ਟੀ.ਪੀ.ਏ.ਆਰ.ਕਲੱਬ ਦੇ ਮੈਂਬਰ ਮਨਜੀਤ ਨੋਟਾ ਅਤੇ ਤਜਿੰਦਰ ਸਿੰਘ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ

ਬਰੈਂਪਟਨ/ਡਾ. ਝੰਡ : ਲੰਘੇ ਹਫ਼ਤੇ 23 ਅਗੱਸਤ ਐਤਵਾਰ ਨੂੰ ਸੁਪਰ ਪਾਵਰ 5 ਕਿਲੋਮੀਟਰ ਰੱਨ ਅਤੇ ਵਾੱਕ ਈਵੈਂਟ ਸੈਂਟਰ ਆਈਲੈਂਡ ਵਿਚ ਆਯੋਜਿਤ ਕੀਤਾ ਗਿਆ ਜਿਸ ਵਿਚ 525 ਦੌੜਾਕਾਂ ਅਤੇ ਪੈਦਲ ਚੱਲਣ ਵਾਲਿਆਂ ਨੇ ਭਾਗ ਲਿਆ। ਇਨ੍ਹਾਂ ਵਿੱਚੋਂ 245 ਮਰਦ ਦੌੜਾਕ ਅਤਤੇ ਬਾਕੀ 280 ਔਰਤਾਂ ਤੇ ਬੱਚੇ ਸਨ। ਇਸ ਈਵੈਂਟ ਵਿਚ 5 ਕਿਲੋਮੀਟਰ ਦੌੜਨ ਵਾਲਿਆਂ ਕੁਲ 525 ਦੌੜਾਕਾਂ ਵਿੱਚੋਂ ਬਰੈਂਪਟਨ ਦੀ ਟੀ.ਪੀ.ਏ.ਆਰ. ਕਲੱਬ ਦਾ ਮੈਂਬਰ ਮਨਜੀਤ ਸਿੰਘ ਨੋਟਾ 28 ਮਿੰਟ 5 ਸਕਿੰਟ ਵਿਚ ਇਹ ਦੌੜ ਪੂਰੀ ਕਰਕੇ ਓਵਰ-ਆਲ 106ਵੇਂ ਨੰਬਰ ‘ਤੇ ਆਇਆ, ਜਦ ਕਿ 245 ਮਰਦ ਦੌੜਾਕਾਂ ਵਿੱਚੋਂ ਉਹ 80ਵੇਂ ਨੰਬਰ ‘ਤੇ ਰਿਹਾ ਅਤੇ ਆਪਣੀ 50-54 ਸਾਲ ਉਮਰ-ਵਰਗ ਕੈਟਾਗਰੀ ਵਿਚਲੇ 12 ਦੌੜਾਕਾਂ ਵਿੱਚੋਂ ਉਸ ਦਾ ਤੀਸਰਾ ਨੰਬਰ ਸੀ। ਇਸੇ ਤਰ੍ਹਾਂ ਇਸ ਕਲੱਬ ਦੇ ਇਕ ਹੋਰ ਮੈਂਬਰ ਤਜਿੰਦਰ ਸਿੰਘ ਗਰੇਵਾਲ ਨੇ ਇਹ ਦੌੜ 32 ਮਿੰਟ 2 ਸਕਿੰਟਾਂ ਵਿਚ ਪੂਰੀ ਕੀਤੀ ਅਤੇ ਉਹ ਇਸ ਵਿਚ ਓਵਰਆਲ 174ਵੇਂ ਨੰਬਰ ‘ਤੇ ਰਿਹਾ। 245 ਮਰਦ ਦੌੜਾਕਾਂ ਵਿਚ ਉਸ ਦਾ 112ਵਾਂ ਨੰਬਰ ਸੀ ਅਤੇ ਆਪਣੇ 40-44 ਸਾਲ ਦੇ ਉਮਰ-ਵਰਗ ਵਿਚ ਦੌੜਨ ਵਾਲੇ 29 ਦੌੜਾਕਾਂ ਵਿੱਚੋਂ ਉਹ 12ਵੇਂ ਨੰਬਰ ‘ਤੇ ਰਿਹਾ। ਟੀ.ਪੀ.ਏ.ਆਰ. ਕਲੱਬ ਨੂੰ ਆਪਣੇ ਮੈਂਬਰਾਂ ਦੀਆਂ ਵੱਖ-ਵੱਖ ਦੌੜਾਂ ਵਿਚ ਭਾਗ ਲੈਣ ਦੀਆਂ ਸਰਗ਼ਰਮੀਆਂ ਉੱਪਰ ਮਾਣ ਹੈ ਅਤੇ ਇਸ ਕਲੱਬ ਦੇ 80 ਤੋਂ ਵਧੀਕ ਮੈਂਬਰ 21 ਸਤੰਬਰ ਨੂੰ ਹੋ ਰਹੀ 5 ਕਿਲੋਮੀਟਰ ‘ਰੱਨ ਵੇਅ ਰੱਨ’ ਵਿਚ ਹਿੱਸਾ ਲੈਣ ਲਈ ਟੋਰਾਂਟੋ ਏਅਰਪੋਰਟ ਦੇ ਰੱਨਵੇਅ ਉੱਪਰ ਪਹੁੰਚ ਰਹੇ ਹਨ ਜਿੱਥੇ ਇਹ ਦੌੜ ਠੀਕ ਸਵੇਰੇ 9.00 ਵਜੇ ਆਰੰਭ ਹੋ ਰਹੀ ਹੈ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …