5.2 C
Toronto
Thursday, October 16, 2025
spot_img
Homeਕੈਨੇਡਾ22ਵੀਂ ਸਲਾਨਾ ਗੁਰੂ ਨਾਨਕ ਕਾਰ ਰੈਲੀ ਕਰਵਾਈ, ਮੰਡ ਭਰਾਵਾਂ ਦਾ ਕੀਤਾ ਵਿਸ਼ੇਸ਼...

22ਵੀਂ ਸਲਾਨਾ ਗੁਰੂ ਨਾਨਕ ਕਾਰ ਰੈਲੀ ਕਰਵਾਈ, ਮੰਡ ਭਰਾਵਾਂ ਦਾ ਕੀਤਾ ਵਿਸ਼ੇਸ਼ ਸਨਮਾਨ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਗੁਰੂ ਨਾਨਕ ਕਮਿਉਨਿਟੀ ਸਰਵਿਸਿਜ਼ ਫਾਉਂਡੇਸ਼ਨ ਆਫ ਕੈਨੇਡਾ ਵੱਲੋਂ ਟੋਰਾਂਟੋ ਆਟੋ ਸਪੋਰਟਸ ਕਲੱਬ ਦੇ ਸਹਿਯੋਗ ਨਾਲ ਕਰੋਨਾ ਦੌਰਾਨ ਫਰੰਟ ਲਾਈਨ ‘ਤੇ ਕੰਮ ਕਰਨ ਵਾਲਿਆਂ ਨੂੰ ਸਮਰਪਿਤ 22ਵੀਂ ਸਲਾਨਾ ਗੁਰੂ ਨਾਨਕ ਕਾਰ ਰੈਲੀ ਅਤੇ ਪਿਕਨਿਕ ਮਿਸੀਸਾਗਾ ਦੇ ਪੌਲ ਕੌਫੀ ਪਾਰਕ ਵਿੱਚ ਕਰਵਾਈ ਗਈ।
ਸਵੇਰੇ ਗਿਆਰਾਂ ਵਜੇ ਦੇ ਕਰੀਬ ਚਾਹ-ਪਾਣੀ ਦੇ ਲੰਗਰ ਅਤੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਤੋਂ ਬਾਅਦ ਰੈਲੀ ਵਿੱਚ ਹਿੱਸਾ ਲੈਣ ਵਾਲੀਆਂ ਕਾਰਾਂ ਨੂੰ ਨਿਰਧਾਰਿਤ ਰੂਟ ‘ਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰਾਂ ਅਤੇ ਪਹੁੰਚੇ ਹੋਏ ਲੋਕਾਂ ਵੱਲੋਂ ਝੰਡੀਆਂ ਵਿਖਾ ਕੇ ਰਵਾਨਾਂ ਕੀਤਾ ਗਿਆ। ਜਿਸ ਬਾਰੇ ਸੰਸਥਾ ਦੇ ਬਾਨੀ ਅਤੇ ਚੇਅਰਮੈਨ ਮੇਜਰ ਸਿੰਘ ਨਾਗਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ ਇਹ ਰੈਲੀ ਕਰੋਨਾ ਦੌਰਾਨ ਫਰੰਟ ਲਾਈਨ ਵਰਕਰਾਂ ਜਿਵੇਂ ਕਿ ਸਿਹਤ ਕਰਮੀਆਂ, ਪੁਲਿਸ, ਟਰੱਕਰਜ਼ ਅਤੇ ਹੋਰਾਂ ਨੂੰ ਸਮਰਪਿਤ ਕੀਤੀ ਗਈ ਹੈ। ਜਿਹਨਾਂ ਨੇ ਮਾੜੇ ਸਮੇਂ ਦੌਰਾਨ ਵੀ ਮਨੁੱਖਤਾ ਦੀ ਭਲਾਈ ਲਈ ਆਪਣੀਆਂ ਸੇਵਾਵਾਂ ਜਾਰੀ ਰੱਖੀਆਂ। ਇਸ ਮੌਕੇ ਪੁਲਿਸ ਅਤੇ ਟਰੱਕਰਜ਼ ਨੂੰ ਉਹਨਾਂ ਦੀਆਂ ਸੇਵਾਵਾਂ ਬਦਲੇ ਵਿਸ਼ੇਸ਼ ਸਨਮਾਨ ‘ਫਰੰਟਲਾਈਨ ਹੀਰੋ ਐਵਾਰਡ’ ਪ੍ਰਦਾਨ ਕੀਤੇ ਗਏ। ਜਿਹਨਾਂ ਵਿੱਚ ਐੱਚ ਕੇ ਯੁਨਾਈਟਿਡ ਇਨਵਾਇਰਨਮੈਂਟਲ ਗਰੁੱਪ ਦੇ ਜਰਨੈਲ ਸਿੰਘ ਮੰਡ, ਕਰਨੈਲ ਸਿੰਘ ਮੰਡ ਅਤੇ ਤਰਲੋਚਨ ਸਿੰਘ ਮੰਡ (ਜੱਲਾ ਸਿੰਘ) ਨੂੰ ਵਿਸ਼ੇਸ਼ ਤੌਰ ‘ਤੇ਼ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਿੱਥੇ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਟੋਰਾਂਟੋ ਦੇ ਸੇਵਾਦਾਰਾਂ ਵੱਲੋਂ ਤਿਆਰ ਗੁਰੂ ਕਾ ਲੰਗਰ ਅਟੁੱਟ ਵਰਤਿਆ ਉੱਥੇ ਹੀ ਏ ਜ਼ੈੱਡ ਟਰੱਕਰਜ਼ ਐਸੋਸ਼ੀਏਸ਼ਨ, ਸਹਾਇਤਾ ਸੰਸਥਾ ਦੇ ਮੈਂਬਰਾਂ ਨੇ ਵੀ ਪੂਰਨ ਸਹਿਯੋਗ ਦਿੱਤਾ। ਇਸ ਮੌਕੇ ਜੇਤੂਆਂ ਨੂੰ ਤਰਤੀਬ ਵਾਰ ਇਨਾਮਾਂ ਦੀ ਤਕਸੀਮ ਵੀ ਕੀਤੀ ਗਈ ਜਦੋਂ ਕਿ ਕਾਰ ਰੈਲੀ ਦੇ ਜੇਤੂਆਂ ਨੂੰ ਤਰਤੀਬ ਵਾਰ ਪਹਿਲੀ, ਦੂਜੀ ਅਤੇ ਤੀਜੀ ਪੁਜ਼ੀਸ਼ਨ ਹਾਸਲ ਕਰਨ ਵਾਲਿਆਂ ਅਤੇ ਸੰਸਥਾ ਲਈ ਵਲੰਟੀਅਰਜ਼ ਦੇ ਤੌਰ ‘ਤੇ਼ ਕੰਮ ਕਰਨ ਵਾਲਿਆਂ ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਗੁਰੂ ਨਾਨਕ ਫਾਉਂਡੇਸ਼ਨ ਨੂੰ ਹੱਲਾਸ਼ੇਰੀ ਦੇਣ ਲਈ ਮੈਂਬਰ ਪਾਰਲੀਮੈਂਟ ਰਿਚੀ ਵਾਲਡੇਜ਼, ਸਿਟੀ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ, ਹਰਕੀਰਤ ਸਿੰਘ, ਫਾਉਂਡੇਸ਼ਨ ਦੇ ਦਰਸ਼ਨ ਸਿੰਘ ਬਿਲਖੂ, ਅਜਾਇਬ ਸਿੰਘ ਸੰਘਾ, ਕੁਲਦੀਪ ਕੌਰ ਝੁਨ, ਨਵਿੰਦਰ ਕੌਰ ਭੱਟੀ, ਮਨਬੀਰ ਸਿੰਘ ਸੰਧੂ, ਕੈਨੇਡਾ ਦੇ ਉਦਮੀ ਸਿੱਖ ਸੁਰਜੀਤ ਸਿੰਘ ਬਾਬਰਾ, ਸਤਪਾਲ ਸਿੰਘ ਜੌਹਲ, ਭਾਰਤ ਤੋਂ ਆਏ ਸਫਲ ਕਿਸਾਨ ਦਾ ਖਿਤਾਬ ਜੇਤੂ ਹਰਜਿੰਦਰ ਸਿੰਘ, ਗਾਇਕ ਹੀਰਾ ਧਾਲੀਵਾਲ, ਵਰਲਡ ਪੰਜਾਬੀ ਕਾਨਫਰੰਸ ਤੋਂ ਗਿਆਨ ਸਿੰਘ ਕੰਗ, ਜਗਮੋਹਨ ਸਿੰਘ ਕਿੰਗ, ਲਾਲੀ ਕਿੰਗ ਬ੍ਰਦਰਜ਼, ਹੁਨਰ ਕਾਹਲੋਂ, ਬਲਬੀਰ ਸਿੰਘ ਸੰਧੂ, ਕਰਮਜੀਤ ਸਿੰਘ ਗਿੱਲ, ਸੈਡੀ ਗਰੇਵਾਲ,ਬੂਟਾ ਸਿੰਘ, ਜੈਕਾਰ ਲਾਲ ਦੁਗਲ (ਅੰਕਲ ਦੁੱਗਲ), ਕਈ ਸੀਨੀਅਰਜ਼ ਅਤੇ ਸਾਹਿਤਕ ਕਲੱਬਾਂ ਦੇ ਮੈਬਰ ਅਤੇ ਹੋਰ ਵੀ ਲੋਕ ਮੌਜੂਦ ਸਨ। ਇਸ ਮੌਕੇ ਇਤਿਹਾਸਕ ਫੋਟੋਆਂ ਦੀ ਪ੍ਰਦਰਸ਼ਨੀ ਵੀ ਲਾਈ ਵੇਖੀ ਗਈ।

 

RELATED ARTICLES

ਗ਼ਜ਼ਲ

POPULAR POSTS