ਮਿਸੀਸਾਗਾ/ਬਿਊਰੋ ਨਿਊਜ਼ : ਸੇਵਾ ਫੂਡ ਬੈਂਕ ਨੇ ਆਪਣੇ ਨਵੇਂ ਹੋਮ ਡਲਿਵਰੀ ਪ੍ਰੋਗਰਾਮ ਦੇ ਲਈ 20 ਹਜ਼ਾਰ ਤੋਂ ਜ਼ਿਆਦਾ ਡਾਲਰ ਇਕੱਠੇ ਕਰ ਲਏ ਹਨ ਅਤੇ ਬੈਂਕ ਆਪਣੀ ਨਵੀਂ ਮੁਹਿੰਮ ਵੱਡੀ ਪੱਧਰ ‘ਤੇ ਸ਼ੁਰੂ ਕਰਨ ਜਾ ਰਿਹਾ ਹੈ। ਸੇਵਾ ਫੂਡ ਬੈਂਕ ਮਿਸੀਸਾਗਾ ‘ਚ ਘੱਟ ਆਮਦਨ ਵਾਲੇ ਪਰਿਵਾਰਾਂ ਨੂੰ ਉਨ੍ਹਾਂ ਦੇ ਕਲਚਰ ਅਨੁਸਾਰ ਵਧੀਆ ਫੂਡ ਪ੍ਰਦਾਨ ਕਰੇਗਾ। ਇਹ ਫੂਡ ਉਨ੍ਹਾਂ ਨੂੰ ਉਨ੍ਹਾਂ ਦੇ ਘਰ ‘ਤੇ ਹੀ ਪ੍ਰਦਾਨ ਕੀਤਾ ਜਾਵੇਗਾ।
ਲੋਕਾਂ ‘ਚ ਫੂਡ ਇਨਸਕਿਓਰਿਟੀ ਨੂੰ ਦੂਰ ਕਰਨ ਦੇ ਲਈ ਇਸ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ‘ਤੇ ਤਿਆਰ ਕੀਤਾ ਗਿਆ ਹੈ। ਇਸ ‘ਚ ਉਨ੍ਹਾਂ ਨੂੰ ਪਹਿਲ ਦਿੱਤੀ ਜਾਵੇਗੀ ਜੋ ਉਮਰ ਜਾਂ ਸਰੀਰਕ ਦਿੱਕਤਾਂ, ਮਾਨਸਿਕ ਸਿਹਤ ਜਾਂ ਗੰਭੀਰ ਰੋਗ ਦੇ ਕਾਰਨ ਘਰ ਤੋਂ ਬਾਹਰ ਨਹੀਂ ਜਾ ਸਕਦੇ। ਇਸ ਪ੍ਰੋਗਰਾਮ ਨੂੰ ਪਾਇਲਟ ਪ੍ਰੋਜੈਕਟ ਦੇ ਤੌਰ ‘ਤੇ ਜੁਲਾਈ ‘ਚ ਸ਼ੁਰੂ ਕੀਤਾ ਗਿਆ ਸੀ, ਜਿਸ ‘ਚ ਇਕ ਮਹੀਨੇ ਤੱਕ 10 ਸੀਨੀਅਰ ਪਰਿਵਾਰਾਂ ਨੂੰ ਸੇਵਾਵਾਂ ਦਿੱਤੀਆਂ ਗਈਆਂ। ਉਸ ਤੋਂ ਬਾਅਦ ਇਹ ਅੰਕੜਾ ਹਰ ਦਿਨ ਵਧਦਾ ਗਿਆ। ਦਸੰਬਰ 2016 ‘ਚ ਇਸ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਨਾਲ ਚਾਲੂ ਕਰ ਦਿੱਤਾ ਜਾਵੇਗਾ। ਅਤੇ ਉਮੀਦ ਹੈ ਕਿ ਹਰੇਕ ਮਹੀਨੇ 40 ਤੋਂ ਜ਼ਿਆਦਾ ਪਰਿਵਾਰਾਂ ਨੂੰ ਘਰ ‘ਤੇ ਹੀ ਭੋਜਨ ਦਿੱਤਾ ਜਾਵੇਗਾ।
ਇਸ ਪ੍ਰੋਗਰਾਮ ਦੇ ਲਈ 20 ਹਜ਼ਾਰ ਡਾਲਰ ਦੀ ਜ਼ਰੂਰਤ ਸੀ, ਜਿਸ ਨੂੰ ਇਕੱਠਾ ਕਰ ਲਿਆ ਗਿਆ ਹੈ। ਲੋਕਾਂ ਨੇ ਕਾਫ਼ੀ ਦਿਲ ਖੋਲ੍ਹ ਕੇ ਦਾਨ ਦਿੱਤਾ ਹੈ। ਇਹ ਪੈਸਾ ਖਾਣਾ ਪਕਾਉਣ ਤੋਂ ਲੈ ਕੇ ਉਨ੍ਹਾਂ ਦੇ ਘਰ ਤੱਕ ਪਹੁੰਚਾਣ ਲਈ ਖਰਚ ਕੀਤਾ ਜਾਵੇਗਾ। ਸੇਵਾ ਫੂਡ ਬੈਂਕ ਨੇ ਪ੍ਰੋਗਰਾਮ ਨੂੰ ਅੱਗੇ ਚਲਾਉਣ ਦੇ ਲਈ ਲੋਕਾਂ ਨੂੰ ਹੋਰ ਵੀ ਦਾਨ ਦੇਣ ਦੀ ਅਪੀਲ ਕੀਤੀ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …