-2.9 C
Toronto
Tuesday, January 6, 2026
spot_img
Homeਕੈਨੇਡਾਰੋਪੜ-ਮੋਹਾਲੀ ਸੋਸ਼ਲ ਸਰਕਲ ਵਲੋਂ ਸ਼ਹੀਦੀ ਜੋੜ ਮੇਲਾ ਸੰਪੰਨ

ਰੋਪੜ-ਮੋਹਾਲੀ ਸੋਸ਼ਲ ਸਰਕਲ ਵਲੋਂ ਸ਼ਹੀਦੀ ਜੋੜ ਮੇਲਾ ਸੰਪੰਨ

ਮਿਸੀਸਾਗਾ/ਬਿਊਰੋ ਨਿਊਜ਼
ਰੋਪੜ-ਮੋਹਾਲੀ ਸੋਸ਼ਲ ਸਰਕਲ ਵਲੋਂ ਆਯੋਜਿਤ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਾਲਾਨਾ ਸ਼ਹੀਦੀ ਜੋੜ ਮੇਲਾ ਡਿਕਸੀ ਰੋਡ ਗੁਰਦਵਾਰਾ ਸਾਹਿਬ ਦੇ ਹਾਲ ਨੰ: 5 ਵਿੱਚ ਐਤਵਾਰ 17 ਦਿਸੰਬਰ 2017 ਨੂੰ ਸ਼ਰਧਾ ਸਹਿਤ ਮਨਾਇਆ ਗਿਆ, ਜਿਸ ਵਿੱਚ ਦੂਰੋਂ ਨੇੜਿਓਂ ਆਈਆਂ ਸੰਗਤਾਂ ਨੇ ਭਰਪੂਰ ਹਾਜਰੀ ਭਰੀ। ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਭਾਈ ਲਖਬੀਰ ਸਿੰਘ ਖਾਲਸਾ ਅਤੇ ਭਾਈ ਸਤਨਾਮ ਸਿੰਘ ਦੇ ਜਥਿਆਂ ਨੇ ਮਨੋਹਰ ਕੀਰਤਨ ਕੀਤਾ। ਭਾਈ ਅਜੀਤ ਸਿੰਘ ਨੇ ਲਾਸਾਨੀ ਇਤਿਹਾਸ ਦੀ ਕਥਾ ਕੀਤੀ।
ਢਾਡੀ ਭਾਈ ਹਰਮਿੰਦਰ ਸਿੰਘ ਨੇ ਜੋਸ਼ੀਲੀਆਂ ਵਾਰਾਂ ਗਾਈਆਂ। ਅਜਮੇਰ ਸਿੰਘ ਉਰਫ ਪਰਦੇਸੀ ਨੇ ਦਸ਼ਮੇਸ਼ ਪਿਤਾ ਦੀ ਸ਼ਾਨ ਵਿੱਚ ਸੁਰੀਲਾ ਗੀਤ ਗਾਇਆ, ਉਨ੍ਹਾਂ ਤੇ ਬਾਵਾ ਸਿੰਘ ਢਿਲੋਂ ਨੂੰ ਸਨਮਾਨਿਤ ਕੀਤਾ ਗਿਆ। ਜੂਨ 2018 ਦੀਆਂ ਪ੍ਰਾਂਤਕ ਚੋਣਾਂ ਲਈ ਅੇੈਨ ਡੀ ਪੀ ਵੱਲੋਂ ਬਰੈਮਪਟਨ ਸੈਂਟਰ ਤੋਂ ਮਨੋਨੀਤ ਉਮੀਦਵਾਰ ਬੀਬੀ ਸਾਰਾ ਸਿੰਘ ਨੇ ਮੈਂਬਰਾਂ ਨਾਲ ਵਿਚਾਰ ਵਟਾਂਦਰਾ ਕੀਤਾ। ਉਨਟਾਰੀਓ ਖਾਲਸਾ ਦਰਬਾਰ ਦੇ ਜਨਰਲ ਸਕੱਤਰ ਰਣਜੀਤ ਸਿੰਘ ਜੀ ਨੇ ਸਰਕਲ ਦੇ ਯਤਨਾਂ ਦੀ ਸ਼ਲਾਘਾ ਕੀਤੀ ਤੇ ਗੁਰਦੁਆਰਾ ਸਾਹਿਬ ਦੀਆਂ ਭਵਿਖੱਤ ਯੋਜਨਾਵਾਂ ਦਾ ਵੇਰਵਾ ਦਰਸਾਇਆ। ਪ੍ਰਧਾਨ ਅਮਰ ਸਿੰਘ ਤੁਸੱੜ ਨੇ ਦੀਵਾਨ ਦਾ ਸੰਚਾਲਨ ਕਰਦਿਆਂ ਅੰਤ ਵਿੱਚ ਸਾਰੀ ਸੰਗਤ, ਪ੍ਰਬੰਧਕੀ ਟੀਮ, ਪੰਜਾਬੀ ਮੀਡੀਏ ਅਤੇ ਖਾਸ ਤੌਰ ਤੇ ਪ੍ਰਵਾਸੀ ਗਰੁੱਪ ਦੇ ਰਾਜਿੰਦਰ ਸੈਣੀ, ਖਬਰਨਾਮਾ ਦੇ ਬਲਵੀਰ ਸਿੰਘ ਮੋਮੀ ਅਤੇ ਰੇਡੀਓ ਪਤਰਕਾਰ ਜੈ ਸੁਖ ਲਾਲ ਉਰਫ ਦੁੱਗਲ ਅੰਕਲ ਦਾ ਸਾਰੇ ਪ੍ਰੋਗਰਾਮ ਬਾਰੇ ਪ੍ਰਸਾਰਨ ਕਰਨ ਲਈ ਹਾਰਦਿਕ ਧੰਨਵਾਦ ਕੀਤਾ। ਸਦੀਵੀਂ ਵਿਛੋੜਾ ਦੇ ਗਏ ਮਾਸਟਰ ਅਜੀਤ ਸਿੰਘ ਚਨਾਲੋਂ ਨਮਿਤ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ। ਸਮਾਪਤੀ ਮਗਰੋਂ ਸਗੰਤਾਂ ਨੇ ਗੁਰੂ ਕਾ ਲੰਗਰ ਛਕਿਆ ਅਤੇ ਘਰਾਂ ਨੂੰ ਪਰਤਣ ਸਮੇਂ ਪ੍ਰੇਮ ਵਾਰਤਾਲਾਪ ਕੀਤਾ।

RELATED ARTICLES
POPULAR POSTS