5.3 C
Toronto
Saturday, November 1, 2025
spot_img
Homeਕੈਨੇਡਾਗੁਰੂ ਤੇਗ ਬਹਾਦੁਰ ਇੰਟਰਨੈਸ਼ਨਲ ਸਕੂਲ ਨੇ ਵਿਸਾਖੀ ਦਿਵਸ ਮਨਾਇਆ

ਗੁਰੂ ਤੇਗ ਬਹਾਦੁਰ ਇੰਟਰਨੈਸ਼ਨਲ ਸਕੂਲ ਨੇ ਵਿਸਾਖੀ ਦਿਵਸ ਮਨਾਇਆ

logo-2-1-300x105-3-300x105ਬਰੈਂਪਟਨ/ਬਿਊਰੋ ਨਿਊਜ਼
ਬੀਤੇ ਬੁੱਧਵਾਰ 13 ਅਪ੍ਰੈਲ 2016 ਨੂੰ ਗੁਰੂ ਤੇਗਬਹਾਦੁਰ ਇੰਟਰਨੈਸ਼ਨਲ ਸਕੂਲ ਦੇ ਬਚਿਆਂ ਨੇ ਸਕੂਲ ਵਾਸਤੇ ਨਵੇਂ ਬਣੇ ਹਾਲ ਵਿਚ ਵਿਸਾਖੀ ਦਿਵਸ ਮਨਾਇਆ। ਪ੍ਰਿੰਸੀਪਲ ਸੰਜੀਵ ਧਵਨ ਨੇ ਦਸਿਆ ਕਿ ਸਕੂਲ ਵਿਚ ਬਹੁਤੇ ਬਚੇ ਪੰਜਾਬੀ ਪਿਛੋਕੜ ਵਾਲੇ ਹਨ। ਵੈਸੇ ਸਕੁਲ ਵਿਚ ਕਈ ਸਭਿਆਤਾਵਾਂ ਦੇ ਬਚੇ ਹਨ। ਅਸੀਂ ਆਪਣੇ ਕੈਰੀਕੁਲਮ ਵਿਚ ਸਭ ਧਰਮਾ ਦੇ ਸਤਿਕਾਰ ਵਜੋਂ ਹਰ ਧਰਮ ਬਾਰੇ ਦਸ ਰਹੇ ਹਾਂ ਤਾਂ ਜੋ ਬਚਿਆਂ ਨੂੰ ਆਪਣੀ ਸਭਿਅਤਾ ਦੀਆਂ ਕਦਰਾਂ ਕੀਮਤਾ ਦਾ ਪਤਾ ਚਲੇ। 100 ਤੋਂ ਵਧ ਗਿਣਤੀ ਵਿਚ ਬਚਿਆ ਨੇ ਇਸ ਮਨੋਰੰਜਕ ਪ੍ਰੋਗਰਾਮ ਨੂੰ ਮਾਣਿਆਂ। ਟੀਚਰ ਗੁਰਲੀਨ ਕੌਰ ਨੇ ਬੜੇ ਰੋਚਕ ਤਰੀਕੇ ਬਚਿਆ ਨੂੰ ਸਿੱਖ ਅਰਦਾਸ ਅਤੇ ਸਿੱਖ ਧਰਮ ਬਾਰੇ ਜਾਣਕਾਰੀ ਦਿਤੀ। ਮੈਡਮ ਰਜਦੀਪ ਨੇ ਸਟੇਜ ਸੰਭਾਲੀ ਅਤੇ ਆਏ ਮਹਿਮਾਨਾਂ ਦਾ ਵੈਲਕਮ ਕੀਤਾ। ਸਭਾ ਵਿਚ ਪਰਵਾਸੀ ਅਦਾਰੇ ਵਲੋਂ ਅਜੀਤ ਸਿੰਘ ਰੱਖੜਾ ਅਤੇ ਸਿੱਖ ਸਪੋਕਸਮੈਂਨ ਵਲੋਂ ਸੁਖਦੇਵ ਸਿੰਘ ਝੰਡ ਹਾਜਰ ਹੋਏ। ਦੋਨੋ ਮਹਿਮਾਨਾਂ ਤੋਂ ਇਲਾਵਾ ਜਗੀਰ ਸਿੰਘ ਕਾਹਲੋਂ ਨੇ ਵੀ ਬਚਿਆ ਨੂੰ ਆਪਣੇ ਵਿਚਾਰ ਦਸੇ। ਇਸ ਸਕੂਲ ਦੇ ਪ੍ਰਬੰਧਕੀ ਨਿਯਮਾ ਨੇ ਹੈਰਾਨੀ ਪੈਦਾ ਕੀਤੀ। ਹਰ ਟੀਚਰ ਨੂੰ ਹਰ ਸਮੇ ਕਲਾਸ ਵਿਚ ਰਹਿਣਾ ਹੁੰਦਾ ਹੈ। ਬਚਿਆਂ ਦੇ ਨਾਲ ਬੈਠਕੇ ਭੋਜਨ ਕਰਨਾ ਹੁੰਦਾ ਹੈ। ਸਾਰੇ ਸਕੂਲ ਵਿਚ ਕੋਈ ਸਟਾਫ ਰੂਮ ਨਹੀਂ ਰਖਿਆ ਗਿਆ ਤਾਂ ਜੋ ਟੀਚਰ ਬਚਿਆਂ ਤੋਂ ਵਖ ਨਾ ਹੋ ਸਕਣ। ਖਾਣ ਪੀਣ ਅਤੇ ਡਰੈਸ ਕੋਡ ਨਿਰਧਾਰਤ ਕੀਤੇ ਗਏ ਹਨ। ਟੀਚਰ ਬਚਿਆਂ ਲਈ ਸਾਰਾ ਸਮਾ ‘ਰੋਲ ਮਾਡਲ’ ਬਣਕੇ ਰਹਿੰਦੇ ਹਨ।

RELATED ARTICLES
POPULAR POSTS