Breaking News
Home / ਕੈਨੇਡਾ / ਲੁਬਾਣਾ ਪਿਕਨਿਕ ‘ਚ ਲੱਗੀਆਂ ਖੂਬ ਰੌਣਕਾਂ

ਲੁਬਾਣਾ ਪਿਕਨਿਕ ‘ਚ ਲੱਗੀਆਂ ਖੂਬ ਰੌਣਕਾਂ

ਬਰੈਂਪਟਨ/ਡਾ. ਝੰਡ  : ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਐਸੋਸੀਏਸ਼ਨ ਆਫ ਕੈਨੇਡਾ ਵਲੋਂ ਲੰਘੇ ਸਨਿਚਰਵਾਰ ਨੂੰ ਹਾਰਟਲੇਕ ਕੰਜ਼ਰਵੇਸ਼ਨ ਏਰੀਆ ਅੰਦਰ ਸ਼ਾਨਦਾਰ ‘ਲੁਬਾਣਾ ਪਿਕਨਿਕ’ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਦਿਨ ਭਰ ਰੌਣਕ ਲੱਗੀ ਰਹੀ। ਇਸ ਮੌਕੇ ਮਨੋਰੰਜਨ ਅਤੇ ਖਾਣ-ਪੀਣ ਦਾ ਉੱਤਮ ਪ੍ਰਬੰਧ ਕੀਤਾ ਗਿਆ ਸੀ। ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਐਸੋਸੀਏਸ਼ਨ ਦੇ ਪ੍ਰਧਾਨ ਲਖਵੀਰ ਸਿੰਘ ਘੋਤੜਾ ਦੀ ਅਗਵਾਈ ਵਿੱਚ ਕਾਰਜਕਾਰਨੀ ਅਤੇ ਮੈਂਬਰਾਂ ਵੱਲੋਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ।

22 ਅਕਤੂਬਰ ਨੂੰ ਹੋਣ ਵਾਲੀ ਮਿਊਂਨਿਸਪਲ ਚੋਣ ਵਿਚ ਹਿੱਸਾ ਲੈ ਰਹੇ ਕੁਝ ਉਮੀਦਵਾਰ ਵੀ ਪੁੱਜੇ ਜਿਨ੍ਹਾਂ ਵਿੱਚ ਗੁਰਪ੍ਰੀਤ ਢਿੱਲੋਂ, ਹਰਪ੍ਰੀਤ ਹੰਸਰਾ, ਗੁਰਪ੍ਰੀਤ ਕੌਰ ਬੈਂਸ, ਅਵਤਾਰ ਘੋਤੜਾ ਅਤੇ ਸਤਪਾਲ ਸਿੰਘ ਜੌਹਲ ਸ਼ਾਮਲ ਸਨ।

ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਐਸੋਸੀਏਸ਼ਨ ਦੇ ਪ੍ਰਧਾਨ ਲਖਵੀਰ ਸਿੰਘ ਘੋਤੜਾ ਨੇ ਇਸ ਮੌਕੇ ‘ਤੇ ਦੱਸਿਆ ਕਿ ਬਰੈਂਪਟਨ ‘ਚ ਵਾਰਡ 9-10 ‘ਚ ਸਕੂਲ ਟਰੱਸਟੀ ਉਮੀਦਵਾਰ ਸਤਪਾਲ ਸਿੰਘ ਜੌਹਲ ਦੀ ਖੁੱਲ੍ਹ ਕੇ ਮਦਦ ਕੀਤੀ ਜਾ ਰਹੀ ਹੈ ਕਿਉਂਕਿ ਸਕੂਲ ਟਰੱਸਟੀ ਵਾਸਤੇ ਸਤਪਾਲ ਜੌਹਲ ਢੁਕਵੇਂ ਉਮੀਦਵਾਰ ਹਨ। ਇਸ ਮੌਕੇ ‘ਤੇ ਐਸੋਸੀਏਸ਼ਨ ਦੇ ਸਕੱਤਰ ਅਮਰਜੀਤ ਸਿੰਘ ਭਟਨੂਰਾ, ਬਲਵਿੰਦਰ ਸਿੰਘ ਮਿਆਣੀ, ਸੁਖਜਿੰਦਰ ਸਿੰਘ ਬੌਬੀ, ਸ਼ਰਨਜੀਤ ਸਿੰਘ ਘੋਤੜਾ, ਜਰਨੈਲ ਸਿੰਘ ਲਾਟੀ, ਗੁਰਦਿਆਲ ਘੋਤੜਾ, ਅਜੀਤ ਸਿੰਘ ਬਾਵਾ, ਹਰਭਜਨ ਸਿੰਘ ਨੰਗਲੀਆ, ਮੱਲ ਸਿੰਘ ਬਾਸੀ, ਭੁਪਿੰਦਰ ਸਿੰਘ, ਰਾਜ ਘੋਤੜਾ, ਸੁਖਵਿੰਦਰ ਸਿੰਘ ਅਤੇ ਕੈ. ਕੁਲਵੰਤ ਸਿੰਘ ਵੀ ਹਾਜ਼ਿਰ ਸਨ। ਸ. ਨੰਗਲੀਆ ਨੇ ਆਖਿਆ ਕਿ ਸਤਪਾਲ ਜੌਹਲ ਨੇ ਲੰਬੇ ਸਮੇਂ ਤੋਂ ਕਮਿਊਨਿਟੀ ਨੂੰ ਸੇਧਤ ਕਰਨ ਵਿੱਚ ਲਗਾਤਾਰਤਾ ਨਾਲ ਕੋਈ ਕਸਰ ਨਹੀਂ ਛੱਡੀ ਅਤੇ ਕਮਿਊਨਿਟੀ ਦੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਿਸ ਕਰਕੇ ਲੋਕਾਂ ਦੇ ਮਨਾਂ ਵਿੱਚ ਉਨ੍ਹਾਂ ਪ੍ਰਤੀ ਭਾਰੀ ਉਤਸ਼ਾਹ ਹੈ। ਸ. ਨੰਗਲੀਆ ਨੇ ਦੱਸਿਆ ਕਿ ਅਗਲੇ ਦਿਨਾਂ ਦੌਰਾਨ ਸਤਪਾਲ ਜੌਹਲ ਨਾਲ ਡੋਰ ਟੂ ਡੋਰ ਕੈਂਪੇਨ ਵਿੱਚ ਵਾਲੰਟੀਅਰ ਟੀਮਾਂ ਸਮੇਤ ਹਿੱਸਾ ਲਿਆ ਜਾਵੇਗਾ।

 

Check Also

ਕੌਮਾਂਤਰੀ ਵਿਜ਼ੀਟਰਜ਼ ਲਈ ਸ਼ਰਤਾਂ ਨਰਮ ਕਰਨ ਬਾਰੇ ਵਿਚਾਰ ਕਰ ਰਹੀ ਹੈ ਫੈਡਰਲ ਸਰਕਾਰ

ਟੋਰਾਂਟੋ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਮਹਾਂਮਾਰੀ ਸਬੰਧੀ ਪਾਬੰਦੀਆਂ ਵਿੱਚ …