ਮਿਸੀਸਾਗਾ/ਬਿਊਰੋ ਨਿਊਜ਼ : ਦੇਸ਼ ਭਗਤ ਸਪੋਰਟਸ ਕਲੱਬ ਦੇ ਅਹੁਦੇਦਾਰਾਂ ਦੀ ਮੀਟਿੰਗ ਦਰਸ਼ਨ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਫੈਸਲਾ ਲਿਆ ਗਿਆ ਕਿ ਸਾਲਾਨਾ 43ਵਾਂ ਸ਼ਹੀਦ ਭਗਤ ਸਿੰਘ ਟੂਰਨਾਮੈਂਟ ਮਿਤੀ 17 ਅਤੇ 18 ਜੂਨ, 2017 ਨੂੰ ਹੋਣ ਜਾ ਰਿਹਾ। ਜੂਨ 17, 2017 ਨੂੰ ਸੋਕਰ ਦੇ ਮੁਕਾਬਲੇ ਗ੍ਰੀਨ ਡੈਰੀ ਦੇ ਗਰਾਊਂਡਾਂ (ਡਿਕਸੀ ਅਤੇ ਡੇਅਰੀ) ਵਿਚ ਹੋਣਗੇ। ਜੂਨ 18, 2017 ਨੂੰ ਸਾਰਾ ਦਿਨ ਕਬੱਡੀ ਓਪਨ, ਅਥਲੈਟਿਕ, ਵਾਲੀਬਾਲ ਦੇ ਮੁਕਾਬਲੇ ਪਾਲ ਕੋਫੀ (ਵਾਈਲਡ ਵੁਡ ਪਾਰਕ) ਗੋਰਵੇ ਅਤੇ ਡੈਰੀ ਤੇ ਸਥਿਤ ਗਰਾਊਂਡਾਂ ਵਿਚ ਹੋਣਗੇ। ਟੂਰਨਾਮੈਂਟ ਬਿਲਕੁਲ ਫਰੀ ਹੋਵੇਗਾ। ਸਾਰੇ ਕਬੱਡੀ ਪ੍ਰੇਮੀਆਂ ਨੂੰ ਕਲੱਬ ਵਲੋਂ ਖੁੱਲਾ ਸੱਦਾ। ਜ਼ਿਆਦਾ ਜਾਣਕਾਰੀ ਵਾਸਤੇ ਦਰਸ਼ਨ ਗਿੱਲ ਨੂੰ 647-990-5790, ਆਤਮਾ ਚਾਹਲ ਨੂੰ 416-804-3875 ਜਾਂ ਨਿਰਮਲ ਰੰਧਾਵਾ ਨੂੰ 416-816-3738 ‘ਤੇ ਸੰਪਰਕ ਕੀਤਾ ਜਾ ਸਕਦਾ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ‘ਚ ਮਲੂਕ ਸਿੰਘ ਕਾਹਲੋਂ ਦੀ ਪੁਸਤਕ ‘ਕੂਕ ਫ਼ਕੀਰਾ ਕੂਕ ਤੂੰ’ ਉੱਪਰ ਹੋਈ ਚਰਚਾ
ਡਾ. ਗੁਰਬਖ਼ਸ਼ ਸਿੰਘ ਭੰਡਾਲ, ਡਾ. ਸੁਖਦੇਵ ਸਿੰਘ ਝੰਡ ਤੇ ਡਾ. ਸੁਰਿੰਦਰਜੀਤ ਕੌਰ ਦੀਆਂ ਪੁਸਤਕਾਂ ਕੀਤੀਆਂ …