Breaking News
Home / ਨਜ਼ਰੀਆ / ਪੰਜਾਬੀ ਵਿਦਿਆਰਥੀਆਂ ਦੀਆਂ ਬਜ਼ਰ ਲੜਾਈਆਂ ਕਾਰਨ, ਕਮਿਊਨਿਟੀ ਉਪਰ ਪ੍ਰਭਾਵ ਅਤੇ ਹੱਲ ਦੀ ਤਲਾਸ਼

ਪੰਜਾਬੀ ਵਿਦਿਆਰਥੀਆਂ ਦੀਆਂ ਬਜ਼ਰ ਲੜਾਈਆਂ ਕਾਰਨ, ਕਮਿਊਨਿਟੀ ਉਪਰ ਪ੍ਰਭਾਵ ਅਤੇ ਹੱਲ ਦੀ ਤਲਾਸ਼

ਹਰਚੰਦ ਸਿੰਘ ਬਾਸੀ
ਪਿਛਲੇ ਦਿਨਾਂ ਵਿੱਚ ਪੰਜਾਬ ਤੋਂ ਸਟੂਡੈਂਟ ਵੀਜ਼ੇ ‘ਤੇ ਆਏ ਵਿਦਿਆਰਥੀਆਂ ਬਾਰੇ ਕਮਿਊਨਿਟੀ ਵਿੱਚ ਅੰਸਤੋਸ਼ ਦੀ ਚਰਚਾ ਬੜੀ ਗਰਮ ਰਹੀ।ઠ ਖਬਰ ਇਹ ਸੀ ਕਿ ਕੁੱਝ ਵਿਦਿਆਰਥੀਆਂ ਨੇ ਗਰੁਪ ਬਣਾ ਕੇ ਵਿਉਂਤਬੰਦੀ ਨਾਲ ਤਿੰਨ ਬੰਦਿਆਂ ਦੀ ਜਬਰਦਸਤ ਕੁੱਟ ਮਾਰ ਕੀਤੀ। ਜਿਸ ਦੇ ਸਿੱਟੇ ਵਜੋਂ ਦੋ ਵਿਅੱਕਤੀ ਗੰਭੀਰ ਰੂਪ ਵਿੱਚ ਹਸਪਤਾਲ ਦਾਖਲ ਕਰਾਉਣੇ ਪਏ। ਇਸ ਤੋਂ ਪਹਿਲਾਂ ਵੀ ਗਰੁਪ ਬਣਾ ਕੇ ਲੜਾਈਆਂ ਹੋਈਆਂ ਹਨ। 10 ਜੂਨ ਨੂੰ ਇੱਕ ਸ਼ੇਰਡਨ ਕਾਲਜ ਦੇ ਪਲਾਜ਼ੇ ਕੋਲ ਦੋ ਗੁੱਟਾਂ ਵਿੱਚ ਲੜਾਈ ਹੋਈ । ਇਸੇ ਤਰਾਂ ਹੋਰ ਵੀ ਵੱਖ ਵੱਖ ਸਮੇਂ ਤੇ ਸੋਸ਼ਲ ਮੀਡੀਏ ਰਾਹੀ ਦੇਖਣ ਨੂੰ ਮਿਲੀਆਂ।ਇਸ ਗੱਲ ਤੋਂ ਪਤਾ ਚੱਲਦਾ ਹੈ ਕਿ ਪੰਜਾਬੀ ਵਿਦਿਆਰਥੀਆਂ ਵਿੱਚ ਉਹੀ ਪਰਵਿਰਤੀ ਉਬਾਲੇ ਖਾਂਦੀ ਹੈ ਜੋ ਪੰਜਾਬ ਦੇ ਮਹੌਲ ਵਿੱਚ ਵਿਦਿਆਰਥੀਆਂ/ ਨੌਜਵਾਨਾਂ ਨੂੰ ਮਿਲੀ ਹੈ।ઠ ਇਹ ਸੱਭ ਕੁੱਝ ਮਹੌਲ ਦੀ ਦੇਣ ਹੈ। ਪੋਲੀਟੀਕਲ ਲੋਕ ਯੂਥ ਨੂੰ ਹਥਿਆਰ ਦੀ ਤਰ੍ਹਾਂ ਵਰਤਦੀ ਹੈ। ਯੂਥ ਦੇ ਵਿੰਗ ਬਣਾ ਕੇ ਸਰਕਾਰ ਉਹਨਾਂ ਦੀ ਪੁਸ਼ਪਪੁਨਾਹੀ ਕਰਦੀ ਹੈ। ਉਹਨਾਂ ਤੋਂ ਵਿਰੋਧੀਆਂ ਨੂੰ ਧਮਕਾਉਣ, ਕੁੱਟਣ, ਚੋਣ ਬੂਥਾਂ ‘ਤੇ ਦਬਦਬਾ ਰੱਖਣ ਲਈ ਵਰਤਦੀ ਹੈ। ਇਹ ਕੰਮ ਦੋਵੇਂ ਮੇਜਰ ਪੋਲੀਟੀਕਲ ਅਕਾਲੀ ਅਤੇ ਕਾਂਗਰਸੀ ਪਾਰਟੀਆਂ ਸ਼ਰੇਆਮ ਕਰਦੀਆਂ ਹਨ। ਯੂਥ ਕੱਚੀ ਉਮਰ ਹੁੰਦੀ ਹੈ ਉਸ ਨੂੰ ਜੀਵਨ ਦੀ ਸਹੀ ਸੇਧ ਦੇ ਕੇ ਸਫਲ ਜਿੰਦਗੀ ਲਈ ਤਿਆਰ ਕਰਨਾ ਸਰਕਾਰਾਂ, ਸਮਾਜ ਅਤੇ ਧਰਮ ਦੀ ਜਿੰਮੇੇੰਵਾਰੀ ਬਣਦੀ ਹੈ ਜਿਸ ਤੋਂ ਸਾਰੀਆਂ ઠਧਿਰਾਂ ਪੱਲਾ ਝਾੜ ਕੇ ਖੁਦਗਰਜ਼ ਹੋ ਗਈਆਂ ਹਨ ਅਤੇ ਆਪਣਾ ਉਲੂ ਸਿੱਧਾ ਕਰਨ ਲੱਗੀਆਂ ਹਨ। ਆਪਣੇ ਪੈਸੇ ਅਤੇ ਬਾਹੂਬਲ ਦੇ ਸਹਾਰੇ ਈਮਾਨਦਾਰ ਲੋਕਾਂ ਨੂੰઠ ਸਤਾ ਤੋਂ ਦੂਰ ਕੀਤਾ ਹੈ। ਨਰੋਈਆਂ, ਸਾਰਥਕ ਅਤੇ ਪਰਗਤੀਸ਼ੀਲ ਲਹਿਰਾਂ ਵੱਲ ਸਮਾਜ ਦੀ ਉਦਾਸੀਨਤਾ ਹੈ। ਸਮਾਜ ਇਸ ਗੱਲੋਂ ਨਿਪੁੰਸਕ ਹੋ ਚੁਕਾ ਹੈ। ਇਹ ਇੱਕ ਵਡੀ ਸਾਜਿਸ਼ ਤਹਿਤ ਤਰ੍ਹਾਂ ਤਰ੍ਹਾਂ ਦੇ ਢੰਗ ਤਰੀਕੇ ਵਰਤ ਕੇ ਦਬਾਈਆਂ ਜਾਂਦੀਆਂਹਨ। ਕਿਸੇ ਮਾੜੀ ਗੱਲ ਦਾ ਇੱਕ ਜੁਟ ਹੋ ਕੇ ਵਿਰੋਧ ਨਹੀਂ ਕਰਦੇ। ਧਾਰਮਿਕ ਅਤੇ ਰਾਜਸੀ ਲੋਕ ਆਪਣੇ ਨਿੱਜ ਸਵਾਰਥ ਵਿੱਚ ਲੱਗੇ ਹਨ ਅਤੇ ਯੂਥ ਨੂੰ ਮਾਨਵ ਬੰਬ ਬਣਾਉਣ ਲੱਗੇ ਹਨ। ਕਿਸੇ ਝੂਠੀ ਅਫਵਾਹ ਤੋਂ ਦਿਸ਼ਾਹੀਣ ਯੂਥ ਤੋਂ ਸਾੜ ਫੂਕ, ਕੁੱਟ ਮਾਰઠ ਕਰਵਾ ਦਿੰਦੇ ਹਨ। ਬਾਅਦ ਵਿੱਚ ਉਹਨਾਂ ਤੇ ਪਰਚੇ ਹੁੰਦੇ ਹਨ ਜੇਲਾਂ ਵਿੱਚ ਸੜਦੇ ਹਨ। ਧਰਮ ਅਤੇ ਰਾਜਸੀ ਲੋਕਾਂ ਦੀਆਂ ਪਦਵੀਆਂ ਮਜ਼ਬੂਤ ਹੋ ਜਾਂਦੀਆਂ ਹਨ। ਇਸ ਮਹੌਲ ਨੂੰ ਤਿਆਰ ਕਰਨ ਲਈ ਸਾਡੇ ਨਾਮਧਰੀਕ ਪੰਜਾਬੀ ਸਾਹਿਤ ਦੀ ਪ੍ਰਫੁਲਤਾ ਦੇ ਨਾਂ ਤੇ ਉਕਸਾਹਟ ਭਰੇ ਗੀਤ ਲਿਖ ਕੇ ਗਾਕੇ ਗਾ ਕੇ ਘਾਟ ਪੂਰੀ ਕਰਦੇ ਹਨ। ਕੀ ਕੀ ਲਿਖਦੇ ਗਾਉਂਦੇ ਹਨ ਇਸ ਤੋਂ ਸੱਭ ਲੋਕ ਜਾਣੂ ਹਨ ਪਰ ਰੋਕਣ ਬਦਲਣઠ ਲਈ ਅੰਦੋਲਣ ਨਹੀਂ ਕਰਦੇ। ਇੱਕ ਧਿਰ ਉਹ ਹੈ ਜੋ ਦੋਹੀਂ ਹੱਥੀ ਲੁੱਟ ਦੇ ਨਵੇਂ ਨਵੇਂ ਢੰਗ ਇਜ਼ਾਦ ਕਰ ਲੈਂਦੀ ਹੈ। ਖੂਬ ਪਬਲਕਿ ਪਾਰਪਰਟੀ ਨੂੰ ਲੁਟਦੀ ਹੈ। ਲੋਕ ਖੁੰਢਾਂ ਤੇ ਚਰਚਾ ਤਾਂ ਜਰੂਰ ਕਰਦੇ ਹਨ ਪਰਸ਼ਾਮ ਨੈ ਪੱਲਾ ਝਾੜ ਕੇ ਘਰ ਨੂੰ ਤੁਰ ਜਾਂਦੇ ਹਨ।ਆਗੂ ਲੁੱਟ ਜਾਰੀ ਰਖਦੇ ਹਨ। ਦੂਸਰੇ ਪਾਸੇ ਜਨ ਸਧਾਰਨ ਹੈ ਜਿਹੜਾ ਆਪਣੇ ਨਾਲ ਪੈਰ ਪੈਰ ਤੇ ਹੁੰਦੇ ਵਿਤਕਰੇ ਲਈ ਕੁੰਭ ਕਰਨੀ ਨੀਦ ਸੁੱਤਾ ਹੈ। ਇਤਰਾਜ ਅਤੇ ਰੋਸ ਕਰਦਾ ਹੈ ਪਰ ਇਸ ਨੂੰ ਹੱਲ ਕਰਨ ਲਈ ਇਕੱਠਾ ਨਹੀਂ ਹੁੰਦਾ ਅਤੇ ਢੰਗ ਤਰੀਕੇ ਨਹੀਂ ਤਲਾਸ਼ਦਾ। ਆਪਣੇ ਹੱਕਾਂ ਲਈ ਜਾਗਰੂਪ ਹੋ ਕੇ ਲੋਕ ਲਹਿਰਾਂ ਨਹੀਂ ਉਸਾਰਦੇ। ਦਿਸ਼ਾਹੀਣ ਬੱਚੇ ਗਲਤ ਹੱਥਾਂ ਦਾ ਸ਼ਿਕਾਰ ਹੁੰਦੇ ਹਨ। ਉਸ ਖਰੂਦੀ ਮਹੌਲ ਤੋਂ ਬਚਾਉਣ ਲਈ ਮਾਪਿਆਂ ਨੇ ਨਿਜ ਨੂੰ ਪਹਿਲ ਦੇ ਕੇ ਕਿਸੇ ਨਾ ਕਿਸੇ ਤਰਾਂ ਉਥੋਂ ਬੱਚਿਆਂ ਨੂੰ ਪਾਸੇ ਕਰਨਾ ਚਾਹਿਆ ਤਾਂ ਕਿ ਬੱਚਿਆਂ ਦੀ ਜਿੰਦਗੀ ਕਿਸੇ ਲੜਾਈ ਝਗੜੇ ਕਾਰਨ ਬਰਬਾਦ ਨਾ ਜਾਏ।ਪਰ ਉਹ ਇਹ ਨਹੀਂ ਸਮਝਦੇ ਜਦ ਸਾਰੇ ਜੰਗਲ ਨੂੰ ਅੱਗ ਲੱਗੀ ਹੋਵੇ ਤਾਂ ਇੱਕ ਦੋ ਬਾਲਟੀਆਂ ਪਾ ਕੇ ਅੱਗ ਨਹੀਂ ਬੁਝਾਈ ਜਾ ਸਕਦੀ। ਅੱਜ ਪੰਜਾਬ ਦੇ ਹਾਲਾਤ ਇਸ ਤਰ੍ਹਾਂ ਹੀઠ ਹੋ ਗਏ ਹਨਇਸ ਨੂੰ ਬਚਾਉਣ ਲਈ ਸ਼ੂਕਦੇ ਦਰਿਆਵਾਂ ਦੀ ਤਰ੍ਹਾਂ ਪ੍ਰਗਤੀਸ਼ੀਲ,ਅਨੁਸਾਸ਼ਤ, ਸੰਜੀਦਾ,ਸਿਰੜੀ ਅਤੇ ਲਗਾਤਾਰ ਲਹਿਰਾਂ ਚਲਾਉਣ ਦੀ ਲੋੜ ਹੈ। ਵਿਦੇਸ਼ਾਂ ਵਿੱਚ ਪਹੁੰਚ ਕੇ ਵਿਦਿਆਰਥੀਆਂ ਦੀ ਮਾਨਸਿਕਤਾ ਅੰਦਰ ਉਹੀ ਬੀਮਾਰੀ ਹੈ ਜੋ ਉਹਨਾਂ ਨੂੰ ਪੰਜਾਬ ਦੇ ਮਹੌਲ ਨੇ ਦਿਤੀ ਹੈ। ਇਹ ਇੱਕ ਦਮ ਨਹੀਂ ਆਈ ਅਜ਼ਾਦੀ ਤੋਂ ਮਗਰੋਂ ਦੀਆਂ ਦੋ ਤਿੰਨ ਪੀੜੀਆਂ ਨੇ ਹੌਲੀ ਹੌਲੀ ਸਮਾਜ ਨੂੰ ਇਸ ਅੰਜਾਮ ਤੱਕ ਲਿਆਂਦਾ ਹੈ। ਇਸ ਬੀਮਾਰੀ ਦੇ ਮਰੀਜ਼ ਮੁੰਡੇ ਅਤੇ ਕੁੜੀਆਂ ਦੋਵੇਂ ਹਨ। ਇਹ ਬੀਮਾਰੀ ਕਿਸੇ ਨੂੰ ਥੋੜੀ ਕਿਸੇ ਨੂੰ ਬਹੁਤੀ ਹੈ। ਮੇਰੀ ਸਮਝ ਅਨੁਸਾਰ ਪੈਂਤੀ ਚਾਲੀ ਪ੍ਰਤੀਸ਼ਤ ਇਸ ਦੀ ਜੱਦ ਵਿੱਚ ਜਰੂਰ ਆਉਂਦੇ ਹਨ। ਇਹ ਲੱਛਣ ਉਹਨਾਂ ਦੀਆਂ ਪਰਤੱਖ ਰੂਪ ਵਿੱਚ ਸ਼ਹਿਰ ਦੀਆਂ ਸੜਕਾਂ ‘ਤੇ ਘੁੰਮਦੀਆਂ ਕਾਰਾਂ ਦੀਆਂ ਨੰਬਰ ਪਲੇਟਾਂ ਤੋਂ ਲਾਇਆ ਜਾ ਸਕਦਾ ਹੈ। ਲਛਣਾਂ ਤੋਂ ਹੀ ਬੀਮਾਰੀ ਪਛਾਣੀ ਜਾਂਦੀ ਹੈ। ਇਸੇ ਤਰ੍ਹਾਂ ਵਰਤੋ ਵਿਹਾਰ ਤੋਂ ਹੀ ਦਿਸ਼ਾ ਅਤੇ ਦਸ਼ਾ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਹੋਰ ਗੱਲਾਂ ਤੋਂ ਤਾਂ ਕਈ ਤਰ੍ਹਾਂ ਦੀ ਪਰਦਾ ਪੋਸ਼ੀ ਕੀਤੀ ਜਾ ਸਕਦੀ ਹੈ। ਉਹਨਾਂ ਦੀ ਬੋਲ ਬਾਣੀ, ਵਰਤੋ ਵਰਤਾਉ, ਬਾਡੀ ਲੈਂਗੂਏਜ, ਗੱਲਬਾਤ ਦਾ ਅੰਦਾਜ਼ ਅਤੇ ਬਦਲੇ ਮਿਜ਼ਾਜ਼ ਦੀ ਤਸਵੀਰ ਪੇਸ਼ ਕਰਦਾ ਹੈ। ਨਿਮਰਤਾ ਅਤੇ ਆਪਣੇ ਕੰਮ ਦੀ ਲਗਣ ਅਤੇ ਕਿਸੇ ਟੀਚੇ ਨੂੰ ਪਾਉਣ ਪ੍ਰਤੀ ਸੰਜੀਦਗੀ ਦੀ ਪ੍ਰਤੀਬਧਤਾ ਕਮਜ਼ੋਰ ਦਿਸਦੀ ਹੈ। ਬਾਕੀ ਕੀ ਕੁੱਝ ਕਰਦੇ ਹਨ ਇਹ ਉਹ ਹੀ ਜਾਣਦੇ ਹਨ। ਲਿਖਣਾ ਵਾਜਬ ਨਹੀਂ। ਸਾਡੀ ਇਹ ਵੀ ਧਾਰਨਾ ਹੈ ਕਿ ਸਾਰੇ ਵਿਦਿਆਰਥੀ ਇਕੋ ਜਿਹੇ ਨਹੀਂ ਬੱਸ ਦੋ ਚਾਰ ਪ੍ਰਤੀਸਲਤ ਹਨ।ਇਹ ਸੱਚ ਹੈ। ਇਹੋ ਜਿਹੇ ਹੀ ਦੋ,ਚਾਰ ਦਸ ਪ੍ਰਤੀਸ਼ਤ ਹੀ ਹਰ ਫੀਲ਼ਡ ਚਾਹੇ ਰਾਜਸੀ,ਚਾਹੇ ਧਾਰਮਿਕ ਚਾਹੇ ਕੋਈ ਹੋਰ ਆਮ ਨਾਮ ਨਾਲ ਚੱਲਣ ਵਾਲੇ ਗਰੁਪ ਹੋਣ, ਵਿੱਚ ਲੀਡ ਕਰਦੇ ਹਨ ਬਾਕੀ ਤਾਂ ਪਿਛਲੱਗ ਹੁੰਦੇ ਹਨ। ਵੰਡੇ ਜਾਂਦੇ ਹਨ ਕੁਝ ਇੱਕ ਗਰੁਪ ਸਮੂਹ ਪਿਛੇ ਕੁਝ ਦੂਜੇ ਗਰੁੱਪ ਸਮੂਹ ਪਿਛੇ ਇਹ ਗੱਲ ਸੌ ਪ੍ਰਤੀਸ਼ਤ ਵਿਦਿਆਰਥੀਆਂ ਤੇ ਲਾਗੂ ਨਹੀਂ ਹੁੰਦੀ। ਪਰ ਹਮੇਸ਼ਾਂ ਕਾਰਵਾਈਆਂ ਤੋਂ ਲੋਕਾਂ ਦੀ ਧਾਰਨਾ ਚੰਗੀ ਮਾੜੀ ਬਣ ਜਾਂਦੀ ਹੈ।
ਇਹ ਵੀ ਗੱਲ ਦਰੁਸਤ ਹੈ ਕਿ ਪਹਿਲਾਂ ਆਏ ਲੋਕ ਜੀਵਨ ਦੀਆਂ ਮੁਸ਼ਕਿਲਾਂ ਵਿੱਚ ਫਸੇ ਬੜੀ ਮੁਸ਼ਕਿਲ ਨਾਲ ਜਹਾਜ਼ ਦੀ ਟਿਕਟ ਲੈ ਕੇ ਕਈ ਕਈ ਦੇਸਾਂ ਵਿਚ ਮੁਸੀਬਤਾਂ ਝੱਲ ਕੇ ਕੈਨੇਡਾ ਪਹੁੰਚੇ ਉਹਨਾਂ ਔਖਿਆਈਆਂ ਦੇਖੀਆਂ। ਕੰਮ ਵਿੱਚ ਦਿਨ ਰਾਤ ਇਕ ਕੀਤਾ। ਮਨ ਤੇ ਕਈ ਚਿੰਤਾਵਾਂ ਸਨ। ਪੈਸਾ ਹੈ ਨਹੀਂ ਸੀ। ਅੱਜ ਕਈਆਂ ਦੇ ਮਾਪਿਆਂ ਪਾਸ ਬੇਥਾਹ ਪੈਸਾ ਹੈ। ਜੀ ਸਦਕੇ ਉਸ ਪੈਸੇ ਨੂੰ ਵਰਤਣ। ਉਸ ਦਾ ਸੁਖ ਭੋਗਣ। ਪਰ ਇਹ ਨਾ ਹੋਵੇ ਕਿ ਉਹ ਪੈਸਾ ਹੀ ਉਹਨਾਂ ਲਈ ਗਲੇ ਦੀ ਫਾਹੀ ਬਣ ਜਾਏ। ਕਿਸੇ ਸ਼ਾਇਰ ਨੇ ਕਿਹਾ ਹੈ।
”ਪਾਉਂ ਕੋ ਜ਼ਮੀਨ ਪਰ ਰੱਖ ਕਰ ਚਲਣਾ ਸੀਖੋ ਸੰਗ ਮਰਮਰ ਪਰ ਚਲੋਗੇ ਤੋ ਫਿਸਲ ਜਾਉਗੇ।”
ਪਿਛਲੇ ਦਸੰਬਰ ਤੋਂ ਲੈ ਕੇ ਅੱਜ ਤੱਕ ਕਈ ਲੜਾਈਆਂ ਹੋ ਚੁਕੀਆਂ ਹਨ ਜਿੰਨਾਂ ਵਿੱਚ ਕਈ ਬੱਚੇ ਚਾਰਜ ਹੋ ਚੁਕੇ ਹਨ। ਜਿੰਨਾਂ ਦਾ ਨੋਟਿਸ ਇਥੋਂ ਦੇ ਬਹੁਤ ਸਾਰੇ ਅਖਬਾਰਾਂ ਦੀਆਂ ਸੁਰਖੀਆਂ ਬਣ ਚੁੱਕਾ ਹੈ ਅਤੇ ਟੀ ਵੀ, ਰੇਡੀਓ ਤੇ ਨਵੇਂ ਖਤਰਨਾਕ ਵਿਸ਼ੇ ਤੇ ਭਰਭੂਰ ਚਰਚਾ ਹੋਈ ਹੈ। ਪੰਜਾਬੀ ਲੋਕ ਇਸ ਨੂੰ ਪੜ ਸੁਣ ਕੇ ਦੁਖੀ ਹੁੰਦੇ ਹਨ ਜਿਵੇਂ ਕਿਸੇ ਨੇ ਉਹਨਾਂ ਦੇ ਦਿਲਾਂ ਵਿਚ ਛੇਕ ਕਰ ਦਿਤਾ ਹੋਵੇ ਜਾਂ ਕਿਸੇ ਉਹਨਾਂ ਦੇ ਘਰ ਅੰਦਰ ਅੱਗ ਲਾ ਦਿਤੀ ਹੋਵੇ। ਇਹ ਹੋਵੇ ਵੀ ਕਿਉਂ ਨਾ ਉਹਨਾਂ ਦੇ ਕਿਸੇ ਨਾ ਕਿਸੇ ਸਾਂਝ ਤੋਂ ਨਜ਼ਦੀਕੀ ਹਨ। ਚਾਹੇ ਖੇਤਰੀ ਚਾਹੇ ਪਿੰਡਾਂ ਤੋਂ ਚਾਹੇ ਰਿਸ਼ਤੇਦਾਰੀ ਵਿਚੱੋਂ ਸਾਂਝਾਂ ਹਨ।
ਪਹਿਲੀ ਗੱਲ ਤਾਂ ਜਿਹਨਾਂ ਬੱਚਿਆਂ ਤੇ ਚਾਰਜ ਲੱਗ ਗਿਆ ਉਹਨਾਂ ਦੇ ਮਾਪਿਆਂ ਦਾ ਸੁਪਣਾ ਚਕਣਾ ਚੂਰ ਹੋ ਗਿਆ।ઠ ਕਿਸ ਕੰਮ ਲਈ ਭੇਜੇ ਤੇ ਕੀઠ ਗੁਲ ਖਿੜਾਏ। ਬੱਚਾ ਚੰਗਾ ਹੋਵੇ ਤਾਂ ਮਾਪੇ ਗਾਹੇ ਬਗਾਹੇ ਉਸ ਦੀ ਤਾਰੀਫ ਕਰਕੇ ਆਪਣਾ ਮਾਨ ਵਧਾਉਂਦੇ ਹਨ। ਬੱਚਾ ਮਾੜਾ ਹੋਵੇ ਤਾਂ ਮੂੰਹ ਲਕੋਣ ਨੂੰ ਥਾਂ ਨਹੀਂ ਮਿਲਦੀ। ਝਗੜੇ ਵਿੱਚ ਫਸ ਕੇ ਵਕੀਲਾਂ ਦੀਆਂ ਭਾਰੀਆਂ ਫੀਸਾਂ, ਜੇਲ੍ਹਾਂ ਦੀ ਸੜਿਆਂਦ ਨੂੰ ਝੱਲਣਾ ਸੌਖਾ ਨਹੀਂ। ਘੱਟ ਤੋਂ ਘੱਟ ਦੋ ਸਾਲ ਮੁਕੱਦਮਾ ਚੱਲੇਗਾ। ਸਜ਼ਾ ਹੋ ਗਈ ਤਾਂ ਕਈ ਸਾਲ ਜੇਹਲ ਵਿੱਚ ਰਹਿਣਾ ਪਏਗਾ। ਜਿੰਦਗੀ ਦਾ ਸੁਨਿਹਰੀ ਹਿੱਸਾ ਮਾੜੀ ਮਾਨਸਿਕਤਾ ਕਾਰਨઠ ਤਬਾਹ ਹੋ ਜਾਏਗਾ ਅੱਗੋਂ ਫਿਰ ਪਤਾ ਨਹੀਂ ਗੱਡੀ ਕਿਸ ਬਿਖੜੇ ਰਾਹ ਪਏਗੀ। ਦੂਸਰੀ ਗੱਲ ਕਿਸੇ ਨੂੰ ਸਜ਼ਾ ਹੋਵੇ ਜਾਂ ਨਾ ਹੋਵੇ ਇਹ ਇੱਕ ਵੱਖਰਾ ਵਿਸ਼ਾ ਹੈ।ਇੰਨਾਂ ਕੁੱਝ ਘਟਨਾਵਾਂ ਨਾਲઠ ਪੰਜਾਬੀ ਕਮਿਉਨਿਟੀ ਵਿੱਚ ਇੱਕ ਸੰਦੇਹ ਦੀ ਲਕੀਰ ਪੈਦਾ ਹੋਣ ਦਾ ਡਰ ਹੈ। ਵਿਦਿਆਰਥੀ ਸੋਚਣਗੇ ਕਿ ਸਾਰੀ ਕਮਿਉਨਿਟੀ ਵਿਦਿਆਰਥੀਆਂ ਖਿਲਾਫ ਹੈ ਅਤੇ ਕਮਿਉਨਿਟੀ ਸੋਚੇਗੀ ਕਿ ਸਾਰੇ ਵਿਦਿਆਰਥੀ ਖਰਾਬ ਹਨ। ਅਸਲ ਵਿੱਚ ਇਸ ਤਰਾਂ ਨਹੀਂ ਇਸ ਨੂੰ ਨਿਖੇੜ ਕੇ ਵੇਖਣ ਦੀ ਅਹਿਮ ਲੋੜ ਹੈ ਤਾਂ ਕਿ ਅਜਿਹਾ ਪਰਭਾਵ ਨਾ ਬਣੇ। ਇਸ ਸੰਵੇਦਣਸ਼ੀਲ ਪਹਿਲੂ ਨੂੰ ਸਮਝ ਅਤੇ ਸੰਜੀਦਗੀ ਨਾਲ ਲੈਣ ਦੀ ਲੋੜ ਹੈ। ਮੈਂ ਪਹਿਲਾਂ ਗੱਲ ਕੀਤੀ ਹੈ ਕਿ ਇਹ ਬੱਚੇ ਮਹੌਲ ਦੀ ਦੇਣ ਹੈ। ਜਿਹੜੇ ਹੋਰ ਬੱਚਿਆਂ ਨੂੰ ਬੀਮਾਰ ਕਰਦੇ ਹਨ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੋ ਬੱਚੇ ਉਸ ਮਹੌਲ ਨੂੰ ਛੱਡ ਕੇ ਮੁੱਖ ਧਾਰਾ ਦਾ ਹਿਸਾ ਬਣੇ ਹਨ ਜਾਂ ਬਨਣਾ ਚਾਹੁੰਦੇ ਹਨ ਉਹਨਾਂ ਨੂੰ ਗਲ ਨਾਲ ਲਾ ਕੇ ਰੱਖਣ ਦੀ ਲੋੜ ਹੈ। ਇਹ ਨਾ ਹੋਵੇ ਸਾਡੇ ਵਤੀਰੇ ਨਾਲ ਉਹ ਕਿਸੇ ਨੀਵਾਣਾਂ ਵੱਲ ਧਕੇ ਜਾਣ। ਪੰਜਾਬੀ ਕਮਿਉਨਿਟੀ ਬੜੀ ਖੁੱਲ ਦਿਲੀ ਹੈ ਇਹਨਾਂ ਬੱਚਿਆਂ ਦੇ ਭਵਿਖ ਨੂੰ ਸੁਰੱਖਿਅਤ ਕਰਨ ਲਈ ਸਮੇਂ ਸਮੇਂ ਪ੍ਰਤੀਨਿਧਾਂ ਸੰਗ ਪ੍ਰਤੀਬਧਤਾ ਨਾਲ ਸੰਵਾਦ ਰਚਾਉਂਦੀ ਰਹਿੰਦੀ ਹੈ। ਬਹੁਤ ਵਾਰੀ ਵਿਦਿਆਰਥੀਆਂ ਦੇ ਮਸਲਿਆਂ ਨੂੰ ਲੈ ਕੇ ਉਹਨਾਂ ਦੇ ਹੱਕ ਵਿੱਚ ਭੁਗਤੀ ਹੈ। ਜੇ ਵੱਡੇ ਉਹਨਾਂ ਦੀ ਰੱਖਿਆ ਵਿੱਚ ਖੜਦੇ ਹਨ ਤਾਂ ਬੱਚਿਆਂ ਦਾ ਵੀ ਫਰਜ਼ ਹੈ ਆਪਣੇ ਮਸਲਿਆਂ ਨੂੰ ਪਿਆਰ ਨਾਲ ਡਿਸਕਸ ਕਰਨ। ਇਥੇ ਗੁਰਦੁਆਰਾ ਕਮੇਟੀਆਂ ਹਨ ਕਈ ਹੋਰ ਸਮਾਜਿਕ ਜਥੇਬੰਦੀਆਂ ਹਨ ਉਹਨਾਂ ਨਾਲ ਇਕੱਠੇ ਹੋ ਕੇ ਆਪਣੀਆਂ ਭਾਵਨਾਵਾਂ ਅਤੇ ਮਸਲੇ ਸਾਂਝੇ ਕਰਨੇ ਚਾਹੀਦੇ ਹਨ। ਨਾ ਕਿ ਕੁਝ ਮਾੜੇ ਅਨਸਰਾਂ ਦੇ ਪਿਛਲੱਗ ਬਣ ਕੇ ਚੰਗੇ ਮਹੌਲ ਨੂੰ ਦੂਸ਼ਤ ਕੀਤਾ ਜਾਏ। ਅਸੀਂ ਸੱਭ ਨੇ ਇਕ ਥਾਂ ਰਹਿਣਾ ਹੈ। ਨਫਰਤ ਨਾਲ ਨਹੀਂ ਪਿਆਰ ਨਾਲ ਮਹੌਲ ਅਤਿ ਸੁਖਾਵਾਂ ਬਣਾਉਣ ਵਿੱਚ ਸਾਰਿਆਂ ਨੇ ਸਹਿਯੋਗ ਕਰਨਾ ਹੈ।ਬੜੇ ਪਿਆਰ ਨਾਲ ਬੱਚਿਆਂ ਨੂੰ ਕਹਿਣਾ ਚਾਹਾਂਗਾ ਅਪਣੇ ਮਾਪਿਆਂ ਦੀਆਂ ਉਮੀਦਾਂ ਅਤੇ ਆਪਣੇ ਚੰਗੇ ਭਵਿਖ ਲਈ ਸੁਹਣੀ ਅਤੇ ਸੁਹਿਰਦ ਦੁਨੀਆਂ ਦਾ ਹਿਸਾ ਬਣੋ। ਸਵੱਰਗ ਵਰਗੇ ਦੇਸ ਵਿੱਚ ਆਉਣ ਦਾ ਆਪ ਨੂੰ ਵਧੀਆ ਮੌਕਾ ਮਿਲਿਆ ਹੈ ਫੁਲਾਂ ਦੀ ਸੇਜ ਵਾਲਾ ਰਾਹ ਚੁਣੋ ਕੰਡਿਆਲੇ ਰਾਹ ਪੈ ਕੇ ਜਿੰਦਗੀ ਛਾਂਲੇ ਛਾਲੇ ਨਾ ਕਰੋ। ਜੇ ਸਵਾਰੀ ਕਰਨ ਲਈ ਵਕਤ ਦਾ ਚੰਗਾ ਘੋੜਾ ਮਿਲਿਆ ਹੈ ਉਸ ਤੇ ਸਵਾਰੀ ਕਰਕੇ ਅੱਗ ਵਿੱਚ ਛਾਲ ਨਾ ਮਾਰੋ। ਬੁਰਾ ਵਕਤ ਵੀ ਯਾਦ ਰੱਖੋ।
ਵਕਤ ਕਿਆ ਚੀਜ਼ ਹੈ ਪਤਾ ਚਲ ਜਾਏਗਾ। ਹਾਥ ਫੂਲੋਂ ਪੇ ਰੱਖੋਗੇ ਤੋ ਜਲ ਜਾਏਂਗਾ।

Check Also

CLEAN WHEELS

Medium & Heavy Vehicle Zero Emission Mission (ਚੌਥੀ ਤੇ ਆਖਰੀ ਕਿਸ਼ਤ) ਲੜੀ ਜੋੜਨ ਲਈ ਪਿਛਲਾ …