Breaking News
Home / ਕੈਨੇਡਾ / ਨਿਊਹੋਪ ਸੀਨੀਅਰਜ਼ ਕਲੱਬ ਨੇ ਮਈ ਦਿਵਸ ‘ਤੇ ਸ਼ਲਾਘਾਯੋਗ ਉਦਮ ਕੀਤਾ

ਨਿਊਹੋਪ ਸੀਨੀਅਰਜ਼ ਕਲੱਬ ਨੇ ਮਈ ਦਿਵਸ ‘ਤੇ ਸ਼ਲਾਘਾਯੋਗ ਉਦਮ ਕੀਤਾ

ਬਰੈਂਪਟਨ/ਸ਼ਭੂ ਦੱਤ ਸ਼ਰਮਾ : ਨਿਊਹੋਪ ਸੀਨੀਅਰਜ਼ ਕਲੱਬ ਨੇ ਸਮੇਂ ਦੀ ਲੋੜ ਨੂੰ ਮੁੱਖ ਰੱਖਦਿਆਂ, ਕਿਰਤੀ ਲੋਕਾਂ ਨੂੰ ਦਰ ਪੇਸ਼ ਚੁਣੌਤੀਆਂ (ਕਿਰਤ ਦਾ ਅਸਾਂਵਾਂਪਣ ਅਤੇ ਮਜ਼ਦੂਰ ਵਰਗ ਦੇ ਮਾਨਵੀ ਹੱਕਾਂ) ਦਾ ਸਾਹਮਣਾ ਕਰਨ ਦੇ ਲਈ ਸ਼ਿਕਾਗੋ ਦੇ ਸ਼ਹੀਦਾਂ ਦੁਆਰਾ ਸਮੁੱਚੇ ਮਜ਼ਦੂਰ ਵਰਗ ਲਈ ਕੀਤੀਆਂ ਕੁਰਬਾਨੀਆਂઠਨੂੰ ਯਾਦ ਕਰਕੇ ਸੰਘਰਸ਼ ਨੂੰ ਲਗਾਤਾਰ ਜਾਰੀ ਰੱਖਣ ਲਈ ਮਈ ਦਿਵਸ ‘ਤੇ ਇਕੱਤਰਤਾ ਕੀਤੀ ਗਈ। ਮਜ਼ਦੂਰ ਵਰਗ ਲਈ ਜਾਨ ਹੂਲਣ ਵਾਲੇ ਤੇ ਆਪਣੀਆਂ ਉੱਤਮ ਲਿਖਤਾਂ ਰਾਹੀਂ ਮਜ਼ਦੂਰ ਹੱਕਾਂ ਦੀ ਪ੍ਰਤੀਨਿਧਤਾ ਕਰਨ ਵਾਲੇ ਉਘੇ ਲੇਖਕ ਡਾ:ਵਰਿਆਮ ਸਿੰਘ ਸੰਧੂ ਮੁੱਖ ਬੁਲਾਰੇ ਸਨ ਜਿਨ੍ਹਾਂ ਨੇ ਮਜ਼ਦੂਰ ਲਹਿਰ ਦੇ ਇਤਿਹਾਸ ਬਾਰੇ ਦੱਸਦਿਆਂ ਕਿਹਾ ਕਿ ਅੱਜ ਵੀ ਕਿਰਤੀ ਵਰਗ ਨੂੰ ਦਰ ਪੇਸ਼ ਚੁਨੌਤੀਆਂ ਲਈ ਇੱਕ ਜੁੱਟ ਹੋ ਕੇ ਹੱਕਾਂ ਦੀ ਪਰਾਪਤੀ ਲਈ ਸੰਜੀਦਗੀ ਅਤੇ ਸਿਰੜ ਨਾਲ ਜਦੋ ਜਹਿਦ ਕਰਨ ਦੀ ਲੋੜ ਹੈ। ઠਯਾਦ ਰਹੇ ਕਿ ਮਜ਼ਦੂਰ ਵਰਗ ਅੱਜ ਜੋ ਕੁੱਝ ਪ੍ਰਾਪਤ ਕਰ ਰਿਹਾ ਹੈ ਇਸ ਦੇ ਲਈ ਸ਼ਿਕਾਗੋ ਦੇ ਮਜ਼ਦੂਰ ਸਾਥੀਆਂ ਨੇ ਲਹੂ ਨਾਲ ਇਤਿਹਾਸ ਲਿਖ ਕੇ ਦੁਨੀਆਂ ਭਰ ਵਿੱਚ ਇਕੱ ਬਹੁਤ ਵੱਡੀ ਲਹਿਰ ਪੈਦਾ ਕਰ ਦਿੱਤੀ ਸੀ। ਜਿਸ ਦੇ ਦਬਾਅ ਸਦਕਾ ਸਰਮਾਏਦਾਰ ਸਰਕਾਰਾਂ ਨੂੰ ਕੰਮ ਦੇ ਘੰਟੇ ਅਤੇ ਉਜਰਤਾਂ ਸਬੰਧੀ ਮਜ਼ਦੂਰ ਹਿਤਾਂ ਵਿੱਚ ਸਮਝੌਤੇ ਕਰਨੇ ਪਏ ਸਨ। ਇਹ ਘਟਨਾ ਬੜੀ ਦਿਲ ਵਿੰਨਵੀ ਹੈ ਇਸ ਦੇ ਵਿਸਥਾਰ ਵਿੱਚ ਜਾਣ ਤੇ ਬਹੁਤ ਲੰਮੇ ਸਮੇਂ ਦੀ ਲੋੜ ਹੈ। ਅੱਜ ਸਰਮਾਏਦਾਰੀ ਦਾ ਦੈਂਤ ਉਸ ਸਮੇਂ ਨਾਲੋਂ ਕਿਤੇ ਵਿਕਰਾਲ ਹੈ। ਜੇ ਮਜ਼ਦੂਰ ਆਪਣੀ ਜੁੰਮੇਵਾਰੀ ਤੋਂ ਅਵੇਸਲੇ ਹੋਣਗੇ ਤਾਂ ਕਿਰਤੀ ਵਰਗ ਨੂੰ ਹੀਣੀ ਜਿੰਦਗੀ ਜਿਉਣੀ ਪਏਗੀ। ਆਪਣੇ ਸੰਜੀਦਾ ਅਤੇ ਰੌਚਕ ਅੰਦਾਜ਼ ਰਾਹੀਂ ਉਹਨਾਂ ਸੰਸਾਰ ਦੇ ਕਿਰਤੀ ਵਰਗ ਦੀ ਏਕਤਾ ਅਤੇ ਸੰਘਰਸ਼ ਦਾ ਅਹਿਸਾਸ ਕਰਾਇਆ। ਉਹਨਾਂ ਤੋਂ ਇਲਾਵਾ ਸਮਾਜ ਵਿੱਚ ਜਾਣੇ ਪਹਿਚਾਣੇઠ ਸਮਾਜ ਸੇਵਕ ਗੁਰਦੇਵ ਸਿੰਘ ਮਾਨ, ਪ੍ਰਿੰਸੀਪਲ ਸਰਵਨ ਸਿੰਘ, ਉਘੇ ਦਰਵੇਸ਼ ਲੇਖਕ ਪੂਰਨ ਸਿੰਘ ਪਾਂਧੀ, ਸਤਵੰਤ ਸਿੰਘ ਬੋਪਾਰਾਏ ਆਦਿ ਬੁਲਾਰਿਆਂ ਨੇ ਇਕੱਤਰਤਾ ਨੂੰ ਕਿਰਤੀ ਵਰਗ ਨੂੰ ਦਰ ਪੇਸ਼ ਚੁਣੌਤੀਆਂ ਲਈ ਸੰਘਰਸ਼ ਕਰਨ ‘ਤੇ ਜ਼ੋਰ ਦਿੱਤਾ ਅਤੇ ਨਿਊਹੋਪ ਕਲੱਬ ਦੇ ਪਰਧਾਨ ਸੰਭੂ ਦੱਤ ਸ਼ਰਮਾ ਦੀ ਇਸ ਉਦਮ ਲਈ ਸ਼ਲਾਘਾ ਕੀਤੀ। ਇਸ ਸਮੇਂ ਸੁਧੀਰ ਕੁਮਾਰ ਹਾਂਡਾ ਨੈਸ਼ਨਲ ਕੌਂਸਲ ਇੰਡੋ ਕੈਨੇਡੀਅਨ ਦੇ ਪ੍ਰਧਾਨ, ਸ੍ਰੀਮਤੀ ਰਿੰਪਲ ਠੱਕਰ, ਸ੍ਰੀਮਤੀ ਤਾਰਾ ਵਰਸਨੇ, ਮਿਸਜ਼ ਡਾ: ਸੋਹਨ ਸਿੰਘ, ਮਿਸਟਰ ਜੀਤਲੀ, ਸ੍ਰੀਮਤੀ ਭਾਰਤੀ ਨੇ ਆਪਣੀਆਂ ਕਵਿਤਾਵਾਂ ਪੜ੍ਹੀਆਂ। ਪਰਵੀਨ ਸ਼ਰਮਾ, ਕਸ਼ਮੀਰੀ ਲਾਲ ਪ੍ਰਿਟਿੰਗ ਪ੍ਰੈਸ, ਘਨ ਸ਼ਾਮ ਬਣੀਆਂ ਨੇ ਆਏ ਮਹਿਮਾਨਾਂ ਦਾ ਸੁਆਗਤ ਕੀਤਾ। ਮਿਸਟਰ ਰਾਮ ਮੂਰਤੀ ਜੋਸ਼ੀ ਨੇ ਚਾਹ ਪਾਣੀ ਦਾ ਵਧੀਆ ਪ੍ਰਬੰਧ ਕੀਤਾ। ਸੱਭ ਨੇ ਸੁਆਦਲੇ ਖਾਣੇ ਦੀ ਪ੍ਰਸੰਸਾ ਕੀਤੀ। ਹਰਭਗਵਾਨ ਸਿੰਘઠ ਮੱਕੜ ਵਾਈਸ ਪ੍ਰੈਜੀਡੈਂਟ, ਭੀਮ ਸੈਨ ਕਾਲੀਆ, ਕ੍ਰਿਸ਼ਨ ਕੁਮਾਰ ਸਲਮਾਨ, ਰਿਟਾ. ਤਹਿਸੀਲਦਾਰઠ ਲਖਵੀਰ ਸਿੰਘ ਕਾਹਲੋਂ ਰਾਮ ਰਛਪਾਲ ਸ਼ਰਮਾ, ਰਾਜਿੰਦਰ ਸਿੰਘ ਸਰਾਂ, ਪਰਫੁਲ ਪਟੇਲ, ਨਵਲ ਬਜਾਜ, ਕਲੱਬ ਦੇ ਡਾਇਰੈਕਟਰਾਂ ਨੇ ਪ੍ਰੋਗਰਾਮ ਸਫਲ ਕਰਨ ਲਈ ਪੂਰਨ ਸਹਿਯੋਗ ਦਿੱਤਾ। ਅੰਤ ਵਿੱਚ ਕਲੱਬ ਦੇ ਪ੍ਰਧਾਨ ਸੰਭੂ ਦੱਤ ਸ਼ਰਮਾ ਨੇ ਆਏ ਮਹਿਮਾਨਾਂ ਦਾ ਸੁਆਗਤ ਕੀਤਾ।

Check Also

ਬਹੁ-ਸੱਭਿਆਚਾਰਕ ਦੇਸ਼ ਕੈਨੇਡਾ ‘ਚ ਨਫ਼ਰਤ ਦੀ ਕੋਈ ਜਗ੍ਹਾ ਨਹੀਂ ਹੈ, ਆਓ ਸਾਰੇ ਮਿਲ ਕੇ ਇਸ ਨੂੰ ਦੂਰ ਕਰੀਏ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਅਨੇਕਤਾ ਵਿਚ ਏਕਤਾ ਕੈਨੇਡਾ ਦੀ ਸਭ ਤੋਂ ਵੱਡੀ ਤਾਕਤ ਹੈ। ਇੱਥੇ ਹਰ …