Breaking News
Home / ਕੈਨੇਡਾ / ਪਰਵਾਸੀ ਪੈੱਨਸ਼ਨਰਾਂ ਦੇ ਮਹਿੰਗਾਈ ਭੱਤੇ ਦੀ ਕਟੌਤੀ ‘ਤੇ ਲੱਗੀ ਰੋਕ

ਪਰਵਾਸੀ ਪੈੱਨਸ਼ਨਰਾਂ ਦੇ ਮਹਿੰਗਾਈ ਭੱਤੇ ਦੀ ਕਟੌਤੀ ‘ਤੇ ਲੱਗੀ ਰੋਕ

logo-2-1-300x105-3-300x105ਪੈੱਨਸ਼ਨਰ ਐਸੋਸੀਏਸ਼ਨ ਦੀ ਮੀਟਿੰਗ 13 ਨਵੰਬਰ ਨੂੰ ਈਟੋਬੀਕੋ ‘ਚ
ਬਰੈਂਪਟਨ/ਡਾ. ਝੰਡ : ਪਰਵਾਸੀ ਪੰਜਾਬੀ ਪੈੱਨਸ਼ਨਰਜ਼ ਵੈੱਲਫ਼ੇਅਰ ਐਸੋਸੀਏਸ਼ਨ, ਓਨਟਾਰੀਓ (ਕੈਨੇਡਾ) ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ 26 ਅਕਤੂਬਰ ਨੂੰ ਜਾਰੀ ਪੱਤਰ ਨੰ: 3/21/2016-3 ਵਿਪਪਤ/866490/1 ਅਨੁਸਾਰ ਪੰਜਾਬ ਸਰਕਾਰ ਦੇ ਪਰਵਾਸੀ ਪੈੱਨਸ਼ਨਰਾਂ ਦੇ ਮਹਿੰਗਾਈ ਭੱਤੇ ਦੀ ਕਟੋਤੀ ‘ਤੇ ਰੋਕ ਲਗਾ ਦਿੱਤੀ ਗਈ ਹੈ ਜਿਸ ਨਾਲ ਵਿਸ਼ਵ-ਭਰ ਵਿੱਚ ਵੱਸਦੇ ਪੰਜਾਬ ਦੇ ਸਰਕਾਰੀ ਅਤੇ ਨੀਮ-ਸਰਕਾਰੀ ਅਦਾਰਿਆਂ ਦੇ ਲੱਗਭੱਗ ਦੋ ਲੱਖ ਪੈੱਨਸ਼ਨਰਾਂ ਨੂੰ ਰਾਹਤ ਮਹਿਸੂਸ ਹੋਈ ਹੈ। ਇਹ ਰਾਹਤ ਭਾਵੇਂ ‘ਅਗਲੇ ਹੁਕਮਾਂ ਤੱਕ’ ਹੈ ਪਰ ਫਿਰ ਵੀ ਪੈੱਨਸ਼ਨਰਾਂ ਦੀ ਇਹ ਵੱਡੀ ਪ੍ਰਾਪਤੀ ਹੈ ਅਤੇ ਪੰਜਾਬ ਸਰਕਾਰ ਇਸ ਬਦਲੇ ਧੰਨਵਾਦ ਦੀ ਪਾਤਰ ਹੈ।
ਭੱਤਿਆਂ ਦੀ ਕਟੌਤੀ ਵਾਲੇ 16 ਸਤੰਬਰ ਵਾਲੇ ਪੱਤਰ ਦੀ ਪੱਕੀ ਵਾਪਸੀ ਵਾਸਤੇ ਅਤੇ ਸਬੰਧਿਤ ਮਸਲਿਆਂ ‘ਤੇ ਵਿਚਾਰ ਕਰਨ ਲਈ ਪੈੱਨਸ਼ਨਜ਼ ਐਸੋਸੀਏਸ਼ਨ ਦੀ ਅਗਲੀ ਮੀਟਿੰਗ 13 ਨਵੰਬਰ, 2016 ਦਿਨ ਐਤਵਾਰ ਨੂੰ ਬਾਅਦ ਦੁਪਹਿਰ 2.00 ਵਜੇ ਗੁਰਦੁਆਰਾ ਸਾਹਿਬ ਰੈਕਸਡੇਲ, 47 ਬੇਵੁੱਡ ਡਰਾਈਵ ਈਟੋਬੀਕੋ (ਨੇੜੇ ਹਾਈਵੇਅ 27 ਅਤੇ ਐਲਬੀਅਨ ਰੋਡ) ਵਿਖੇ ਰੱਖੀ ਗਈ ਹੈ। ਐਸੋਸੀਏਸ਼ਨ ਦੇ ਸਮੂਹ-ਮੈਂਬਰਾਂ ਅਤੇ ਪੈੱਨਸ਼ਨਰਾਂ ਨੂੰ ਸਮੇਂ ਸਿਰ ਪੁੱਜਣ ਦੀ ਅਪੀਲ ਕੀਤੀ ਜਾਂਦੀ ਹੈ। ਮੀਟਿੰਗ ਸਥਾਨ ‘ਤੇ ਪਹੁੰਚਣ ਲਈ ਬੱਸ ਨੰਬਰ 11, 511, 50, 36, 22 ਲਈਆਂ ਜਾ ਸਕਦੀਆਂ ਹਨ।
ਇਸ ਦੇ ਨਾਲ ਹੀ ਇਹ ਸੂਚਨਾ ਸਾਂਝੀ ਕੀਤੀ ਜਾਂਦੀ ਹੈ ਕਿ ਪੈੱਨਸ਼ਨਰਾਂ ਦੇ ਲਾਈਫ਼ ਸਰਟੀਫ਼ੀਕੇਟ 6 ਨਵੰਬਰ 2016 ਦਿਨ ਐਤਵਾਰ ਨੂੰ ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ, ਬਰੈਂਪਟਨ ਵਿੱਚ ਬਣਾਏ ਜਾ ਰਹੇ ਹਨ। ਇਹ ਸਕੂਲ 180 ਸੈਂਡਲਵੁੱਡ ਪਾਰਕਵੇਅ ਅਤੇ ਕੈਨੇਡੀ ਰੋਡ ਦੇ ਨੇੜਲੇ ਪਲਾਜ਼ੇ ਵਿੱਚ ਸਥਿਤ ਹੈ। ਐਸੋਸੀਏਸ਼ਨ ਇਸ ਕਾਰਜ ਵਿੱਚ ਸਕੂਲ ਦੇ ਪ੍ਰਬੰਧਕਾਂ ਅਤੇ ਐਕਸ-ਸਰਵਿਸਮੈਨ ਐਸੋਸੀਏਸ਼ਨ ਨਾਲ ਪੂਰਾ ਸਹਿਯੋਗ ਕਰ ਰਹੀ ਹੈ। ਛੇ ਨਵੰਬਰ ਵਾਲੇ ਦਿਨ ਐਸੋਸੀਏਸ਼ਨ ਦੇ ਅਹੁਦੇਦਾਰ ਅਤੇ ਸਰਗ਼ਰਮ ਮੈਂਬਰ ਉੱਥੇ ਹਾਜ਼ਰ ਰਹਿ ਕੇ ਪੈੱਨਸ਼ਨਰਾਂ ਦੀ ਮਦਦ ਕਰਨਗੇ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਸਕੂਲ ਦੇ ਫ਼ੋਨ ਨੰਬਰ 905-840-4500 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਐਸੋਸੀਏਸ਼ਨ ਨਾਲ ਸਬੰਧਿਤ ਕਿਸੇ ਵੀ ਜਾਣਕਾਰੀ ਲਈ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਬੜਿੰਗ (647-963-0331), ਚੇਅਰਮੈਨ ਡਾ. ਪਰਮਜੀਤ ਸਿੰਘ ਢਿੱਲੋਂ (416-527-1040), ਸੀਨੀਅਰ ਮੀਤ ਪ੍ਰਧਾਨ ਮੱਲ ਸਿੰਘ ਬਾਸੀ (416-995-4546), ਉੱਪ-ਪ੍ਰਧਾਨ ਬਲਦੇਵ ਸਿੰਘ ਬਰਾੜ (647-621-8413), ਜੂਨੀਅਰ ਉੱਪ-ਪ੍ਰਧਾਨ ਤਾਰਾ ਸਿੰਘ ਗਰਚਾ (905-794-2235), ਜਨਰਲ ਸਕੱਤਰ ਪ੍ਰੋ. ਜਗੀਰ ਸਿੰਘ ਕਾਹਲੋਂ (647-533-8297), ਸਕੱਤਰ ਪ੍ਰਿਤਪਾਲ ਸਿੰਘ ਸਚਦੇਵਾ (647-769-1972), ਸੰਯੁਕਤ ਸਕੱਤਰ ਹਰਪ੍ਰੀਤ ਸਿੰਘ (702-937-7491), ਮੀਡੀਆ ਸਕੱਤਰ ਸੁਰਿੰਦਰ ਸਿੰਘ ਪਾਮਾ (647-949-6738), ਵਿੱਤ-ਸਕੱਤਰ ਹਰੀ ਸਿੰਘ (647-515-4752) ਅਤੇ ਮੀਤ ਵਿੱਤ-ਸਕੱਤਰ ਮੁਹਿੰਦਰ ਸਿੰਘ ਮੋਹੀ (416-659-1232) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …