Breaking News
Home / ਦੁਨੀਆ / ਸਿੱਖ ਨੇਸ਼ਨ ਵਲੋਂ ਸਲਾਨਾ ਖੂਨਦਾਨ ਕੈਂਪ 4 ਨਵੰਬਰ ਤੋਂ

ਸਿੱਖ ਨੇਸ਼ਨ ਵਲੋਂ ਸਲਾਨਾ ਖੂਨਦਾਨ ਕੈਂਪ 4 ਨਵੰਬਰ ਤੋਂ

logo-2-1-300x105-3-300x105ਬਰੈਂਪਟਨ : ਸਿੱਖ ਨੇਸ਼ਨ ਵਲੋਂ 1984 ਦੇ ਸਿੱਖ ਨਸਲਕੁਸ਼ੀ ਦੀ ਯਾਦ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖੂਨ ਦਾਨ ਕੈਂਪ ਲਗਵਾਏ ਜਾ ਰਹੇ ਹਨ। ਸਿੱਖ ਨੇਸ਼ਨ (ਸਿੱਖ ਕੌਮ) ਵਲੋਂ ਕਨੈਡਾ ਵਿਚ ਖੂਨ ਦਾਨ ਕੈਂਪ 1999 ਤੋਂ ਸ਼ੁਰੂ ਕੀਤੇ ਗਏ ਅਤੇ ਸਾਲ 2015 ਤੱਕ ਦੁਨੀਆ ਭਰ ਵਿਚ ਇਸ ਮੁਹਿੰਮ ਸਦਕਾ 113,000 ਕੀਮਤੀ ਜਾਨਾਂ ਬਚਾਈਆਂ ਜਾ ਚੁੱਕੀਆ ਹਨ।ਸਿੱਖ ਕੌਮ ਦੇ ਸੇਵਾਦਾਰਾਂ ਵਲੋਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਮੁਹਿੰਮ ਵਿਚ ਵੱਧ ਚੱੜ ਕੇ ਹਿਸਾ ਪਾਉਣ। ਖੂਨਦਾਨ ਕੈਂਪਾਂ ਦਾ ਵੇਰਵਾ ਇਸ ਪ੍ਰਕਾਰ ਹੈ: 4 ਨਵੰਬਰ 2016 ਨੂੰ 4:00 ਤੋਂ 8 ਵਜੇ ਤਕ ਵੁੱਡਬਾਈਨ ਸੈਂਟਰ (ਰੈਕਸਡੇਲ) ਵਿਖੇ ਜੋ ਕੇ 500 ਰੈਕਸਡੇਲ ਬੁਲੇਵਾਰਡ ਈਟੋਬੀਕੋ ਤੇ ਸਥਿਤ ਹੈ। 5 ਨਵੰਬਰ 2016 ਨੂੰ ਖਾਲਸਾ ਕਮਿਊਨਿਟੀ ਸਕੂਲ (ਬਰੈਂਪਟਨ) 69 ਮੇਟਲੈਂਡ ਡਰਾਈਵ ਬਰੈਂਪਟਨ ਵਿਖੇ 12 ਵਜੇ ਤੋਂ 4 ਵਜੇ ਤੱਕ। 12 ਨਵੰਬਰ 2016 ਨੂੰ ਉਂਟੈਰੀੳ ਖਾਲਸਾ ਦਰਬਾਰ 7080 ਡਿਕਸੀ ਰੋਡ ਮਿਸੀਸਾਗਾ ਵਿਖੇ ਅਤੇ ਇਸ ਤੋ ਇਲਾਵਾ 12 ਨਵੰਬਰ 2016 ਨੂੰ ਐਨਕਾਸਟਰ / ਹੈਮਿਲਟਨ 35 ਸਟੋਨ ਚਰਚ ਰੋਡ ਹੈਮਿਲਟਨ ਵਖੇ 10 ਵਜੇ ਸਵੇਰੇ ਤੋਂ 12 ਵਜੇ ਤੱਕ ਕੈਂਪ ਲਗਣਗੇ।ਏਸ ਸਾਲ ਪਹਿਲੀ ਵਾਰ ਕੈਂਪ ਅੋਟਵਾ ਵਿਚ 1575 ਕਾਰਲਿੰਗ ਏਵਿਨਊ ਵਿਖੇ 19 ਨਵੰਬਰ 2016 ਨੂੰ 9:45 ਵੱਜੇ ਸਵੇਰੇ ਤੋਂ 12 ਵੱਜੇ ਤੱਕ ਲਗਣਗੇ। ਹੋਰ ਵਧੇਰੀ ਜਾਣਕਾਰੀ ਲਾਈ 647-708-1984 ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਅਮਰੀਕਾ ‘ਚ ਖੰਨਾ ਦੇ ਗੁਰਪ੍ਰੀਤ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ

ਖੰਨਾ/ਬਿਊਰੋ ਨਿਊਜ਼ : ਲੁਧਿਆਣਾ ਦੇ ਕਸਬਾ ਖੰਨਾ ਅਧੀਨ ਆਉਂਦੇ ਪਿੰਡ ਚਕੋਹੀ ਦੇ ਨੌਜਵਾਨ ਗੁਰਪ੍ਰੀਤ ਸਿੰਘ …