Breaking News
Home / ਦੁਨੀਆ / ਭਾਰਤ ਤੋਂ ਮਿਲੇ ਪਿਆਰ ਨਾਲ ਬਾਗੋਬਾਗ ਹੈ ਮਲਾਲਾ

ਭਾਰਤ ਤੋਂ ਮਿਲੇ ਪਿਆਰ ਨਾਲ ਬਾਗੋਬਾਗ ਹੈ ਮਲਾਲਾ

ਭਾਰਤੀ ਲੜਕੀਆਂ ਲਈ ਕੰਮ ਕਰਨਾ ਚਾਹੁੰਦੀ ਹੈ ਨੋਬਲ ਸ਼ਾਂਤੀ ਵਿਜੇਤਾ
ਦਾਵੋਸ/ਬਿਊਰੋ ਨਿਊਜ਼: ਭਾਰਤੀਆਂ ਤੋਂ ਮਿਲ ਰਹੇ ਪਿਆਰ ਅਤੇ ਹਮਾਇਤ ਤੋਂ ਖੁਸ਼ ਪਾਕਿਸਤਾਨੀ ਕਾਰਕੁਨ ਮਲਾਲਾ ਯੂਸਫ਼ਜ਼ਈ (20) ਨੇ ਕਿਹਾ ਹੈ ਕਿ ਉਹ ਭਾਰਤ ਦਾ ਦੌਰਾ ਕਰਕੇ ਉਥੇ ਲੜਕੀਆਂ ਲਈ ਕੰਮ ਕਰਨਾ ਚਾਹੁੰਦੀ ਹੈ।ਨੋਬੇਲ ਪੁਰਸਕਾਰ ਜੇਤੂ ਮਲਾਲਾ ਨੇ ਕਿਹਾ ਕਿ ਭਾਰਤ ਬਾਰੇ ਉਹ ਪਹਿਲਾਂ ਹੀ ਬਹੁਤ ਕੁਝ ਜਾਣ ਚੁੱਕੀ ਹੈ ਅਤੇ ਉਹ ਭਾਰਤੀ ਫਿਲਮਾਂ ਅਤੇ ਨਾਟਕਾਂ ਦੀ ਵੱਡੀ ਪ੍ਰਸ਼ੰਸਕ ਹੈ। ਉਸ ਨੇ ਕਿਹਾ ਕਿ ਉਹ ਭਾਰਤੀ ਸੱਭਿਆਚਾਰ ਅਤੇ ਉਥੋਂ ਦੀਆਂ ਕਦਰਾਂ-ਕੀਮਤਾਂ ਨੂੰ ਸਮਝਣਾ ਚਾਹੁੰਦੀ ਹੈ।ਵਿਸ਼ਵ ਆਰਥਿਕ ਫੋਰਮ ਦੀ ਸਾਲਾਨਾ ਬੈਠਕ ਵਿਚ ਹਿੱਸਾ ਲੈਣ ਆਈ ਮਲਾਲਾ ਨੇ ਕਈ ਆਲਮੀ ਆਗੂਆਂ ਨਾਲ ਮੁਲਾਕਾਤ ਵੀ ਕੀਤੀ।
ਔਰਤਾਂ ਦੇ ਅਧਿਕਾਰਾਂ ਬਾਰੇ ਨੌਜਵਾਨਾਂ ਨੂੰ ਸਿੱਖਿਅਤ ਕਰਨ ਦੀ ਲੋੜ: ਮਲਾਲਾ
ਦਾਵੋਸ : ਲੜਕੀਆਂ ਦੀ ਸਿੱਖਿਆ ਤੇ ਲਿੰਗ ਸਮਾਨਤਾ ਲਈ ਦੁਨੀਆ ਭਰ ਵਿੱਚ ਅਵਾਜ਼ ਉਠਾਉਣ ਵਾਲੀ ਮਲਾਲਾ ਯੂਸਫ਼ਜ਼ਈ ਨੇ ਔਰਤਾਂ ਦੇ ਅਧਿਕਾਰਾਂ ਬਾਰੇ ਨੌਜਵਾਨਾਂ ਨੂੰ ਸਿੱਖਿਅਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ਹੈ। ਉਹ ਇਥੇ ਵਿਸ਼ਵ ਆਰਥਿਕ ਫੋਰਮ ਦੀ ਮੀਟਿੰਗ ਦੌਰਾਨ ਸੰਬੋਧਨ ਕਰ ਰਹੀ ਸੀ। ਮਲਾਲਾ ਨੇ ਕਿਹਾ ਕਿ ਅਜਿਹੀ ਸਿੱਖਿਆ ਲਿੰਗ ਅਸਮਾਨਤਾ ਦਾ ਖਾਤਮਾ ਕਰਨ ਲਈ ਅਹਿਮ ਕਦਮ ਹੋਵੇਗਾ। ਉਸ ਨੇ ਕਿਹਾ, ‘ਜਦੋਂ ਅਸੀਂ ਨਾਰੀਵਾਦ ਅਤੇ ਔਰਤਾਂ ਦੇ ਅਧਿਕਾਰਾਂ ਦੀ ਗੱਲ ਕਰਦੇ ਹਾਂ ਤਾਂ ਅਸੀਂ ਅਸਲ ਵਿੱਚ ਪੁਰਸ਼ਾਂ ਨੂੰ ਸੰਬੋਧਨ ਕਰ ਰਹੇ ਹੁੰਦੇ ਹਾਂ। ਪੁਰਸ਼ਾਂ ਨੂੰ ਵੱਡੀ ਭੂਮਿਕਾ ਨਿਭਾਉਣੀ ਹੈ। ਨੌਜਵਾਨਾਂ ਨੂੰ ਚੇਤੇ ਰੱਖਣ ਹੋਵੇਗਾ ਕਿ ਸਭ ਔਰਤਾਂ ਅਤੇ ਆਲੇ ਦੁਆਲੇ ਵਾਲਿਆਂ ਕੋਲ ਸਮਾਨ ਅਧਿਕਾਰ ਹਨ ਅਤੇ ਉਹ ਸਮਾਨਤਾ ਦੀ ਇਸ ਮੁਹਿੰਮ ਦਾ ਇਕ ਹਿੱਸਾ ਹਨ।’ ਮਲਾਲਾ, ਜਿਸ ਨੇ ਤਾਲਿਬਾਨ ਦੇ ਲੜਕੀਆਂ ਦੇ ਸਕੂਲ ਜਾਣ ‘ਤੇ ਪਾਬੰਦੀ ਲਾਉਣ ਦੇ ਫੈਸਲੇ ਖ਼ਿਲਾਫ਼ ਅਵਾਜ਼ ਬੁਲੰਦ ਕੀਤੀ ਸੀ, ਨੇ ਕਿਹਾ ਕਿ ਸਿੱਖਿਆ ਸਿਰਫ਼ ਕਿਤਾਬਾਂ ਪੜ੍ਹਨਾ ਹੀ ਨਹੀਂ, ਸਗੋਂ ਔਰਤਾਂ ਨੂੰ ਅਮਲੀ ਤੌਰ ‘ਤੇ ਸ਼ਕਤੀ ਪ੍ਰਦਾਨ ਕਰਨਾ ਹੈ। ਤਾਲਿਬਾਨ ਜਾਣਦੇ ਸਨ ਕਿ ਸਿੱਖਿਅਤ ਹੋਣ ਨਾਲ ਔਰਤਾਂ ਸ਼ਕਤੀਸ਼ਾਲੀ ਬਣਨਗੀਆਂ ਤੇ ਉਹ ਅਜਿਹਾ ਨਹੀਂ ਹੋਣ ਦੇਣਾ ਚਾਹੁੰਦੇ।

Check Also

ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ

ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …