Breaking News
Home / ਦੁਨੀਆ / ਆਈ ਐਸ ‘ਚ ਸ਼ਾਮਲ ਹੋਣ ਵਾਲੀ ਸਿੱਖ ਕੁੜੀ ਨੂੰ ਤਿੰਨ ਸਾਲ ਦੀ ਸਜ਼ਾ

ਆਈ ਐਸ ‘ਚ ਸ਼ਾਮਲ ਹੋਣ ਵਾਲੀ ਸਿੱਖ ਕੁੜੀ ਨੂੰ ਤਿੰਨ ਸਾਲ ਦੀ ਸਜ਼ਾ

ਨਵੀਂ ਦਿੱਲੀ :ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦਾ ਹਿੱਸਾ ਬਣਨ ਚੱਲੀ ਬਰਤਾਨਵੀ ਸਿੱਖ ਮੁਟਿਆਰ ਨੂੰ ਯੂ.ਕੇ. ਦੀ ਅਦਾਲਤ ਨੇ ਸਾਢੇ ਤਿੰਨ ਸਾਲਾਂ ਦੀ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ। ਦੋਸ਼ੀ ਸੰਦੀਪ ਸਮਰਾ ਨੇ ਜੁਰਮ ਕਬੂਲ ਕਰ ਲਿਆ ਹੈ। 18 ਸਾਲਾ ਸੰਦੀਪ ਨੇ ਇਸਲਾਮ ਧਰਮ ਅਪਣਾ ਲਿਆ ਸੀ ਤੇ ਉਸ ਨੇ ਦਾਅਵਾ ਕੀਤਾ ਸੀ ਕਿ ਉਹ ਜੰਗ ਲੱਗੇ ਸੀਰੀਆ ਵਿਚ ਨਰਸ ਵਜੋਂ ਕੰਮ ਕਰਨਾ ਚਾਹੁੰਦੀ ਹੈ। ਬਰਮਿੰਘਮ ਕਰਾਊਨ ਕੋਰਟ ਦੀ ਜੱਜ ਮੈਲਬਰਨ ਇਨਮਾਨ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਨਾਲ ਇਸ ਕੱਟੜਪੰਥੀ ਦਹਿਸ਼ਤਗਰਦੀ ਜਥੇਬੰਦੀ ਤੋਂ ਪ੍ਰਭਾਵਿਤ ਹੈ। ਸੰਦੀਪ ਨੂੰ ਪਿਛਲੇ ਸਾਲ ਜੂਨ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਸਰਕਾਰੀ ਵਕੀਲ ਕਿਊ ਸੀ ਸਾਰਾਹ ਵਾਈਟ ਹਾਊਸ ਨੇ ਅਦਾਲਤ ਨੂੰ ਦੱਸਿਆ ਸੀ ਕਿ ਸਮਰਾ ਦੇ ਇਰਾਦੇ ਵਟਸਐਪ ਅਤੇ ਟੈਲੀਗ੍ਰਾਮ ਰਾਹੀਂ ਭੇਜੇ ਸੰਦੇਸ਼ਾਂ ਤੋਂ ਪ੍ਰਗਟ ਹੁੰਦੇ ਹਨ। ਕਵੈਂਟਰੀ ਦੇ ਲੇਇੰਗ ਹਾਲ ਸਕੂਲ ਦੀ ਵਿਦਿਆਰਥਣ ਰਹਿ ਚੁੱਕੀ ਸੰਦੀਪ ਸਮਰਾ ਨੇ ਜੁਲਾਈ 2015 ਨੂੰ ਸਿਰਫ 16 ਸਾਲ ਦੀ ਉਮਰ ਵਿੱਚ ਹੀ ਸੀ ਇਸਲਾਮ ਧਰਮ ਅਪਣਾ ਲਿਆ ਸੀ। ਥੋੜ੍ਹੇ ਸਮੇਂ ਬਾਅਦ ਉਸ ਦੇ ਇਸਲਾਮਿਕ ਸਟੇਟ ਦੀ ਹਮਾਇਤੀ ਹੋਣ ਬਾਰੇ ਪਤਾ ਲੱਗਾ ਸੀ।

Check Also

ਡੈਲਾਵੇਅਰ ਦੇ ਆਗੂਆਂ ਨੇ ਵਿਸਾਖੀ ਮੌਕੇ ਭੰਗੜੇ ਨਾਲ ਬੰਨ੍ਹਿਆ ਰੰਗ

ਭਾਰਤ ‘ਚ ਤਿਆਰ ਕੀਤੀ ਗਈ ਸੀ ਪੁਸ਼ਾਕ; ਅਮਰੀਕੀ ਆਗੂਆਂ ਨੇ ਪਾਈ ਧਮਾਲ ਨਿਊ ਕੈਸਲ/ਬਿਊਰੋ ਨਿਊਜ਼ …