Breaking News
Home / ਦੁਨੀਆ / ਪਾਕਿਸਤਾਨ ਭ੍ਰਿਸ਼ਟਾਚਾਰ ਸੂਚਕਾਂਕ ਵਿੱਚ 140ਵੇਂ ਸਥਾਨ ਉਤੇ

ਪਾਕਿਸਤਾਨ ਭ੍ਰਿਸ਼ਟਾਚਾਰ ਸੂਚਕਾਂਕ ਵਿੱਚ 140ਵੇਂ ਸਥਾਨ ਉਤੇ

ਇਮਰਾਨ ਸਰਕਾਰ ਲਈ ਵੱਡਾ ਝਟਕਾ
ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ 2021 ਦੇ ਵਿਸ਼ਵ ਭ੍ਰਿਸ਼ਟਾਚਾਰ ਧਾਰਨਾ ਸੂਚਕਾਂਕ (ਸੀਪੀਆਈ) ਵਿੱਚ 16 ਅੰਕ ਹੇਠਾਂ ਖਿਸਕ ਕੇ 180 ਮੁਲਕਾਂ ਵਿਚੋਂ 140ਵੇਂ ਸਥਾਨ ‘ਤੇ ਪੁੱਜ ਗਿਆ ਹੈ। ਇਹ ਖੁਲਾਸਾ ਟਰਾਂਸਪੇਰੈਂਸੀ ਇੰਟਰਨੈਸ਼ਨਲ ਦੀ ਰਿਪੋਰਟ ਵਿੱਚ ਕੀਤਾ ਗਿਆ ਹੈ। ਇਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਸਰਕਾਰ ਲਈ ਵੱਡਾ ਝਟਕਾ ਹੈ ਜੋ ਸਵੱਛ ਸ਼ਾਸਨ ਮੁਹੱਈਆ ਕਰਾਉਣ ਦਾ ਵਾਅਦਾ ਕਰਕੇ ਸੱਤਾ ‘ਤੇ ਕਾਬਜ਼ ਹੋਈ ਸੀ। ਰਿਪੋਰਟ ਅਨੁਸਾਰ ਵਿਸ਼ਵ ਵਿੱਚ ਭ੍ਰਿਸ਼ਟਾਚਾਰ ਦਾ ਪੱਧਰ ਸਥਿਰ ਹੈ ਅਤੇ 86 ਫੀਸਦੀ ਮੁਲਕਾਂ ਨੇ ਬੀਤੇ 10 ਵਰ੍ਹਿਆਂ ‘ਚ ਬਹੁਤ ਘੱਟ ਜਾਂ ਕੋਈ ਸੁਧਾਰ ਨਹੀਂ ਕੀਤਾ ਹੈ। ਸਾਲ 2020 ਵਿੱਚ ਪਾਕਿਸਤਾਨ ਦਾ ਸੀਪੀਆਈ 31 ਸੀ ਅਤੇ 180 ਮੁਲਕਾਂ ਵਿੱਚ ਉਸ ਦਾ ਸਥਾਨ 124ਵਾਂ ਸੀ। ਟਰਾਂਸਪੇਰੈਂਸੀ ਇੰਟਰਨੈਸ਼ਨਲ ਅਨੁਸਾਰ ਹੁਣ ਪਾਕਿਸਤਾਨ ਦਾ ਭ੍ਰਿਸ਼ਟਾਚਾਰ ਸਕੋਰ 28 ਹੈ ਜਦੋਂ ਕਿ ਇਹ ਸੂਚਕਾਂਕ ਵਿੱਚ 140ਵੇਂ ਸਥਾਨ ‘ਤੇ ਹੈ। ਭਾਰਤ ਦਾ ਸਕੋਰ 40 ਹੈ ਅਤੇ ਉਹ 85ਵੇਂ ਸਥਾਨ ‘ਤੇ ਹੈ, ਜਦੋਂ ਕਿ ਬੰਗਲਾਦੇਸ਼ ਦਾ ਸੀਪੀਆਈ 26 ਹੈ ਅਤੇ ਉਸ ਦਾ ਸਥਾਨ 147ਵਾਂ ਹੈ। ਇਹ ਰਿਪੋਰਟ ਅਜਿਹੇ ਸਮੇਂ ਵਿੱਚ ਆਈ ਹੈ ਜਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ‘ਤੇ ਆਪਣੀ ਸਰਕਾਰ ਦੇ ਪ੍ਰਦਰਸ਼ਨ ਵਿੱਚ ਸੁਧਾਰ ਕਰਨ ਦਾ ਦਬਾਅ ਹੈ।

Check Also

ਪੰਜ ਸਾਲਾਂ ‘ਚ 27 ਲੱਖ ਪਾਕਿਸਤਾਨੀਆਂ ਦੇ ਡੇਟਾ ‘ਚ ਸੰਨ੍ਹ

ਕੌਮੀ ਡੇਟਾਬੇਸ ਤੇ ਰਜਿਸਟ੍ਰੇਸ਼ਨ ਅਥਾਰਿਟੀ ਤੋਂ ਡੇਟਾ ਲੀਕ ਹੋਣ ਦਾ ਦਾਅਵਾ ਸੀਨੀਅਰ ਅਧਿਕਾਰੀਆਂ ਖਿਲਾਫ਼ ਕਾਰਵਾਈ …