ਚਰਨ ਸਿੰਘ ਰਾਏ
ਕੈਨੇਡਾ ਵਿਚ ਹਰ ਸਾਲ ਬਹੁਤ ਵਿਅਕਤੀ ਨਵੇਂ ਆਉਂਦੇ ਹਨ ਅਤੇ ਹਰ ਸਾਲ ਸਰਦੀਆਂ ਵਿਚ ਡਰਾਈਵ ਕਰਨਾ ਉਨ੍ਹਾਂ ਵਾਸਤੇ ਇਕ ਨਵਾਂ ਤਜਰਬਾ ਹੁੰਦਾ ਹੈ। ਜੇ ਬਿਨਾਂ ਸਿਖੇ ਤੋਂ ਡਰਾਈਵ ਕਰੀਏ ਤਾਂ ਕਈ ਵਾਰ ਸਥਿਤੀ ਬੜੀ ਗੁੰਝਲਦਾਰ ਵੀ ਜੋ ਜਾਂਦੀ ਹੈ। ਨਵੇਂ ਡਰਾੲਵਿਰਾਂ ਦੀ ਇੰਸ਼ੋਰੈਂਸ ਪਹਿਲਾਂ ਹੀ ਬਹੁਤ ਜ਼ਿਆਦਾ ਹੁੰਦੀ ਹੈ,ਪਰ ਤਜਰਬੇ ਦੀ ਘਾਟ ਕਰਕੇ ਸਲਿਪਰੀ ਰੋਡ ਤੇ ਗੱਡੀ ਘੁੰਮ ਕੇ ਜੇ ਦੂਸਰੀ ਕਾਰ ਨਾਲ ਜਰਾ ਜਿੰਨਾ ਵੀ ਟਕਰਾ ਗਈ ਤਾਂ ਕਾਰ ਇੰਸ਼ੋਰੈਂਸ ਦੁਗਣੀ ਭਾਵ 600-700 ਡਾਲਰ ਮਹੀਨਾ ਤੱਕ ਹੋ ਜਾਂਦੀ ਹੈ।
ਸਰਦੀਆਂ ਵਿਚ ਟਾਇਰਾਂ ਦੀ ਸਿਹਤ ਬਹੁਤ ਹੀ ਮਹੱਤਵਪੂਰਨ ਹੈ ਕਿਉਂਕਿ ਟਾਇਰ ਹੀ ਗੱਡੀ ਅਤੇ ਸੜਕ ਵਿਚ ਸੰਪਰਕ ਦਾ ਇਕੋ ਇਕ ਜਰੀਆ ਹੁੰਦੇ ਹਨ। ਸਹੀ ਤਰੀਕੇ ਨਾਲ ਭਰੀ ਹਵਾ,ਵਧੀਆ ਵਿੰਟਰ ਟਾਇਰਾਂ ਨਾਲ ਜਿਥੇ ਗੱਡੀ ਦੀ ਗਰਿਪ ਸੜਕ ‘ਤੇ ਪੂਰੀ ਰਹਿੰਦੀ ਹੈ,ਉਥੇ ਤੇਲ ਵੀ ਘੱਟ ਖਾਂਦੀ ਹੈ। ਠੰਡ ਵਿਚ ਹਮੇਸਾ ਹੀ ਟਾਇਰਾਂ ਦਾ ਪਰੈਸ਼ਰ ਵੀ ਘਟਦਾ ਰਹਿੰਦਾ ਹੈ ਇਸ ਕਰਕੇ ਵਾਰ-ਵਾਰ ਹਵਾ ਚੈਕ ਕਰਨੀ ਪੈਂਦੀ ਹੈ। ਕਿੰਨਾ ਪਰੈਸ਼ਰ ਚਾਹੀਦਾ ਹੈ,ਹਰ ਇਕ ਗੱਡੀ ਦੇ ਸਾਈਡ ਡੋਰ ਤੇ ਲਿਖਿਆ ਹੁੰਦਾ ਹੈ। ਵਿੰਟਰ ਟਾਇਰਾਂ ਵਿਚ ਗਰੂਵ 30% ਤੱਕ ਵੱਧ ਹੋਣ ਕਰਕੇ ਗਰਿਪ ਵੱਧ ਰਹਿੰਦਾ ਹੈ। ਵਿੰਟਰ ਟਾਇਰ ਸਿਰਫ ਬਰਫ ਵਾਸਤੇ ਹੀ ਨਹੀਂ ਹੁੰਦੇ ਇਹ ਠੰਡ ਵਾਸਤੇ ਵੀ ਹੁੰਦੇ ਹਨ ਕਿਉਂਕਿ ਆਮ ਟਾਇਰ ਠੰਡ ਵਿਚ ਸਖਤ ਹੋ ਜਾਂਦੇ ਹਨ ਪਰ ਵਿੰਟਰ ਟਾਇਰ ਲਚਕੀਲੇ ਰਹਿੰਦੇ ਹਨ ਅਤੇ ਵੱਧ ਟਰੈਕਸਨ ਅਤੇ ਗਰਿਪ ਕਰਕੇ ਕਾਰ ਦਾ ਸਬੰਧ ਸੜਕ ਨਾਲ ਬਣਾਈ ਰੱਖਦੇ ਹਨ। ਸਰਦੀਆਂ ਦੀ ਡਰਾਈਵਿੰਗ ਵਿਚ ਸਭ ਨਾਲੋਂ ਖਤਰਨਾਕ ਹਾਲਾਤ ਉਦੋਂ ਹੁੰਦੀ ਹੈ ਜਦੋਂ ਗੱਡੀ ਸਕਿੱਡ ਕਰ ਜਾਂਦੀ ਹੈ ਜਾਂ ਘੁੰਮ ਜਾਂਦੀ ਹੈ,ਜਦੋਂ ਬਰੇਕ ਕੰਮ ਕਰਨਾ ਛੱਡ ਜਾਂਦੇ ਹਨ, ਸਟੇਰਿੰਗ ਵੀ ਕੰਮ ਨਹੀਂ ਕਰਦਾ ਅਤੇ ਡਰਾਈਵਰ ਨੂੰ ਪਤਾ ਨਹੀਂ ਲਗਦਾ ਕਿ ਹੁਣ ਗੱਡੀ ਨੂੰ ਕੰਟਰੋਲ ਕਿਵੇਂ ਕਰਨਾ ਹੈ। ਕਾਰ ਸਕਿਡ ਉਦੋਂ ਕਰਦੀ ਹੈ ਜਦੋਂ ਅਸੀਂ ਸਲਿਪਰੀ ਰੋਡ ‘ਤੇ ਲੋੜ ਤੋਂ ਵੱਧ ਸਪੀਡ ਤੇ ਟਰਨ ਮਾਰਨ ਦੀ ਕੋਸ਼ਿਸ਼ ਕਰਦੇ ਹਾਂ। ਇਸ ਵੇਲੇ ਮੂਹਰਲੇ ਵੀਲ ਟਰੈਕਸਨ ਖੋ ਬੈਠਦੇ ਹਨ ਅਤੇ ਕਾਰ ਚੌੜ੍ਹੀ ਟਰਨ ਲੈ ਕੇ ਦੂਸਰੀ ਟਰੈਫਿਕ ਵਿਚ ਵੀ ਜਾ ਵੜਦੀ ਹੈ। ਇਸ ਤਰ੍ਹਾਂ ਹੀ ਸਲਿਪਰੀ ਰੋਡ ਤੇ ਇਕ ਦਮ ਤੇਜ ਬਰੇਕ ਮਾਰਨ ਨਾਲ,ਤੇਜ ਸਪੀਡ ਜਾਂ ਸਟੇਰਿੰਗ ਨੂੰ ਇਕ ਦਮ ਕੱਟ ਮਾਰਨ ਨਾਲ ਪਿਛਲੇ ਵੀਲਾਂ ਦਾ ਸਬੰਧ ਸੜਕ ਨਾਲੋਂ ਟੁੱਟਣ ਕਰਕੇ ਟਰੈਕਸਨ ਖਤਮ ਹੋ ਜਾਂਦੀ ਹੈ ਅਤੇ ਕਾਰ ਸਕਿਡ ਕਰ ਜਾਂਦੀ ਹੈ। ਸਕਿਡਿੰਗ ਤੋਂ ਬਾਅਦ ਗੱਡੀ ਨੂੰ ਕੰਟਰੋਲ ਕਰਨ ਦਾ ਤਰੀਕਾ ਇਕੋ ਹੀ ਹੈ ਸਕਿੱਡ ਚਾਹੇ ਅਗਲੇ ਜਾਂ ਪਿਛਲੇ ਟਾਇਰਾਂ ਦੀ ਹੋਈ ਹੋਵੇ। ਜਦੋਂ ਕਾਰ ਘੁੰਮ ਜਾਵੇ ਤਾਂ ਸਪੀਡ ਤੋ ਪੈਰ ਚੁੱਕਣਾ ਹੈ ਅਤੇ ਜੇ ਪੈਰ ਬਰੇਕਾਂ ਤੇ ਹੈ ਤਾਂ ਵੀ ਪੈਰ ਚੁੱਕ ਲੈਣਾ ਹੈ ਕਿਉਂਕਿ ਇਸ ਵੇਲੇ ਬਰੇਕ ਕੰਮ ਨਹੀਂ ਕਰ ਰਹੇ ਹੁੰਦੇ। ਸਟੇਰਿੰਗ ਨੂੰ ਫੜ੍ਹ ਕੇ ਆਪਣੀ ਨਿਗਾਹ ਉਸ ਪਾਸੇ ਰੱਖਣੀ ਹੈ ਜਿਸ ਪਾਸੇ ਤੁਸੀਂ ਜਾਣਾ ਚਾਹੁੰਦੇ ਹੋ। ਸਪੀਡ ਘੱਟ ਹੋਣ ਤੇ ਕੁਝ ਸਮੇਂ ਬਾਅਦ ਕਾਰ ਦੇ ਟਾਇਰਾਂ ਦਾ ਸਬੰਧ ਸੜਕ ਨਾਲ ਬਣ ਜਾਵੇਗਾ ਅਤੇ ਗੱਡੀ ਪੁਰੀ ਤਰਾਂ ਤੁਹਾਡੇ ਕੰਟਰੋਲ ਵਿਚ ਆ ਜਾਵੇਗੀ। ਜੇ ਇਸ ਤਰ੍ਹਾਂ ਦੀ ਸਥਿਤੀ ਦਾ ਪਹਿਲਾਂ ਪਤਾ ਨਾ ਹੋਵੇ ਤਾਂ ਨਵੇਂ ਡਰਾਈਵਰ ਘਬਰਾ ਕੇ ਬਰੇਕ ਮਾਰਦੇ ਨੇ,ਸਟੇਰਿੰਗ ਨੂੰ ਤੇਜੀ ਨਾਲ ਇਧਰ-ਉਧਰ ਘੁੰਮਾੳਣ ਕਰਕੇ ਕਾਰ ਸਪਿੰਨ ਕਰ ਜਾਂਦੀ ਹੈ ਅਤੇ ਪੂਰਾ ਗੇੜਾ ਖਾ ਜਾਂਦੀ ਹੈ। ਇਹ ਇਕ ਬਹੁਤ ਹੀ ਖਤਰਨਾਕ ਸਥਿਤੀ ਹੁੰਦੀ ਹੈ। ਸਕਿਡ ਤੋਂ ਬਾਅਦ ਗੱਡੀ ਨੂੰ ਕੰਟਰੋਲ ਕਰਨ ਦਾ ਤਰੀਕਾ ਸਿਖਣ ਵਾਸਤੇ ਪਰੈਕਟਿਸ ਕਰਨ ਦੀ ਜ਼ਰੂਰਤ ਪੈਂਦੀ ਹੈ। ਨਵੇਂ ਡਰਾਈਵਰਾਂ ਨੂੰ ਅਤੇ ਬੱਚਿਆਂ ਨੂੰ ਜਿਹਨਾਂ ਨੇ ਹੁਣੇ ਹੀ ਲਾਇਸੈਂਸ ਲਿਆ ਹੈ,ਇਸਦੀ ਪਰੈਕਟਿਸ ਕਰਨੀ ਬਹੁਤ ਬਹੁਤ ਹੀ ਜ਼ਰੂਰੀ ਹੈ, ਕਿਸੇ ਖੁਲੇ,ਬਰਫ ਜੰਮੀਂ ਵਾਲੇ ਤਿਲਕਣੇ ਪਾਰਕ ਲਾਟ ਵਿਚ। ਨਹੀਂ ਤਾਂ ਸਕਿਡ ਦਾ ਪਹਿਲਾ ਤਜਰਵਾ ਸਨੋ-ਸਟੌਰਮ ਵੇਲੇ ਹਾਈਵੇ ਦੇ ਲਾਂਘੇ ਤੋਂ ਬਾਹਰ ਜਾਣ ਵੇਲੇ ਹੋਣਾ ਹੈ,ਜਦੋਂ ਗੱਡੀ ਸਲਿਪ ਕਰਕੇ ਦੂਸਰੀ ਕਾਰ ਨਾਲ ਜਾ ਟਕਰਾਉਣੀ ਹੈ। ਨਵੇਂ ਡਰਾਈਵਰ ਇਸ ਤਰ੍ਹਾਂ ਦੇ ਹਾਲਾਤਾਂ ਵਿਚ ਘਬਰਾ ਕੇ ਗਲਤੀ ਕਰ ਬੈਠਦੇ ਹਨ।
ਬਰਫ ਪੈਣ ਵੇਲੇ ਜੇ ਤਾਪਮਾਨ 0 ਡਿਗਰੀ ਹੈ ਤਾਂ ਤਿਲਕਣ ਬਹੁਤ ਜ਼ਿਆਦਾ ਹੁੰਦੀ ਹੈ ਪਰ ਜੇ ਤਾਪਮਾਨ -20 ਹੈ ਤਾਂ ਆਮ ਸੋਚ ਦੇ ਉਲਟ ਤਿਲਕਣ ਘੱਟ ਜਾਂਦੀ ਹੈ। ਬਲੈਕ ਆਈਸ ਵੀ ਬਹੁਤ ਵੱਡਾ ਖਤਰਾ ਹੈ ਡਰਾੲਿਿਵੰਗ ਵਾਸਤੇ। ਇਹ ਹਮੇਸਾ ਛਾਵਾਂ ਵਾਲੀਆਂ ਥਾਵਾਂ ਤੇ,ਉਚੀ ਨੀਵੀਂ ਸੜਕ ਤੇ ਅਤੇ ਪੁਲਾਂ ਉਪਰ ਆਮ ਹੁੰਦੀ ਹੈ।
ਪੁਰਾਣੀ ਅਤੇ ਕਮਜ਼ੋਰ ਬੈਟਰੀ ਵੀ ਇੰਂਨੀ ਠੰਢ ਵਿਚ ਕੰਮ ਕਰਨਾ ਬੰਦ ਕਰ ਦਿੰਦੀ ਹੈ ਅਤੇ ਗੱਡੀ ਦੁਬਾਰਾ ਸਟਾਰਟ ਨਹੀਂ ਹੁੰਦੀ। ਪੂਰੀ ਬਰਫਵਾਰੀ ਵਿਚ ਕਾਰ ਟੋਹ ਕਰਨ ਵਾਸਤੇ ਟੋ-ਟਰੱਕ ਦਾ ਨੰਬਰ ਹੋਣਾ ਚਾਹੀਦਾ ਹੈ ਅਤੇ ਹਰ ਪਾਸੇ ਤੋਂ ਬੇਵੱਸ ਹੋਣ ਤੇ ਜੇ ਪਤਾ ਨਾਂ ਲੱਗੇ ਕਿ ਹੁਣ ਕੀ ਕਰੀਏ ਤਾਂ ਬੇਝਿਜਕ ਹੋ ਕੇ 911 ਵੀ ਕਾਲ ਕਰ ਸਕਦੇ ਹੋ। ਉਹ ਤੁਹਾਡੀ ਪੂਰੀ-ਪੂਰੀ ਮੱਦਦ ਕਰਨਗੇ।
ਸਰਦੀਆਂ ਦੀ ਡਰਾੲਿਿਵੰਗ ਵਾਸਤੇ ਪੂਰੇ ਬਰੇਕਾਂ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਸਲਿਪਰੀ ਰੋਡ ਤੇ ਕਾਰ ਰੁਕਣ ਨੂੰ ਜ਼ਿਆਦਾ ਸਮਾਂ ਲੱਗਦਾ ਹੈ।ਜੇ ਗੱਡੀ ਵਿਚ ਆਟੀ-ਲਾਕ ਬਰੇਕ ਸਿਸਟਮ ਨਹੀਂ ਹੈ ਤਾਂ ਤਿਲਕਣ ਵਾਲੀ ਜਗਾ ਤੇ ਬਰੇਕ ਲਾਉਣ ਨਾਲ ਗੱਡੀ ਰੁਕਦੀ ਨਹੀਂ,ਉਸ ਵੇਲੇ ਛੱਡ-ਛੱਡ ਕੇ ਬਰੇਕ ਮਾਰਨ ਨਾਲ ਦੇਸੀ ਤਰੀਕੇ ਦਾ ਆਟੀ-ਲਾਕ ਬਰੇਕ ਸਿਸਟਮ ਬਣ ਜਾਂਦਾ ਹੈ ਅਤੇ ਗੱਡੀ ਰੁਕ ਜਾਂਦੀ ਹੈ। ਆਟੀ-ਲਾਕ ਬਰੇਕ ਸਿਸਟਮ ਟਾਇਰਾਂ ਨੂੰ ਲੌਕ ਹੋਣ ਤੋਂ ਰੋਕਦਾ ਹੈ। ਜਦੋ ਅਸੀਂ ਸਖਤ ਬਰੇਕ ਮਾਰਦੇ ਹਾਂ,ਤਾਂ ਵੀਲਾਂ ਵਿਚ ਲੱਗੇ ਸੈਂਸਰ ਨੂੰ ਵੀਲਾਂ ਦੇ ਲੌਕ ਹੋਣ ਦਾ ਪਤਾ ਲੱਗਦਾ ਹੈ ਤਾਂ ਇਹ ਸਿਸਟਮ ਵੀਲਾਂ ਨੂੰ ਆਪਣੇ ਆਪ ਚੱਲਣ ਲਾ ਦਿੰਦਾ ਹੈ। ਉਸ ਵੇਲੇ ਸਾਨੂੰ ਲੱਗਦਾ ਹੈ ਕਿ ਬਰੇਕ ਨਹੀਂ ਲੱਗ ਰਹੇ ਅਤੇ ਗੱਡੀ ਅੱਗੇ ਨੂੰ ਜਾ ਰਹੀ ਹੈ,ਬਰੇਕਾਂ ਵਿਚੋਂ ਆਵਾਜ ਵੀ ਆਉਂਦੀ ਹੈ,ਪਰ ਫਿਰ ਕਾਰ ਇਕ ਦਮ ਰੁਕ ਜਾਂਦੀ ਹੈ। ਇਹ ਛੱਡ-ਛੱਡ ਕੇ ਬਰੇਕ ਮਾਰਨ ਵਰਗਾ ਹੀ ਹੁੰਦਾ ਹੈ। ਇਸ ਤਰ੍ਹਾਂ ਦੇ ਹਾਲਾਤ ਵਿਚ ਨਵੇਂ ਡਰਾਈਵਰ ਨੂੰ ਜੇ ਆਟੀ-ਲਾਕ ਬਰੇਕ ਸਿਸਟਮ ਦਾ ਪਤਾ ਨਾ ਹੋਵੇ ਤਾਂ ਬਹੁਤ ਘਬਰਾ ਜਾਂਦੇ ਹਨ।
ਬਹੁਤ ਜ਼ਿਆਦਾ ਠੰਡ ਹੋਣ ਤੇ ਗੈਸ ਟੈਂਕ ਖਾਲੀ ਹੋਣ ਤੇ ਗੈਸ ਪਾਈਪ ਦੇ ਫਰੀਜ ਹੋਣ ਦਾ ਵੀ ਖਤਰਾ ਹੁੰਦਾ ਹੈ। ਇਸ ਕਰਕੇ ਹੀ ਮਾਈਨਸ ਤਾਪਮਾਨ ਵਿਚ ਕਦੇ ਵੀ ਗੈਸ ਟੈਂਕ ਅੱਧ ਤੋਂ ਵੱਧ ਖਾਲੀ ਨਹੀ ਹੋਣਾ ਚਾਹੀਦਾ ਨਹੀਂ ਤਾਂ ਟੈਂਕ ਵਿਚ ਕੰਡਨਸੇਸਨ ਹੋਣ ਨਾਲ ਗੈਸ ਲਾਈਨ ਫਰੀਜ ਹੋ ਸਕਦੀ ਹੈ ਅਤੇ ਹੁਣ ਕਾਰ ਨੂੰ ਮਕੈਨਿਕ ਹੀ ਠੀਕ ਕਰ ਸਕੇਗਾ।
ਭਾਰੀ ਬਰਫਵਾਰੀ ਤੋਂ ਬਾਅਦ ਕੰਮ ਤੇ ਜਾਣ ਦੀ ਕਾਹਲੀ ਵਿਚ ਅਸੀਂ ਕਾਰ ਤੋਂ ਬਰਫ ਨੂੰ ਪੂਰੀ ਤਰਾਂ ਸਾਫ ਨਹੀਂ ਕਰਦੇ,ਸਿਰਫ ਦੇਖਣ ਜੋਗਾ ਰਾਹ ਬਣਾ ਕੇ ਡਰਾਈਵ ਕਰਨਾ ਸ਼ੁਰੂ ਕਰ ਦਿੰਦੇ ਹਾਂ,ਇਹ ਇਕ ਘੋਰ ਗਲਤੀ ਹੈ ,ਇਸਦੀ ਟਿਕਟ ਵੀ ਮਿਲ ਸਕਦੀ ਹੈ ਕਿਉਂਕਿ ਡਰਾਈਵ ਕਰਦੇ ਸਮੇਂ ਬਰਫ ਉਡਕੇ ਦੂਸਰੇ ਵਹੀਕਲ ਦੇ ਮੂਹਰਲੇ ਸੀਸੇ ਤੇ ਪੈਣ ਕਰਕੇ ਡਰਾਈਵਰ ਨੂੰ ਦੇਖਣ ਵਿਚ ਮੁਸ਼ਕਲ ਆ ਸਕਦੀ ਹੈ ਅਤੇ ਐਕਸੀਡੈਂਟ ਦਾ ਖਤਰਾ ਹੋ ਸਕਦਾ ਹੈ। ਪਹਿਲਾਂ ਇਕ ਐਕਸੀਡੈਂਟ ਗੱਡੀ ਦੇ ਘੁਮਣ ਕਰਕੇ ਹੋਇਆ ਸੀ ਤਾਂ ਇੰਸੋਰੈਂਸ ਬਹੁਤ ਵੱਧ ਗਈ ਸੀ, ਹੁਣ ਬਰਫ ਨਾ ਸਾਫ ਕਰਨ ਦੀ ਇਕ ਟਿਕਟ ਮਿਲ ਗਈ ਤਾਂ ਤੁਸੀਂ ਹਾਈ ਰਿਸਕ ਡਰਾਈਵਰ ਬਣ ਗਏ। ਹੁਣ ਤੁਹਾਡੀ ਇੰਸੋਰੈਂਸ ਹੋਰ ਵੀ ਵੱਧ ਗਈ ਕਿਉਕਿ ਹੁਣ ਤੁਹਾਨੂੰ ਸਿਰਫ ਹਾਈ ਰਿਸਕ ਕਵਰ ਕਰਨ ਵਾਲੀ ਕੰਪਨੀ ਹੀ ਇੰਸੋਰੈਂਸ ਦੇ ਸਕਦੀ ਹੈ।
ਜੇ ਤੁਸੀਂ ਨਵੇਂ ਆਏ ਹੋ ਅਤੇ ਤੁਹਾਨੂੰ ਕਾਰ ਇੰਸੋਰੈਂਸ ਲੈਣ ਵਿਚ ਮੁਸ਼ਕਿਲ ਆ ਰਹੀ ਹੈ ਜਾਂ ਬਹੁਤ ਮਹਿੰਗੀ ਮਿਲ ਰਹੀ ਹੈ ਜਾਂ ਇੰਸੋਰੈਂਸ ਕਰਵਾਈ ਨੂੰ ਸਾਲ ਪੂਰਾ ਹੋ ਗਿਆ ਹੈ ਪਰ ਇੰਸੋਰੈਂਸ ਹਾਲੇ ਵੀ ਘਟੀ ਨਹੀਂ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਜੇ ਤੁਹਾਡੇ ਕੋਲ ਦੋ ਜਾਂ ਵੱਧ ਕਾਰਾਂ ਹਨ ਅਤੇ ਚਾਰ ਲੱਖ ਤੋਂ ਉਪਰ ਘਰ ਹੈ ਤਾਂ ਮੈਂ ਤੁਹਾਨੂੰ ਬਹੁਤ ਵਧੀਆ ਰੇਟ ਦੇ ਸਕਦਾ ਹਾਂ। ਇਸ ਸਬੰਧੀ ਹੋਰ ਜਾਣਾਕਾਰੀ ਲੈਣ ਲਈ ਜਾਂ ਹਰ ਤਰਾਂ ਦੀ ਇੰਸ਼ੋਰੈਂਸ ਜਿਵੇ ਕਾਰ,ਘਰ ਬਿਜ਼ਨੈਸ ਦੀ ਇੰਸ਼ੋਰੈਂਸ ਲਾਈਫ,ਡਿਸਬਿਲਟੀ,ਕਰੀਟੀਕਲ ਇਲਨੈਸ,ਵਿਜਟਰ ਜਾਂ ਸੁਪਰ ਵੀਜਾ ਇੰਸ਼ੋਰੈਂਸ ਜਾਂ ਆਰ ਆਰ ਐਸ ਪੀ ਜਾਂ ਆਰ ਈ ਐਸ ਪੀ ਦੀਆਂ ਸੇਵਾਵਾਂ ਇਕੋ ਹੀ ਜਗਾ ਤੋਂ ਲੈਣ ਲਈ ਤੁਸੀਂ ਮੈਨੂੰ 416-400-9997 ਤੇ ਕਾਲ ਕਰ ਸਕਦੇ ਹੋ । ਚਰਨ ਸਿੰਘ ਰਾਏ ਸੀਨੀਅਰ ਇੰਸੋਰੈਂਸ ਅਡਵਾਈਜਰ
Check Also
ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ
ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …