16.2 C
Toronto
Sunday, October 5, 2025
spot_img
Homeਰੈਗੂਲਰ ਕਾਲਮਮੇਰੇ ਲਈ ਕਿਤਾਬਾਂ ਭਰਿਆ ਰਿਹਾ ਲੰਘਿਆ ਸਾਲ

ਮੇਰੇ ਲਈ ਕਿਤਾਬਾਂ ਭਰਿਆ ਰਿਹਾ ਲੰਘਿਆ ਸਾਲ

ਬੋਲ ਬਾਵਾ ਬੋਲ
ਨਿੰਦਰ ਘੁਗਿਆਣਵੀ
94174-21700
ਮੈਂ 1994 ਤੋਂ ਹੁਣ ਤੱਕ ਲਗਾਤਾਰ ਆਪਣੀ ਸਮਰੱਥਾ ਅਨੁਸਾਰ ਕਲਮ ਚਲਾ ਰਿਹਾ ਹਾਂ। ਏਨੇ ਸਾਲਾਂ ਵਿੱਚ ਕੋਈ ਵਿਰਲਾ ਹੀ ਵਰ੍ਹਾ ਅਜਿਹਾ ਬੀਤਿਆ ਹੋਵੇਗਾ, ਜਿਸ ਵਰ੍ਹੇ ਮੇਰੀ ਕੋਈ ਕਿਤਾਬ ਨਾ ਛਪੀ ਹੋਵੇ। ਹੁਣ ਤੱਕ ਪੂੰਕਾਸ਼ਿਤ ਪੁਸਤਕਾਂ ਦੀ ਕੁੱਲ ਗਿਣਤੀ 46 ਹੋ ਚੁੱਕੀ ਹੈ, ਬਹੁਤ ਸਾਰੇ ਲੋਕ ਖੁਸ਼ ਹਨ ਕਿ ਇਸ ਮੁੰਡੇ ਨੇ ਏਨੀਆਂ ਕਿਤਾਬਾਂ ਮਾਂ ਬੋਲੀ ਪੰਜਾਬੀ ਵਿੱਚ ਲਿਖੀਆਂ ਹਨ ਤੇ ਕੁਝ ਕੁ ਨਰਾਜ਼ ਵੀ ਹਨ ਇਹ ਕਿਉਂ ਧੜਾਧੜ ਲਿਖੀ ਜਾ ਰਿਹਾ ਹੈ? ਅਸੀਂ ਤਾਂ ਕਿਸੇ ਨੂੰ ਇਕ ਚਿੱਠੀ ਵੀ ਨਹੀਂ ਲਿਖ ਸਕਦੇ ਤੇ ਇਹ ਕਿਤਾਬ ‘ਤੇ ਕਿਤਾਬ…? ਕੋਈ ਕੁਝ ਕਹੇ ਜਾਂ ਨਾ ਕਹੇ, ਪਰੰਤੂ ਸਾਲ 2016 ਮੇਰੇ ਲਈ ਕਿਤਾਬਾਂ ਭਰਿਆ-ਭਰਿਆ ਸਾਲ ਰਿਹਾ ਹੈ। ਇਸੇ ਸਾਲ ਮੇਰੀਆਂ ਅੱਧੀ ਦਰਜਨ ਤੋਂ ਵੀ ਵੱਧ ਪੁਸਤਕਾਂ ਪ੍ਰਕਾਸ਼ਿਤ ਹੋਈਆਂ ਨੇ। ਸੋ, ਇੱਥੇ ਇਹ ਬੇਨਤੀ ਜ਼ਰੂਰ ਕਰਾਂਗਾ ਕਿ ਪੰਜਾਬੀ ਲੇਖਕ ਇਹ ਜਾਣ-ਸੁਣ ਕੇ ਹੈਰਾਨ-ਪਰੇਸ਼ਾਨ ਨਾ ਹੋਣ ਤੇ ਸੋਚਣ ਜ਼ਰੂਰ ਕਿ ਕੀ ਲਿਖਿਆ ਜਾ ਰਿਹਾ ਹੈ! ਕੀ ਪੜ੍ਹਿਆ ਜਾ ਰਿਹਾ ਹੈ?ਕੀ ਖਰੀਦਿਆ ਜਾ ਰਿਹਾ ਹੈ ਤੇ ਕੀ ਮੁਫ਼ਤ ਵਿੱਚ ਭੇਟ-ਭਟਾਈ ਹੋ ਰਿਹਾ ਹੈ ਤੇ ਕੌਣ ਪੜ੍ਹ ਰਿਹਾ ਹੈ?ਕਿੱਥੇ ਕੀ ਵਿਕ ਰਿਹਾ ਹੈ ਤੇ ਕੌਣ ਵੇਚ ਰਿਹਾ ਹੈ? ਦੇਸ਼ ਭਗਤ ਯਾਦਗਾਰ ਹਾਲ ਵਿੱਚ ਗਦਰੀ ਬਾਬਿਆਂ ਦੇ ਮੇਲੇ ਤੋਂ ਗੱਲ ਸ਼ੁਰੂ ਕਰ ਲਵੋ, ਬਠਿੰਡੇ ਦੇ ਪੁਸਤਕ ਮੇਲੇ ਤੀਕ ਚਲੇ ਜਾਓ, ਫਿਰ ਪੰਜਾਬੀ ਭਵਨ ਲਧਿਆਣੇ ਮੁੜ ਆਓ, ਜਿੱਥੇ ਅਕਸਰ ਪੁਸਤਕ ਮੇਲੇ ਰੋਜ਼ ਵਾਂਗ ਲਗਦੇ ਹਨ ਤੇ ਪਤਾ ਚਲੇਗਾ ਕਿ ਕਿਤਾਬਾਂ ਵਿਕਦੀਆਂ ਨੇ ਜਾਂ ਨਹੀਂ? ਪੀਪਲਜ਼ ਫੋਰਮ ਵਾਲੇ ਖੁਸ਼ਵੰਤ ਬਰਗਾੜੀ ਨੂੰ ਪੁੱਛ ਲਓ ਇਸ ਬਾਬਤ, ਸੀਸਾ ਸਭ ਸਾਹਮਣੇ ਆ ਜਾਵੇਗਾ! ਇਸ ਵਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਲੱਗੇ ਪੁਸਤਕ ਮੇਲੇ ‘ਚ ਪੌਣੇ ਇੱਕ ਕਰੋੜ ਦੀਆਂ ਕਿਤਾਬਾਂ ਵਿਕੀਆਂ ਨੇ। ਫਰੀਦਕੋਟ ਵਿੱਚ ਲੱਗੇ ਬਾਬਾ ਸ਼ੇਖ ਫਰੀਦ ਯਾਦਗਾਰੀ ਮੇਲੇ ਵਿੱਚ ਦੀਆਂ ਕਿਤਾਬਾਂ ਦੀ ਵਿੱਕਰੀ ਲਗਭਗ 12 ਲੱਖ ਰੁਪੈ ਦੀ ਹੋਈ ਹੈ। ਖ਼ੈਰ!
ਇਸੇ ਵਰ੍ਹੇ ਦਿੱਲੀ ਦੇ ਪੂੰਕਾਸ਼ਕ ਸ਼ਿਲਾਲੇਖ ਨੇ ‘ਮੈਂ ਸਾਂ ਜੱਜ ਦਾ ਅਰਦਲੀ’ ਦਾ ਹਿੰਦੀ ਰੂਪ ਛਾਪਿਆ ਤੇ ਦਿੱਲੀ ਵਰਲਡ ਬੁੱਕ ਫੇਅਰ ਉੱਤੇ ਰਿਲੀਜ਼ ਕੀਤਾ, ਸਾਰਾ ਇਸੇ ਸਾਲ ਵਿਕ ਗਿਆ ਤੇ ਦੂਜਾ ਸੋਧਿਆ ਐਡੀਸ਼ਨ ਪ੍ਰੈਸ ਵਿੱਚ  ਜਾ ਰਿਹਾ ਹੈ। ਚੇਤਨਾ ਪੂੰਕਾਸ਼ਨ ਵੱਲੋਂ ‘ਕਾਲੇ ਕੋਟ ਦਾ ਦਰਦ’ ਪੁਸਤਕ ਇਸ ਸਾਲ ਦੇ ਆਰੰਭ ਵਿੱਚ ਹੀ ਛਪ ਕੇ ਆ ਗਈ ਸੀ, ਜਿਸਦਾ ਹੁਣ ਦੂਸਰਾ ਸੋਧਿਆ ਐਡੀਸ਼ਨ ਛਪ ਰਿਹਾ ਹੈ।
ਦਿੱਲੀ ਦੇ ਸੂਚਨਾ ਤੇ ਪੂੰਸਾਰਨ ਮੰਤਰਾਲਾ ਨੇ ‘ਪੰਜਾਬ ਦਾ ਲੋਕ ਸੰਗੀਤ’ ਕਿਤਾਬ ਪੂੰਕਾਸ਼ਿਤ ਕੀਤੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਅਪੂੈੰਲ ਮਹੀਨੇ ਕਰਵਾਈ ਗਈ ਸਰਬ ਭਾਰਤੀ ਪੰਜਾਬੀ ਕਾਨਫਰੰਸ ਉੱਤੇ ਯੂਨੀਵਰਸਿਟੀ ਦੇ ਪੰਜਾਬੀ ਵਿਕਾਸ ਵਿਭਾਗ ਵੱਲੋਂ ਪੂੰਕਾਸ਼ਿਤ ਕੀਤੀ ਗਈ ਪੁਸਤਕ ‘ਸੰਗੀਤ ਸੰਸਾਰ ਦੀਆਂ ਅਭੁੱਲ ਯਾਦਾਂ’ ਰਿਲੀਜ਼ ਹੋਈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅੰਮ੍ਰਿਤਸਰ ਨੇ ਸਾਲ 2005 ਵਿੱਚ ਪੁਸਤਕ ‘ਲੋਕ ਗਾਇਕ’ ਪ੍ਰਕਾਸ਼ਿਤ ਕੀਤੀ ਸੀ। ਉਹ ਸਾਰੀ ਵਿਕ ਚੁੱਕੀ ਸੀ ਤੇ ਉਸਦਾ ਸੋਧਿਆ ਹੋਇਆ ਦੂਸਰਾ ਸੰਸਕਰਨ ਵੀ ਇਸੇ ਸਾਲ ਪੂੰਕਾਸ਼ਿਤ ਕੀਤਾ ਗਿਐ। ਮੌਲਾਨਾ ਆਜ਼ਾਦ ਨੈਸ਼ਨਲ ਉਰਦੂ ਯੂਨੀਵਰਸਿਟੀ ਹੈਦਰਾਬਾਦ ਦੇ ਪੂੋੰਫ਼ੈਸਰ ਪਟਨ ਰਹੀਮ ਖਾਂ ਵੱਲੋਂ ‘ਮੈਂ ਸਾਂ ਜੱਜ ਦਾ ਅਰਦਲੀ’ ਦਾ ਤੇਲਗੂ ਅਨੁਵਾਦ (ਮੈਂ ਜੱਜ ਗਾਰੀ ਸੇਵਾ ਕੁੰਡਨੀ) ਨਾਂ ਹੇਠ ਰਾਮਾਗੁੰਡਮ ਵਿਖੇ ਇਸ ਸਾਲ ਦੇ ਅੰਤ ਉੱਤੇ ਰਿਲੀਜ਼ ਕੀਤਾ ਗਿਆ। ਮੇਰੀ ਵਾਰਤਕ ਬਾਰੇ ਇੱਕ ਖੋਜ ਪੁਸਤਕ ਪ੍ਰੋ ਜਲੌਰ ਸਿੰਘ ਖੀਵਾ ਵਲੋਂ ਇਸੇ ਸਾਲ ਨੇਪਰੀ ਚਾੜ੍ਹੀ ਗਈ, ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਈ ਤਿੰਨ ਰੋਜ਼ਾ ਵਾਰਤਕ ਕਾਨਫਰੰਸ ਵਿੱਚ ਰਿਲੀਜ਼ ਹੋਈ। ਕੁਰੂਕੁਸ਼ੇਤਰ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਦਿੱਲੀ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਤੇ ਗੁਰੂ ਕਾਂਸ਼ੀ ਯੂਨੀਵਰਸਿਟੀਆਂ ਵਿੱਚ ਇਸੇ ਸਾਲ ਵੱਖ-ਵੱਖ ਵਿਦਿਆਰਥੀਆਂ ਨੂੰ ਮੇਰੀ ਵਾਰਤਕ ਬਾਰੇ ਐਮ.ਫਿੱਲ ਦੇ ਖੋਜ ਕਾਰਜ ਅਲਾਟ ਕੀਤੇ ਗਏ। ਨਿਰੂਪਮਾ ਦੱਤ ਵੱਲੋਂ ਇਸੇ ਕਿਤਾਬ ਦਾ ਅੰਗਰੇਜ਼ੀ ਅਨੁਵਾਦ ਕਰਨਾ ਵੀ ਇਸੇ ਸਾਲ ਹੀ ਆਰੰਭਿਆ ਗਿਆ ਤੇ ਕੰਨੜ ਵਿੱਚ ਅਨੁਵਾਦ ਕਰਨਾ ਪੰਡਤ ਰਾਓ  ਧਰੇਨਵਲ ਨੇ ਸ਼ੁਰੂ ਕਰ ਦਿੱਤਾ। ‘ਨਿਆਂ ਪਾਲਿਕਾ ਡਾਇਰੀ-2016’, ‘ਮੇਰਾ ਅਦਾਲਤਨਾਮਾ’ ਅਤੇ ‘ਜੋ ਕਦੇ ਨਹੀਂ ਭੁੱਲੇ’ (ਰੇਖਾ ਚਿਤਰ) ਪੁਸਤਕਾਂ ਉੱਪਰ ਵੀ ਇਸੇ ਸਾਲ ਦੇ ਅੰਤਲੇ ਦਿਨੀਂ ਲਗਾਤਾਰ ਕੰਮ ਕਰਦਾ ਰਿਹਾ ਹਾਂ। ਇਸੇ ਸਾਲ ਇਕ ਦਰਜਨ ਪੁਸਤਕਾਂ ਦੀਆਂ ਭੂਮਿਕਾਵਾਂ ਤੇ ਏਨੀਆਂ ਹੀ ਪੁਸਤਕਾਂ ਲਈ ਲੰਬੇ ਲੇਖ, ਰੇਖਾ ਚਿਤਰ ਵੀ ਲਿਖੇ ਤੇ ਸੈਂਟਰਲ ਆਫ਼ ਸੈਕੰਡਰੀ ਐਜੂਕੇਸ਼ਨ ਦਿੱਲੀ (ਸੀ.ਬੀ.ਐੱਸ. ਸੀ) ਵੱਲੋਂ 10ਵੀਂ ਜਮਾਤ ਲਈ ਪੁਸਤਕ ‘ਸੁਨੈਹਿਰੀ ਕਿਰਨਾਂ’ ਵਿੱਚ ਰਚਨਾ ਪੂੰਕਾਸ਼ਿਤ ਕੀਤੀ ਗਈ। ਪੰਜਾਬ ਦੀ ਸਿਆਸਤ ਵਿੱਚ ਆਪਣੀ ਕਾਰਜਸ਼ੈਲੀ ਨਾਲ ਨਿਵੇਕਲੀਆਂ ਪੈੜਾਂ ਪਾ ਗਏ ਜਥੇਦਾਰ ਜੀਵਨ ਸਿੰਘ ਉਮਰਾਨੰਗਲ ਦੀ ਸਖ਼ਸ਼ੀਅਤ ਤੇ ਅਭੁੱਲ ਯਾਦਾਂ ਬਾਰੇ ਸੰਪਾਦਿਤ ਕੀਤੀ ਪੁਸਤਕ ਨਵੰਬਰ ਮਹੀਨੇ ਛਪ ਕੇ ਹੱਥ ਆ ਲੱਗੀ।ਇਹ ਕਲਮਕਾਰੀ ਤੇ ਲਿਖਣ-ਪੜ੍ਹਨ ਤੇ ਛਪਣ ਦਾ ਸਿਲਸਿਲਾ ਚਲਦਾ ਰਿਹਾ ਹੈ ਤੇ ਰਹੇਗਾ ਵੀ ਪਰ ਸਾਲ 2016 ਮੇਰੇ ਲਈ ਕਿਤਾਬਾਂ ਭਰਿਆ ਵਰ੍ਹਾ ਰਿਹਾ ਹੈ, ਇਸ ਲਈ ਮੈਂ ਇਹ ਸਭ ਕੁਝ ਲਿਖੇ ਬਿਨਾਂ ਨਹੀਂ ਰਹਿ ਸਕਿਆ ਹਾਂ। ਆਸ ਹੈ ਕਿ ਪਾਠਕ ਮੁਆਫ ਕਰਨਗੇ!

RELATED ARTICLES
POPULAR POSTS