8.3 C
Toronto
Thursday, April 23, 2026
spot_img
Homeਭਾਰਤਸ਼ਾਹਰੁਖ ਖਾਨ ਨੇ ਸ੍ਰੀ ਸਾਹਿਬ ਦਾ ਕੀਤਾ ਅਪਮਾਨ

ਸ਼ਾਹਰੁਖ ਖਾਨ ਨੇ ਸ੍ਰੀ ਸਾਹਿਬ ਦਾ ਕੀਤਾ ਅਪਮਾਨ

ਫ਼ਿਲਮ ਜ਼ੀਰੋ ਦੇ ਪੋਸਟਰ ਵਿਚ ਸ਼ਾਹਰੁਖ ਖਾਨ ਨੂੰ ਦਿਖਾਇਆ ਗਿਆ ਗਾਤਰਾ ਪਾਏ ਹੋਏ
ਨਵੀਂ ਦਿੱਲੀ : ਫ਼ਿਲਮ ਅਦਾਕਾਰ ਸ਼ਾਹਰੁਖ ਖਾਨ ਨੇ ਸ੍ਰੀ ਸਾਹਿਬ ਦਾ ਅਪਮਾਨ ਕੀਤਾ ਹੈ, ਜਿਸ ਨੂੰ ਲੈ ਕੇ ਸਿੱਖ ਭਾਈਚਾਰੇ ਵਿਚ ਰੋਸਾ ਪਾਇਆ ਜਾ ਰਿਹਾ ਹੈ। ਫ਼ਿਲਮ ‘ਜ਼ੀਰੋ’ ਦੇ ਪੋਸਟਰ ਵਿਚ ਘੋਨੇ-ਮੋਨੇ ਸ਼ਾਹਰੁਖ ਖਾਨ ਨੂੰ ਗਾਤਰਾ ਪਾਇਆ ਦਿਖਾਇਆ ਜਾਣ ‘ਤੇ ਵਿਰੋਧ ਉਠਣੇ ਸ਼ੁਰੂ ਹੋ ਗਏ ਹਨ। ਅਗਲੇ ਮਹੀਨੇ ਰਿਲੀਜ਼ ਹੋਣ ਵਾਲੀ ਫਿਲਮ ‘ਜ਼ੀਰੋ’ ਵਿਚ ਅਭਿਨੇਤਾ ਸ਼ਾਹਰੁਖ ਖਾਨ ਦੇ ਕਿਰਪਾਨ ਪਹਿਨਣ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਵਾਲ ਉਠਾਏ ਹਨ। ਕਮੇਟੀ ਦਾ ਕਹਿਣਾ ਹੈ ਕਿ ਸਿੱਖ ਧਰਮ ਦੇ ਅਨੁਸਾਰ ਅੰਮ੍ਰਿਤਧਾਰੀ ਵਿਅਕਤੀ ਹੀ ਕਿਰਪਾਨ ਪਹਿਨ ਸਕਦਾ ਹੈ। ਇਸਦੇ ਖਿਲਾਫ ਕਮੇਟੀ ਨੇ ਸੋਮਵਾਰ ਨੂੰ ਸ਼ਾਹਰੁਖ ਖਾਨ ਅਤੇ ਫਿਲਮ ਨਿਰਮਾਤਾ ਖਿਲਾਫ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਨਾਰਥ ਐਵੇਨਿਊ ਪੁਲਿਸ ਥਾਣੇ ਵਿਚ ਸ਼ਿਕਾਇਤ ਦੇਣ ਤੋਂ ਬਾਅਦ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਉਨ੍ਹਾਂ ਨੂੰ ਸਿੱਖ ਸੰਗਤ ਵਲੋਂ ਵੱਡੀ ਗਿਣਤੀ ਵਿਚ ਸ਼ਿਕਾਇਤ ਮਿਲੀਆਂ ਹਨ। ਇਨ੍ਹਾਂ ਵਿਚ ਕਿਹਾ ਗਿਆ ਹੈ ਕਿ ਆਨੰਦ ਐਲ. ਰਾਏ ਵਲੋਂ ਨਿਰਦੇਸ਼ਿਤ ਫਿਲਮ ‘ਜ਼ੀਰੋ’ ਦੇ ਪ੍ਰੋਮੋ ਵਿਚ ਸ਼ਾਹਰੁਖ ਖਾਨ ਨੇ ਕਿਰਪਾਨ ਪਹਿਨੀ ਹੋਈ ਹੈ। ਇਸ ਨਾਲ ਦੁਨੀਆ ਭਰ ਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।

RELATED ARTICLES
POPULAR POSTS