Breaking News
Home / ਭਾਰਤ / ਦੁਨੀਆ ਭਰ ‘ਚ ਕਰੋਨਾ ਨੇ ਮਚਾਈ ਹਾਹਾਕਾਰ

ਦੁਨੀਆ ਭਰ ‘ਚ ਕਰੋਨਾ ਨੇ ਮਚਾਈ ਹਾਹਾਕਾਰ

ਵਿਸ਼ਵ ਭਰ ਮੌਤਾਂ ਦੀ ਗਿਣਤੀ 70 ਹਜ਼ਾਰ ਨੂੰ ਟੱਪੀ
12 ਲੱਖ 87 ਹਜ਼ਾਰ ਤੋਂ ਵੱਧ ਪੀੜਤ ਵਿਅਕਤੀ ਲੜ ਰਹੇ ਨੇ ਜ਼ਿੰਦਗੀ ਤੇ ਮੌਤ ਦੀ ਲੜਾਈ
ਨਵੀਂ ਦਿੱਲੀ/ਬਿਊਰੋ ਨਿਊਜ਼
ਦੁਨੀਆ ਭਰ ਵਿਚ ਕਰੋਨਾ ਨਾਮੀ ਵਾਇਰਸ ਨੇ ਹਾਹਾਕਾਰ ਮਚਾਈ ਹੋਈ ਹੈ ਅਤੇ ਇਹ ਵਾਇਰਸ ਰੁਕਣ ਦਾ ਨਾਮ ਨਹੀਂ ਲੈ ਰਿਹਾ ਅਤੇ ਸਭ ਨੂੰ ਆਪਣੀ ਲਪੇਟ ਵਿਚ ਲੈਂਦਾ ਜਾ ਰਿਹਾ ਹੈ। ਖਬਰਾਂ ਪੜ੍ਹੇ ਜਾਣ ਤੱਕ ਕਰੋਨਾ ਨਾਲ ਦੁਨੀਆ ਭਰ ਵਿਚ ਮਰਨ ਵਾਲਿਆਂ ਦੀ ਗਿਣਤੀ 70 ਹਜ਼ਾਰ 500 ਨੂੰ ਟੱਪ ਚੁੱਕੀ ਸੀ। ਜਦਕਿ 12 ਲੱਖ 87 ਹਜ਼ਾਰ ਤੋਂ ਵੱਧ ਵਿਅਕਤੀ ਕਰੋਨਾ ਤੋਂ ਪੀੜਤ ਹੋ ਚੁੱਕੇ ਹਨ। ਦੁਨੀਆ ਦੀ ਮਹਾਂ ਸ਼ਕਤੀ ਅਖਵਾਉਣ ਵਾਲਾ ਅਮਰੀਕਾ ਵੀ ਇਸ ਨਾਮੁਰਾਦ ਬਿਮਾਰੀ ਦੀ ਲਪੇਟ ਵਿਚ ਬੁਰੀ ਤਰ੍ਹਾਂ ਆ ਚੁੱਕਿਆ ਹੈ ਅਤੇ ਅਮਰੀਕਾ ਦੀ ਹਾਲਤ ਇਸ ਸਮੇਂ ਸਭ ਤੋਂ ਭਿਆਨਕ ਬਣੀ ਹੋਈ ਹੈ। ਅਮਰੀਕਾ ਵਿਚ ਕਰੋਨਾ ਇਨਸਾਨਾਂ ਦੇ ਨਾਲ-ਨਾਲ ਹੁਣ ਜਾਨਵਰਾਂ ਨੂੰ ਵੀ ਆਪਣਾ ਸ਼ਿਕਾਰ ਬਣਾਉਣ ਲੱਗ ਪਿਆ ਹੈ। ਅਮਰੀਕਾ ਵਿਚ ਇਕ ਸ਼ੇਰਨੀ ਨੂੰ ਕਰੋਨਾ ਪਾਜਿਟਿਵ ਪਾਇਆ ਗਿਆ ਹੈ। ਅਮਰੀਕਾ ਵਿਚ ਕਰੋਨਾ ਵਾਇਰਸ ਕਾਰਨ ਹੁਣ ਤੱਕ 9 ਹਜ਼ਾਰ 600 ਤੋਂ ਵੱਧ ਵਿਅਕਤੀ ਆਪਣੀ ਜਾਨ ਗੁਆ ਚੁੱਕੇ ਹਨ ਅਤੇ 3 ਲੱਖ 36 ਹਜ਼ਾਰ 900 ਤੋਂ ਵੱਧ ਵਿਅਕਤੀ ਕਰੋਨਾ ਤੋਂ ਪੀੜਤ ਹਨ। ਇਟਲੀ ਵਿਚ ਮਰਨ ਵਾਲਿਆਂ ਦੀ ਗਿਣਤੀ 16 ਹਜ਼ਾਰ ਦੇ ਲਾਗੇ ਅੱਪੜ ਗਈ ਹੈ ਜਦਕਿ ਸਪੇਨ ਵਿਚ ਮਰਨ ਵਾਲਿਆਂ ਦੀ ਗਿਣਤੀ 13 ਹਜ਼ਾਰ ਨੂੰ ਟੱਪ ਗਈ ਹੈ। ਜਰਮਨੀ ਵਿਚ ਵੀ ਇਸ ਮਹਾਂਮਾਰੀ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ। ਜਰਮਨੀ ਵਿਚ 1 ਲੱਖ ਤੋਂ ਵੱਧ ਵਿਅਕਤੀ ਕਰੋਨਾ ਦੀ ਲਪੇਟ ਵਿਚ ਆ ਚੁੱਕੇ ਹਨ ਜਦਕਿ ਮਰਨ ਵਾਲਿਆਂ ਦੀ ਗਿਣਤੀ 1500 ਨੂੰ ਟੱਪ ਗਈ ਹੈ। ਭਾਰਤ ਵਿਚ ਕਰੋਨਾ ਪੀੜਤਾਂ ਗਿਣਤੀ 4 ਹਜ਼ਾਰ 500 ਦੇ ਨੇੜੇ ਪੁੱਜ ਗਈ ਹੈ ਜਦਕਿ ਮਰਨ ਵਾਲਿਆਂ ਦੀ ਗਿਣਤੀ 132 ਤੱਕ ਪੁੱਜ ਗਈ ਹੈ।

Check Also

ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ

ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …